ਦਿੱਲੀ 'ਚ ਭਲਕ ਤੋਂ ਲਾਗੂ ਹੋਵੇਗਾ Odd-Even
Published : Nov 3, 2019, 3:31 pm IST
Updated : Nov 3, 2019, 3:31 pm IST
SHARE ARTICLE
Delhi odd-even scheme starts tomorrow
Delhi odd-even scheme starts tomorrow

ਨਿਯਮ ਦੀ ਪਾਲਣਾ ਨਾ ਕਰਨ 'ਤੇ ਭਰਨਾ ਪਵੇਗਾ 4000 ਰੁਪਏ ਜੁਰਮਾਨਾ

ਨਵੀਂ ਦਿੱਲੀ : ਦਿੱਲੀ 'ਚ ਜਿਸਤ-ਟਾਂਕ (Odd-Even) ਨਿਯਮ 4 ਨਵੰਬਰ ਤੋਂ ਲਾਗੂ ਹੋਵੇਗਾ ਅਤੇ ਇਹ 15 ਨਵੰਬਰ ਤਕ ਚਲੇਗਾ। ਹਵਾ 'ਚ ਫੈਲੇ ਧੂੰਏਂ ਕਾਰਨ ਸਾਹ ਲੈਣ 'ਚ ਤਕਲੀਫ਼ ਅਤੇ ਅੱਖਾਂ 'ਚ ਜਲਣ ਦੀ ਸ਼ਿਕਾਇਤ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ। ਨਿਯਮ ਨਾ ਮੰਨਣ ਵਾਲੇ ਵਾਹਨ ਚਾਲਕਾਂ 'ਤੇ 4000 ਰੁਪਏ ਦਾ ਜੁਰਮਾਨਾ ਲੱਗੇਗਾ। ਦਿੱਲੀ ਦੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਕੈਬਨਿਟ ਤੇ ਦਿੱਲੀ ਦੇ ਸਾਰੇ ਅਧਿਕਾਰੀ ਯੋਜਨਾ ਦੇ ਦਾਇਰੇ 'ਚ ਰਹਿਣਗੇ। ਇਸ ਵਾਰ ਸੀ.ਐਨ.ਜੀ. ਤੇ ਹਾਈਬ੍ਰਿਡ ਕਾਰਾਂ ਨੂੰ ਵੀ ਛੋਟ ਨਹੀਂ ਦਿੱਤੀ ਜਾ ਰਹੀ ਹੈ।

Delhi odd-even scheme starts tomorrowDelhi odd-even scheme starts tomorrow

ਇਹ ਯੋਜਨਾ ਸਵੇਰੇ 8 ਵਜੇ ਤੋਂ ਲਾਗੂ ਹੋ ਕੇ ਸ਼ਾਮ 8 ਵਜੇ ਤਕ ਲਾਗੂ ਰਹੇਗੀ। ਐਤਵਾਰ ਨੂੰ ਓਡ-ਈਵਨ ਲਾਗੂ ਨਹੀਂ ਹੋਵੇਗਾ। ਪਿਛਲੀ ਵਾਰ ਤੋਂ ਇਸ ਵਾਰ ਦੁੱਗਣਾ ਜੁਰਮਾਨਾ, ਇਸ ਵਾਰ 2000 ਦੀ ਥਾਂ 4000 ਰੁਪਏ ਜੁਰਮਾਨਾ ਹੈ। ਦੋ-ਪਹੀਆ ਵਾਹਨਾਂ ਅਤੇ ਜਿਸ ਕਾਰ 'ਚ ਔਰਤਾਂ ਹੋਣ ਜਾਂ 12 ਸਾਲ ਦਾ ਬੱਚਾ/ਬੱਚੀ ਜਾਂ ਦਿਵਯਾਂਗਾਂ ਹੋਣਗੇ, ਉਨ੍ਹਾਂ ਨੂੰ ਛੋਟ ਹੋਵੇਗੀ।

Delhi odd-even scheme starts tomorrowDelhi odd-even scheme starts tomorrow

ਉਥੇ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੀਫ਼ ਜਸਟਿਸ, ਕੇਂਦਰੀ ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ, ਚੋਣ ਕਮਿਸ਼ਨ, ਪੁਲਿਸ ਕਮਿਸ਼ਨਰ, ਦਿੱਲੀ ਦੇ ਰਾਜਪਾਲ ਅਤੇ ਹੋਰ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਦਿੱਲੀ ਪੁਲਿਸ ਦੀ ਪੀ.ਸੀ.ਆਰ. ਅਤੇ ਹੋਰ ਗੱਡੀਆਂ, ਟਰਾਂਸਪੋਰਟ ਵਿਭਾਗ ਦੀ ਇਨਫ਼ੋਰਸਮੈਂਟ ਵਿੰਗ ਦੀਆਂ ਗੱਡੀਆਂ, ਐਂਬੂਲੈਂਸ, ਫ਼ਾਇਰ ਬ੍ਰਿਗੇਡ, ਜੇਲ ਵਾਹਨ, ਪੈਰਾਮਿਲਟਰੀ ਫ਼ੋਰਸ ਅਤੇ ਆਰਮੀ ਵਾਹਨ, ਵੀ.ਆਈ.ਪੀ. ਹਸਤੀਆਂ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ, ਦਿਵਯਾਂਗਾਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਛੋਟ ਹੋਵੇਗੀ। 

Delhi odd-even scheme starts tomorrowDelhi odd-even scheme starts tomorrow

ਜ਼ਿਕਰਯੋਗ ਹੈ ਕਿ ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ 'ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ। ਦਿੱਲੀ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਓਡ-ਈਵਨ ਨਿਯਮ ਲਾਗੂ ਹੋਵੇਗਾ।

Delhi odd-even scheme starts tomorrowDelhi odd-even scheme starts tomorrow

ਬਸਾਂ ਅਤੇ ਮੈਟਰੋ ਦੇ ਗੇੜਿਆਂ 'ਚ ਵਾਧਾ :
ਜਿਸਤ-ਟਾਂਸ ਯੋਜਨਾ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਦਿੱਲੀ ਸਰਕਾਰ 2000 ਵਾਧੂ ਬਸਾਂ ਕਿਰਾਏ 'ਤੇ ਲਿਆ ਰਹੀ ਹੈ। ਇਸ ਦੌਰਾਨ ਦਿੱਲੀ ਮੈਟਰੋ ਵੀ 61 ਵਾਧੂ ਗੇੜੇ ਲਗਾਏਗੀ।

Delhi odd-even scheme starts tomorrowDelhi odd-even scheme starts tomorrow

ਕੈਬ-ਟੈਕਸੀਆਂ ਦੇ ਰੇਟ ਨਹੀਂ ਵਧਣਗੇ :
ਕੇਜਰੀਵਾਲ ਸਰਕਾਰ ਨੇ ਕੈਬ ਆਪ੍ਰੇਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਸਤ-ਟਾਂਕ ਫ਼ਾਰਮੂਲੇ ਦੌਰਾਨ ਕੋਈ ਵੀ ਕੰਪਨੀ ਕੀਮਤਾਂ ਨਹੀਂ ਵਧਾਏਗੀ। ਸਾਰੇ ਆਟੋ ਚਾਲਕਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੀਟਰ ਮੁਤਾਬਕ ਹੀ ਕਿਰਾਇਆ ਵਸੂਲਣ।

Delhi odd-even scheme starts tomorrowDelhi odd-even scheme starts tomorrow

ਸਕੂਲ 4 ਅਤੇ 5 ਨਵੰਬਰ ਨੂੰ ਬੰਦ :
ਵਧਦੇ ਪ੍ਰਦੂਸ਼ਣ ਅਤੇ ਖਰਾਬ ਮੌਸਮ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਇਡਾ ਦੇ ਸਾਰੇ ਸਕੂਲ 2 ਦਿਨ ਲਈ ਬੰਦ ਕਰਨ ਲਈ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀ ਬੀ.ਐਨ. ਸਿੰਘ ਨੇ ਗੌਤਮ ਬੁੱਧ ਨਗਰ ਦੇ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 4 ਅਤੇ 5 ਨਵੰਬਰ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦਿੱਲੀ-ਐਨ.ਸੀ.ਆਰ. 'ਚ ਬਾਰਿਸ਼ ਤੋਂ ਬਾਅਦ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement