
ਖੁਸ਼ਹਾਲ ਪੰਜਾਬ ਨੂੰ ਅਸ਼ਾਂਤ ਕਰਨ ਦੀ ਹੋ ਰਹੀ ਸਾਜ਼ਿਸ਼ਾਂ ਨੂੰ ਲੈ ਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸੁਚੇਤ ਕੀਤਾ ਹੈ। ਆਰਮੀ ਚੀਫ ਨੇ ਸ਼ਨਿਚਰਵਾਰ ਨੂੰ ਕਿ...
ਨਵੀਂ ਦਿੱਲੀ : (ਪੀਟੀਆਈ) ਖੁਸ਼ਹਾਲ ਪੰਜਾਬ ਨੂੰ ਅਸ਼ਾਂਤ ਕਰਨ ਦੀ ਹੋ ਰਹੀ ਸਾਜ਼ਿਸ਼ਾਂ ਨੂੰ ਲੈ ਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸੁਚੇਤ ਕੀਤਾ ਹੈ। ਆਰਮੀ ਚੀਫ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਬਾਹਰੀ ਕੁਨੈਕਸ਼ਨ ਦੇ ਜ਼ਰੀਏ ਪੰਜਾਬ ਵਿਚ ਅਤਿਵਾਦ ਨੂੰ ਫਿਰ ਤੋਂ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦੀ ਐਕਸ਼ਨ ਨਾ ਲਿਆ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ।
ਉਹ ‘ਭਾਰਤ ਵਿਚ ਅੰਦਰੂਨੀ ਸੁਰੱਖਿਆ ਦੀ ਬਦਲਦੀ ਸੈਟਿੰਗਾਂ : ਰੁਝੇਵਾਂ ਅਤੇ ਪ੍ਰਤੀਕਰਿਆਵਾਂ’ ਵਿਸ਼ਾ 'ਤੇ ਆਯੋਜਿਤ ਸੈਮਿਨਾਰ ਵਿਚ ਸੀਨੀਅਰ ਫੌਜੀ ਅਧਿਕਾਰੀਆਂ, ਰੱਖਿਆ ਮਾਹਰਾਂ, ਸਾਬਕਾ ਸਰਕਾਰੀ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।
Army chief Bipin Rawat
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਹਰੀ ਲਿੰਕਾਂ ਦੇ ਜ਼ਰੀਏ ਅਸਮ ਵਿਚ ਵੀ ਅਤਿਵਾਦ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸ਼ਾਂਤੀਪੂਰਨ ਰਿਹਾ ਹੈ ਪਰ ਬਾਹਰੀ ਲਿੰਕਾਂ ਕਾਰਨ ਰਾਜ ਵਿਚ ਫਿਰ ਤੋਂ ਅਤਿਵਾਦ ਨੂੰ ਜ਼ਿੰਦਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਨੂੰ ਬਹੁਤ ਸੁਚੇਤ ਰਹਿਣਾ ਹੈ। ਆਰਮੀ ਚੀਫ ਨੇ ਅੱਗੇ ਕਿਹਾ ਕਿ ਸਾਨੂੰ ਅਜਿਹਾ ਨਹੀਂ ਸੋਚਣਾ ਹੈ ਕਿ ਹਾਲਾਤ ਠੀਕ ਹਨ। ਪੰਜਾਬ ਵਿਚ ਜੋ ਕੁੱਝ ਹੋ ਰਿਹਾ ਹੈ, ਉਸ ਨੂੰ ਲੈ ਕੇ ਅਸੀਂ ਅਪਣੀ ਅੱਖਾਂ ਬੰਦ ਨਹੀਂ ਕਰ ਸਕਦੇ ਹਾਂ ਅਤੇ ਜੇਕਰ ਅਸੀਂ ਛੇਤੀ ਕੋਈ ਐਕਸ਼ਨ ਨਹੀਂ ਲੈਂਦੇ ਹਾਂ ਤਾਂ ਕਾਫ਼ੀ ਦੇਰ ਹੋ ਜਾਵੇਗੀ।
Bipin Rawat
ਤੁਹਾਨੂੰ ਦੱਸ ਦਈਏ ਕਿ ਖਾਲਿਸਤਾਨ ਸਮਰਥਕ ਮੂਵਮੈਂਟ ਦੇ ਦੌਰਾਨ 1980 ਦੇ ਦਹਾਕੇ ਵਿਚ ਪੰਜਾਬ ਨੇ ਅਤਿਵਾਦ ਦਾ ਮਾੜਾ ਦੌਰ ਵੇਖਿਆ ਹੈ, ਜਿਸ ਉਤੇ ਆਖ਼ਿਰਕਾਰ ਸਰਕਾਰ ਨੇ ਕਾਬੂ ਪਾ ਲਿਆ ਸੀ। ਆਰਮੀ ਚੀਫ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਫੌਜ ਦੇ ਜ਼ਰੀਏ ਅਤਿਵਾਦ ਤੋਂ ਨਹੀਂ ਨਜੀਠਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਲਈ ਸਾਰੀਆਂ ਏਜੰਸੀਆਂ - ਸਰਕਾਰ, ਸਿਵਲ ਪ੍ਰਸ਼ਾਸਨ, ਫੌਜ ਅਤੇ ਪੁਲਿਸ ਨਾਲ ਮਿਲ ਕੇ ਇਕ ਅਪ੍ਰੋਚ 'ਤੇ ਕੰਮ ਕਰਨ ਦੀ ਗੱਲ ਕਹੀ।