ਸਰਵਿਸ ਰਾਈਫਲ ਦੀ ਗੋਲੀ ਗਲਤੀ ਨਾਲ ਚੱਲਣ ਕਾਰਨ ਗਈ ਜਾਨ
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਕੈਂਪ ’ਚ ਸਰਵਿਸ ਰਾਈਫਲ ਵਿਚੋਂ ਗ਼ਲਤੀ ਨਾਲ ਗੋਲੀ ਚੱਲਣ ਕਾਰਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਨਾਇਕ ਅਮਰਜੀਤ ਸਿੰਘ ਸੰਤਰੀ ਡਿਊਟੀ ਉਤੇ ਸੀ ਜਦੋਂ ਝੂਲਾਸ ਪਿੰਡ ਦੇ ਇਕ ਕੈਂਪ ਵਿਚ ਉਨ੍ਹਾਂ ਦੀ ਸਰਵਿਸ ਰਾਈਫਲ ਵਿਚੋਂ ਗ਼ਲਤੀ ਨਾਲ ਗੋਲੀ ਚਲ ਗਈ। ਗੰਭੀਰ ਰੂਪ ਨਾਲ ਜ਼ਖਮੀ ਜਵਾਨ ਨੂੰ ਤੁਰਤ ਆਰਮੀ ਫੀਲਡ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
                    
                