
ਚਾਂਦਨੀ ਚੌਕ ਵਿਚ ਬਾਹਰ ਤੋਂ ਦੇਖਣ ਵਿਚ ਸਾਬਣ ਅਤੇ ਮੇਵੇ ਦੀ ਦੁਕਾਨ.....
ਨਵੀਂ ਦਿੱਲੀ (ਭਾਸ਼ਾ): ਚਾਂਦਨੀ ਚੌਕ ਵਿਚ ਬਾਹਰ ਤੋਂ ਦੇਖਣ ਵਿਚ ਸਾਬਣ ਅਤੇ ਮੇਵੇ ਦੀ ਦੁਕਾਨ ਸੀਕਰੇਟ ਲਾਕਰਸ ਦਾ ਅੱਡਾ ਨਿਕਲੀ। ਸੂਤਰਾਂ ਦੇ ਅਨੁਸਾਰ ਆਮਦਨਕਰ ਵਿਭਾਗ ਦੀ ਕਾਰਵਾਈ ਵਿਚ ਇਥੇ ਹਵਾਲਿਆ ਨਾਲ ਜੁੜੇ ਰੈਕੇਟ ਦੇ ਪ੍ਰਮਾਣ ਮਿਲੇ ਹਨ। ਆਮਦਨਕਰ ਵਿਭਾਗ ਦੇ ਅਨੁਸਾਰ ਚਾਂਦਨੀ ਚੌਕ ਦੇ ਨਵੇਂ ਬਾਜ਼ਾਰ ਇਲਾਕੇ ਵਿਚ ਸਾਬਣ ਅਤੇ ਮੇਵੇ ਦੀ ਛੋਟੀ ਦੁਕਾਨ ਉਤੇ ਪਏ ਛਾਪੇ ਵਿਚ 100 ਤੋਂ ਜ਼ਿਆਦਾ ਸੀਕਰੇਟ ਲਾਕਰਸ ਮਿਲੇ ਹਨ। ਜਿਨ੍ਹਾਂ ਵਿਚ 25 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਹੈ।
Secret Locker
ਸੂਤਰਾਂ ਦੇ ਅਨੁਸਾਰ ਇਨ੍ਹਾਂ ਲਾਕਰਸ ਤੋਂ ਇੰਨ੍ਹੀ ਵੱਡੀ ਮਾਤਰਾ ਵਿਚ ਕੈਸ਼ ਬਰਾਮਦ ਹੋਇਆ ਹੈ ਕਿ ਇਸ ਦੀ ਗਿਣਤੀ ਲਈ ਇਨਕਮ ਟੈਕਸ ਅਫਸਰਾਂ ਨੂੰ ਕਈ ਰਾਤਾਂ ਇਨ੍ਹਾਂ ਦੁਕਾਨਾਂ ਵਿਚ ਗੁਜਾਰਨੀਆਂ ਪਈਆਂ। ਇਹ ਅਫ਼ਸਰ ਕਈ ਦਿਨਾਂ ਤੋਂ ਇਨ੍ਹਾਂ ਦੁਕਾਨਾਂ ਵਿਚ ਹਨ। ਉਹ ਦੁਕਾਨ ਵਿਚ ਹੀ ਸੋਂਦੇ ਰਹੇ, ਰਹਿੰਦੇ ਰਹੇ ਅਤੇ ਖਾਂਦੇ ਰਹੇ। ਜਿਸ ਦੇ ਨਾਲ ਕਿ ਛੇਤੀ ਤੋਂ ਛੇਤੀ ਲਾਕਰਸ ਤੋਂ ਮਿਲੇ ਕੈਸ਼ ਨੂੰ ਗਿਣਿਆ ਜਾ ਸਕੇ। ਸੂਤਰਾਂ ਦੀਆਂ ਮੰਨੀਏ ਤਾਂ ਹੁਣ ਵੀ ਇਸ ਕੈਸ਼ ਦੀ ਗਿਣਤੀ ਜਾਰੀ ਹੈ, ਕਿਉਂਕਿ ਸਾਰੇ ਲਾਕਰਸ ਨੂੰ ਖੋਲਿਆ ਨਹੀਂ ਜਾ ਸਕਿਆ ਹੈ।
Secret Locker
ਮੀਡੀਆ ਵਿਚ ਆਈਆਂ ਖਬਰਾਂ ਦੇ ਅਨੁਸਾਰ ਇਸ ਸੀਕਰੇਟ ਲਾਕਰਸ ਦੀ ਜਾਣਕਾਰੀ ਆਈ.ਟੀ ਵਿਭਾਗ ਨੂੰ ਦਿਵਾਲੀ ਦੀ ਰਾਤ ਜਾਣਕਾਰੀ ਮਿਲੀ ਸੀ। ਉਦੋਂ ਅਫਸਰਾਂ ਨੇ ਇਨ੍ਹਾਂ ਲਾਕਰਸ ਨੂੰ ਸੀਲ ਕਰ ਦਿਤਾ ਸੀ। ਲਾਕਰਸ ਆਪਰੇਸ਼ਨ ਨਾਲ ਜੁੜੀ ਇਹ ਤੀਜੀ ਵੱਡੀ ਕਾਰਵਾਈ ਹੈ। ਸਤੰਬਰ ਵਿਚ ਦੁਬਈ ਨਾਲ ਜੁੜੇ 700 ਕਰੋੜ ਦੇ ਹਵਾਲਿਆ ਰੈਕੇਟ ਵਿਚ ਈ.ਡੀ ਨੇ 29 ਲੱਖ ਕੈਸ਼ ਅਤੇ ਦਸਤਾਵੇਜ਼ ਬਰਾਮਦ ਕੀਤੇ ਸਨ। ਇਸ ਤੋਂ ਪਹਿਲਾਂ ਜਨਵਰੀ 2018 ਵਿਚ ਸਾਊਥ ਐਕਸ ਦੇ ਇਕ ਨਿਜੀ ਲਾਕਰਸ ਤੋਂ 40 ਕਰੋੜ ਤੋਂ ਵੀ ਜ਼ਿਆਦਾ ਦੀ ਨਗਦੀ ਮਿਲੀ ਸੀ।