
ਬੋਰਡ ਮੁਤਾਬਕ ਨਦੀਆਂ ਦੇ ਕਿਨਾਰੇ ਵਸੇ ਹੋਏ ਸ਼ਹਿਰ ਇਸ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਨ ਹਨ। ਕਿਉਂਕਿ ਜਿਆਦਾਤਰ ਸ਼ਹਿਰਾਂ ਵਿਚ ਸੀਵੇਜ ਟ੍ਰੀਟਮੈਂਟ ਪਲਾਂਟ ਨਹੀਂ ਹਨ।
ਨਵੀਂ ਦਿਲੀ , ( ਭਾਸ਼ਾ ) : ਭਾਰਤ ਦੀਆਂ 62 ਫ਼ੀ ਸਦੀ ਨਦੀਆਂ ਭਿਆਨਕ ਤੌਰ 'ਤੇ ਪ੍ਰਦੂਸ਼ਤ ਹੋ ਚੁੱਕੀਆਂ ਹਨ। ਗੰਗਾ ਅਤੇ ਯਮੂਨਾ ਸਮੇਤ ਇਨ੍ਹਾਂ ਦੀਆਂ ਸਹਾਇਕ ਨਦੀਆਂ ਵੀ ਇਸ ਵਿਚ ਸ਼ਾਮਲ ਹਨ। ਗੰਗਾ ਅਤੇ ਯਮੂਨਾ ਦਾ ਪਾਣੀ ਇਸ ਹੱਦ ਤਕ ਖਰਾਬ ਹੈ ਕਿ ਇਨ੍ਹਾਂ ਵਿਚ ਨਹਾਇਆ ਨਹੀਂ ਜਾ ਸਕਦਾ। ਇਸ ਗੱਲ ਦਾ ਖੁਲਾਸਾ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਵੱਲੋਂ ਆਰਟੀਆਈ ਦੇ ਦਿਤੇ ਗਏ ਜਵਾਬ ਰਾਹੀ ਹੋਇਆ ਹੈ। ਬੋਰਡ ਮੁਤਾਬਕ ਨਦੀਆਂ ਦੇ ਕਿਨਾਰੇ ਵਸੇ ਹੋਏ ਸ਼ਹਿਰ ਇਸ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਨ ਹਨ। ਕਿਉਂਕਿ ਜਿਆਦਾਤਰ ਸ਼ਹਿਰਾਂ ਵਿਚ ਸੀਵੇਜ ਟ੍ਰੀਟਮੈਂਟ ਪਲਾਂਟ ਨਹੀਂ ਹਨ।
Sewage treatment plant can be a solution
521 ਨਦੀਆਂ ਦੇ ਪਾਣੀ ਦੀ ਨਿਗਰਾਨੀ ਕਰਨ ਵਾਲੇ ਪ੍ਰਦੂਸ਼ਣ ਬੋਰਡ ਮੁਤਾਬਕ ਦੇਸ਼ ਦੀਆਂ ਸਿਰਫ 198 ਨਦੀਆਂ ਸਾਫ ਹਨ। ਇਨ੍ਹਾਂ ਵਿਚ ਵੀ ਜਿਆਦਾਤਰ ਨਦੀਆਂ ਛੋਟੀਆਂ ਹਨ। ਵੱਡੀ ਨਦੀਆਂ ਦਾ ਪਾਣੀ ਪ੍ਰਦੂਸ਼ਣ ਦੀ ਮਾਰ ਹੇਠ ਹੈ । ਸ਼ਰਿਹਾਂ ਵਿਚ ਸੀਵੇਜ ਟ੍ਰੀਟਮੇਂਟ ਪਲਾਂਟ ਨਾ ਹੋਣ ਕਾਰਨ ਨਦੀਆਂ ਵਿਚ ਹਰ ਰੋਜ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਹੋ ਗਈ ਹੈ। ਇਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਾਂ ਦਾ ਵਜੂਦ ਵੀ ਖ਼ਤਰੇ ਵਿਚ ਹੈ। ਨਦੀ ਵਿਚ ਮਲ-ਮੂਤਰ ਤੋਂ ਇਲਾਵਾ ਮਨੁੱਖੀ ਅਤੇ ਪਸ਼ੂਆਂ ਦੀਆਂ ਲਾਸ਼ਾ
CPCB
ਅਤੇ ਕੂੜੇ ਦਾ ਅਸਰ ਨਦੀਆਂ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਨੂੰ ਖਤਮ ਕਰਨ ਵਿਚ ਆਕਸੀਜਨ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ। ਨਦੀਆਂ ਦੀ ਸਵੱਛਤਾ ਸਬੰਧੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰਾ ਦਾ ਹਾਲ ਸੱਭ ਤੋਂ ਵੱਧ ਮਾੜਾ ਹੈ। ਇਥੇ ਸਿਰਫ 7 ਨਦੀਆਂ ਹੀ ਸਾਫ ਹਨ। ਜਦਕਿ 45 ਨਦੀਆਂ ਦਾ ਪਾਣੀ ਪ੍ਰਦੂਸ਼ਤ ਹੈ। ਇਸ ਤੋਂ ਬਾਅਦ ਪ੍ਰਦੂਸ਼ਤ ਨਦੀਆਂ ਵਿਚ ਉਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਇਥੇ 11 ਨਦੀਆਂ ਪ੍ਰਦੂਸ਼ਤ ਹਨ 'ਤੇ ਅਤੇ ਸਿਰਫ 4 ਹੀ ਸਾਫ ਹਨ। ਉਤਰਾਖੰਡ ਵਿਚ ਵੀ 9 ਨਦੀਆਂ ਪ੍ਰਦੂਸ਼ਤ ਹਨ।
Biological Oxygen Demand Sensor
ਇਨ੍ਹਾਂ ਤੋਂ ਇਲਾਵਾ ਬਿਹਾਰ ਦੀਆਂ 3 ਅਤੇ ਝਾਰਖੰਡ ਦੀਆਂ 6 ਨਦੀਆਂ ਪ੍ਰਦੂਸ਼ਤ ਹਨ। ਬੋਰਡ ਮੁਤਾਬਕ ਦੱਖਣ-ਪੂਰਬ ਭਾਰਤ ਵਿਚ ਸੱਭ ਤੋਂ ਵੱਧ ਸਾਫ ਨਦੀਆਂ ਪਾਈਆਂ ਜਾਂਦੀਆਂ ਹਨ। ਦੱਸ ਦਈਏ ਕਿ ਨਦੀਆਂ ਵਿਚ ਪ੍ਰਦੂਸ਼ਣ ਦੀ ਜਾਂਚ ਬਾਇਓਕੈਮਿਕਲ ਆਕਸੀਜਨ ਡਿਮਾਂਡ ਦੇ ਰਾਂਹੀ ਕੀਤੀ ਜਾਂਦੀ ਹੈ। ਜਿੰਨਾ ਜਿਆਦਾ ਬੀਓਡੀ ਹੋਵੇਗਾ, ਨਦੀ ਵਿਚ ਓੰਨਾ ਹੀ ਪ੍ਰਦੂਸ਼ਣ ਵੱਧ ਹੋਵੇਗਾ। ਦੇਸ਼ ਦੀਆਂ 323 ਨਦੀਆਂ ਵਿਚ ਬੀਓਡੀ 3 ਮਿਗ੍ਰਾ ਪ੍ਰਤੀ ਲੀਟਰ ਤੋਂ ਵੱਧ ਪਾਇਆ ਗਿਆ ਹੈ।