ਕੈਮੀਕਲ ਨੂੰ ਸ਼ਰਾਬ ਸਮਝ ਕੇ ਪੀਣ ਨਾਲ 4 ਲੋਕਾਂ ਦੀ ਮੌਤ
Published : Feb 15, 2026, 4:00 pm IST
Updated : Feb 15, 2026, 4:00 pm IST
SHARE ARTICLE
4 people die after drinking chemical mistook for alcohol
4 people die after drinking chemical mistook for alcohol

ਰਾਜਸਥਾਨ ਦੇ ਭੀਲਵਾੜਾ ’ਚ ਵਾਪਰੀ ਮੰਦਭਾਗੀ ਘਟਨਾ

ਭੀਲਵਾੜਾ (ਸ਼ਾਹ) : ਰਾਜਸਥਾਨ ਵਿਖੇ ਕੈਮੀਕਲ ਨੂੰ ਸ਼ਰਾਬ ਸਮਝ ਕੇ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 3 ਔਰਤਾਂ ਸ਼ਾਮਲ ਨੇ, ਜਦਕਿ ਇਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਐ। ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਮਜ਼ਦੂਰ ਸਨ ਅਤੇ ਵਿਆਹ ਵਿਚੋਂ ਕੰਮ ਕਰਕੇ ਨਿਕਲ ਰਹੇ ਸੀ, ਜਿੱਥੇ ਉਨ੍ਹਾਂ ਨੇ ਕਥਿਤ ਤੌਰ ’ਤੇ ਕੁੱਝ ਬੋਤਲਾਂ ਨੂੰ ਸ਼ਰਾਬ ਸਮਝ ਕੇ ਪੀ ਲਿਆ ਪਰ ਉਨ੍ਹਾਂ ਵਿਚ ਸ਼ਰਾਬ ਨਹੀਂ ਬਲਕਿ ਸ਼ੱਕੀ ਕੈਮੀਕਲ ਭਰਿਆ ਹੋਇਆ ਸੀ, ਜਿਸ ਨੂੰ ਪੀਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 
ਇਹ ਮੰਦਭਾਗੀ ਘਟਨਾ ਰਾਜਸਥਾਨ ਦੇ ਭੀਲਵਾੜਾ ਵਿਚ ਗੰਗਾਪੁਰ ਥਾਣਾ ਖੇਤਰ ਦੇ ਪਿੰਡ ਅਲੌਲੀ ਵਿਖੇ ਵਾਪਰੀ। ਮ੍ਰਿਤਕਾਂ ਵਿਚ ਸੁਸ਼ੀਲਾ, ਬਦਾਮੀ, ਜਮਨੀ ਅਤੇ ਰਤਨ ਦੇ ਨਾਂਅ ਸ਼ਾਮਲ ਨੇ। ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹੇ ਦੇ ਡੀਐਮ ਜਗਮੀਤ ਸਿੰਘ ਸੰਧੂ ਅਤੇ ਐਸਪੀ ਧਰਮਿੰਦਰ ਸਿੰਘ ਯਾਦਵ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਆਹ ਵਿਚ ਗਏ ਸੀ, ਜਿੱਥੇ ਉਨ੍ਹਾਂ ਨੇ ਵਿਆਹ ਵਿਚ ਖਾਣਾ ਗਰਮ ਕਰਨ ਵਾਲੇ ਕਿਸੇ ਫਿਊਲ ਨੂੰ ਸ਼ਰਾਬ ਸਮਝ ਕੇ ਪੀ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਐ।
ਉਧਰ ਇਸ ਮਾਮਲੇ ਵਿਚ ਐਮਜੀਐਚ ਮੋਰਚਰੀ ਦੇ ਇੰਚਾਰਜ ਡਾਕਟਰ ਚੇਤਨ ਨੇ ਆਖਿਆ ਕਿ ਮ੍ਰਿਤਕਾਂ ਦੇ ਪੇਟ ਅੰਦਰ ਬਹੁਤ ਜਕੜਨ ਅਤੇ ਹੈਮਰੇਜ਼ ਪਾਇਆ ਗਿਆ। ਪਹਿਲੀ ਨਜ਼ਰੇ ਇਹ ਕੇਸ ਕਿਸੇ ਸਟਰੌਂਗ ਪਾਇਜ਼ਨ ਦੇ ਸੇਵਨ ਦਾ ਲਗਦਾ ਏ, ਹਾਲਾਂਕਿ ਇਹ ਪਾਇਜ਼ਨ ਦੇ ਮਿਸ਼ਰਣ ਬਾਰੇ ਹਾਲੇ ਤੱਕ ਕੋਈ ਸਪੱਸ਼ਟਤਾ ਨਹੀਂ ਮਿਲ ਸਕੀ। 
ਦੱਸ ਦਈਏ ਕਿ ਮਾਮਲੇ ਵਿਚ ਅਗਲੇਰੀ ਕਾਰਵਾਈ ਕਰਦਿਆਂ ਪੁਲਿਸ ਨੇ ਚਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਨਾਲ ਹੀ ਸ਼ੱਕੀ ਲਿਕੁਅਡ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਵੀ ਜਾਂਚ ਲਈ ਭੇਜ ਦਿੱਤਾ ਗਿਆ ਏ। ਜਦਕਿ ਸ਼ਹਿਰ ਵਿਚ ਮੌਜੂਦ ਕੈਮੀਕਲ ਦੀਆਂ ਦੁਕਾਨਾਂ ਤੋਂ ਵੀ ਵੱਖ-ਵੱਖ ਕੈਮੀਕਲਜ਼ ਦੇ ਸੈਂਪਲ ਭਰੇ ਜਾ ਰਹੇ ਨੇ ਤਾਂ ਜੋ ਮਾਮਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement