ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ 'ਚੋਂ ਮੁੜ ਨਿਕਲੇਗਾ ਧੂੰਆਂ!
Published : Nov 23, 2018, 8:47 am IST
Updated : Nov 23, 2018, 8:53 am IST
SHARE ARTICLE
Guru Nanak Dev Thermal Power Plant Bathinda
Guru Nanak Dev Thermal Power Plant Bathinda

ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਾਉਣ ਵਾਲੇ ਥਰਮਲ ਪਲਾਂਟ ਦੀਆਂ ਬੰਦ ਪਈਆਂ ਚਿਮਨੀਆਂ ਵਿਚੋਂ ਮੁੜ ਧੂੰਆਂ ਨਿਕਲਣ.......

ਬਠਿੰਡਾ : ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਾਉਣ ਵਾਲੇ ਥਰਮਲ ਪਲਾਂਟ ਦੀਆਂ ਬੰਦ ਪਈਆਂ ਚਿਮਨੀਆਂ ਵਿਚੋਂ ਮੁੜ ਧੂੰਆਂ ਨਿਕਲਣ ਦੀ ਆਸ ਪੈਦਾ ਹੋ ਗਈ ਹੈ। ਕਰੀਬ ਇਕ ਸਾਲ ਪਹਿਲਾਂ ਪੱਕੇ ਤੌਰ 'ਤੇ ਬੰਦ ਕੀਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਇਕ ਯੂਨਿਟ ਨੂੰ ਕਲ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰ ਨੇ ਪਰਾਲੀ ਨਾਲ ਚਲਾਉਣ ਦਾ ਸਿਧਾਂਤਕ ਫ਼ੈਸਲਾ ਲੈ ਲਿਆ ਹੈ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਪਾਵਰਕੌਮ ਦੇ ਪੱਕੇ ਡਾਇਰੈਕਟਰਾਂ ਵਲੋਂ ਵੀ ਯੂਨਿਟ ਨੰਬਰ ਚਾਰ ਨੂੰ ਪਰਾਲੀ ਨਾਲ ਚਲਾਉਣ ਦੀ ਸਿਫ਼ਾਰਸ਼ ਕਰ ਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।

ਪਤਾ ਲੱਗਾ ਹੈ ਕਿ ਸਰਕਾਰ ਦੇ ਗੁਪਤ ਇਸ਼ਾਰੇ ਤੋਂ ਬਾਅਦ ਹੁਣ ਪਾਵਰਕੌਮ ਦੇ ਅਧਿਕਾਰੀਆਂ ਨੇ ਇਸ ਪਲਾਂਟ ਨੂੰ ਮੁੜ ਚਲਾਉਣ ਲਈ ਹਲਚਲ ਸ਼ੁਰੂ ਕਰ ਦਿਤੀ ਹੈ। 
ਸੂਤਰਾਂ ਮੁਤਾਬਕ ਜੇ ਸਾਰਾ ਕੁੱਝ ਠੀਕ-ਠਾਕ ਰਿਹਾ ਤਾਂ ਬਾਬੇ ਨਾਨਕ ਦੇ ਅਗਲੇ ਸਾਲ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਯੂਨਿਟ ਚੱਲ ਪਏਗਾ। ਇਸ ਦੇ ਨਾਲ ਨਾ ਸਿਰਫ਼ ਬਠਿੰਡਾ ਦੀ ਸ਼ਾਨ ਬਣ ਚੁੱਕਿਆ ਇਹ ਥਰਮਲ ਪਲਾਂਟ ਢਹਿ ਢੇਰੀ ਹੋਣ ਤੋਂ ਬਚ ਜਾਵੇਗਾ ਸਗੋਂ ਕਿਸਾਨਾਂ ਨੂੰ ਵੀ ਵੱਡਾ ਆਰਥਕ ਹੁਲਾਰਾ ਮਿਲੇਗਾ। ਸੂਤਰਾਂ ਮੁਤਾਬਕ 60 ਮੈਗਾਵਾਟ ਦੇ ਪਲਾਂਟ ਨੂੰ ਚਲਾਉਣ ਲਈ ਸਾਲਾਨਾ 4 ਲੱਖ ਟਨ ਤੋਂ ਵਧ ਪਰਾਲੀ ਦੀ ਜ਼ਰੂਰਤ ਪਏਗੀ।

ਸਰਕਾਰ ਨੂੰ ਪਰਾਲੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ 'ਤੇ ਸਖ਼ਤੀ ਕਰਨ ਦੀ ਪ੍ਰੇਸ਼ਾਨੀ ਘਟ ਜਾਵੇਗੀ। ਪਤਾ ਚਲਿਆ ਹੈ ਕਿ ਪਲਾਂਟ ਨੂੰ ਪਰਾਲੀ 'ਤੇ ਚਲਾਉਣ ਲਈ ਸਿਰਫ਼ ਇਸ ਦਾ ਬੁਆਇਲਰ ਹੀ ਤਬਦੀਲ ਕਰਨਾ ਪਏਗਾ ਜਿਸ ਉਪਰ 150 ਕਰੋੜ ਰੁਪਏ ਦਾ ਖ਼ਰਚ ਆਉਣ ਦੀ ਉਮੀਦ ਹੈ ਜਦਕਿ ਬਾਕੀ ਦੀ ਮਸ਼ੀਨਰੀ ਇਸ ਦੇ ਕੰਮ ਆ ਜਾਵੇਗੀ। ਪਿਛਲੇ ਸਾਲ 20 ਦਸੰਬਰ ਨੂੰ ਸੂਬੇ ਦੇ ਮੰਤਰੀ ਮੰਡਲ ਨੇ 1 ਜਨਵਰੀ 2018 ਤੋਂ ਇਸ ਥਰਪਲ ਪਲਾਂਟ ਦੇ ਚਾਰਾਂ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਸੀ। 

ਕਰੀਬ ਚਾਲੀ ਸਾਲ ਪੂਰੇ ਜੋਬਨ 'ਤੇ ਇਲਾਕੇ ਦੀ ਸੇਵਾ ਕਰਨ ਵਾਲੇ ਇਸ ਥਰਮਲ ਪਲਾਂਟ ਨੂੰ ਪਿਛਲੇ ਚਾਰ-ਪੰਜ ਸਾਲਾਂ ਤੋਂ ਹੀ ਘੱਟ ਵੱਧ ਚਲਾਇਆ ਜਾ ਰਿਹਾ ਸੀ। ਉਂਜ ਸਾਲ 2014 'ਚ 715 ਕਰੋੜ ਦਾ ਕਰਜ਼ਾ ਚੁੱਕ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ। ਇਸ ਪਲਾਂਟ ਦਾ ਨੀਂਹ ਪੱਥਰ 19 ਨਵੰਬਰ 1969 ਨੂੰ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਵਲੋਂ ਰਖਿਆ ਗਿਆ ਸੀ। ਇਸ ਪਲਾਂਟ ਲਈ ਸਰਕਾਰ ਵਲੋਂ ਬਠਿੰਡਾ ਦੇ ਆਸਪਾਸ ਪਿੰਡਾਂ ਦੀ ਕਰੀਬ 2000 ਏਕੜ ਜ਼ਮੀਨ ਐਕਵਾਈਰ ਕੀਤੀ ਸੀ। ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਨ। 

ਸੋਲਰ ਪਲਾਂਟ ਦੀ ਵੀ ਤਿਆਰੀ 
ਪਰਾਲੀ 'ਤੇ ਇਕ ਯੂਨਿਟ ਚਲਾਉਣ ਤੋਂ ਇਲਾਵਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਇਸ ਦੀ ਖ਼ਾਲੀ ਪਈ ਜਗ੍ਹਾ 'ਚ ਪੰਜਾਬ ਸਰਕਾਰ ਵਲੋਂ 100 ਮੈਗਾਵਾਟ ਦਾ ਸੋਲਰ ਪਲਾਂਟ ਲਾਉਣ ਦੀ ਵੀ ਤਿਆਰੀ ਹੈ। ਇਸ ਲਈ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰ ਵਲੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਜਾ ਚੁੱਕੀ ਹੈ। ਪਲਾਂਟ ਦੀ ਕਰੀਬ 500 ਏਕੜ ਜਮੀਨ 'ਚ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ 450 ਕਰੋੜ ਦੀ ਲਾਗਤ ਨਾਲ ਇਹ ਸੋਲਰ ਪਲਾਂਟ ਲਗਾਉਣ ਦੀ ਤਜਵੀਜ਼ ਹੈ।

ਸਰਕਾਰ ਦੀ ਪ੍ਰਵਾਨਗੀ ਮਗਰੋਂ ਹੋਵੇਗਾ ਆਖ਼ਰੀ ਫ਼ੈਸਲਾ : ਸੀ.ਐਮ.ਡੀ
ਪਾਵਰਕੌਮ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਇਹ ਮੁੱਦਾ ਵਿਚਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement