ਨਗਦੀ ਦਾ ਜ਼ਿਆਦਾ ਇਸਤੇਮਾਲ ਕਰਨ 'ਤੇ ਜ਼ੁਰਮਾਨਾ ਲਗਾਏਗੀ ਸਰਕਾਰ
Published : Jan 25, 2018, 3:21 pm IST
Updated : Jan 25, 2018, 9:51 am IST
SHARE ARTICLE

ਨਵੀਂ ਦਿੱਲੀ: ਸਰਕਾਰ ਦੀ ਡਿਜੀਟਲ ਟਰਾਂਜੇਕਸ਼ਨ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ। ਨਗਦੀ ਲੈਣ ਦੇਣ ਦਾ ਰੁਝਾਨ ਨੋਟਬੰਦੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਹੁੰਚ ਚੁੱਕਾ ਹੈ। ਇਸ ਰੁਝਾਨ ਨੂੰ ਰੁਕਣ ਲਈ ਸਰਕਾਰ ਨਗਦੀ ਲੈਣ ਦੇਣ ਉੱਤੇ ਜੁਰਮਾਨਾ ਲਾ ਸਕਦੀ ਹੈ।



ਹੁਣ ਸਰਕਾਰ ਡਿਜੀਟਲ ਅਦਾਇਗੀ ਨੂੰ ਮੁੜ ਬੜ੍ਹਾਵਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਯੋਜਨਾ ਨਾਲ ਆਮ ਆਦਮੀ ਨੂੰ ਝਟਕਾ ਲੱਗ ਸਕਦਾ ਹੈ। ਆਈ. ਟੀ. ਮੰਤਰਾਲੇ ਦੇ ਸੂਤਰਾਂ ਅਨੁਸਾਰ ਸਰਕਾਰ ਕੈਸ਼ ਦੇ ਇਸਤੇਮਾਲ ਨੂੰ ਮਹਿੰਗਾ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸੇ ਕੋਸ਼ਿਸ਼ ਤਹਿਤ ਸਰਕਾਰ ਬੈਂਕ ਤੋਂ ਕੈਸ਼ ਕਢਵਾਉਣਾ ਮੁਸ਼ਕਿਲ ਕਰੇਗੀ।



ਇਸ ਦੇ ਨਾਲ ਹੀ ਏ. ਟੀ. ਐਮ. ਤੋਂ ਮੁਫ਼ਤ ਟਰਾਂਜੈਕਸ਼ਨ ਨੂੰ ਵੀ ਘੱਟ ਕਰਨ ਦੀ ਤਿਆਰੀ ਹੈ। ਜਾਣਕਾਰੀ ਅਨੁਸਾਰ ਹੁਣ ਜ਼ਿਆਦਾ ਕੈਸ਼ ਟਰਾਂਜੈਕਸ਼ਨ ਕਰਨਾ ਮਹਿੰਗਾ ਹੋਵੇਗਾ ਤੇ ਡਿਜੀਟਲ ਟਰਾਂਜੈਕਸ਼ਨ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement