
ਜੇਕਰ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਅਤੇ ਨਵੇਂ ਸਾਲ ਉੱਤੇ ਕਾਰ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਸਭ ਕੁੱਝ ਸਰਕਾਰ ਦੀ ਪਲਾਨਿੰਗ ...
ਨਵੀਂ ਦਿੱਲੀ (ਭਾਸ਼ਾ) :- ਜੇਕਰ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਅਤੇ ਨਵੇਂ ਸਾਲ ਉੱਤੇ ਕਾਰ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਸਭ ਕੁੱਝ ਸਰਕਾਰ ਦੀ ਪਲਾਨਿੰਗ ਦੇ ਹਿਸਾਬ ਨਾਲ ਹੋਇਆ ਤਾਂ ਦਿੱਲੀ ਵਿਚ ਆਉਣ ਵਾਲੇ ਸਮੇਂ ਵਿਚ ਸੀਐਨਜੀ ਕਾਰ ਖਰੀਦਣਾ ਪਹਿਲਾਂ ਤੋਂ ਸਸਤਾ ਹੋ ਜਾਵੇਗਾ। ਦਰਅਸਲ ਦਿੱਲੀ ਸਰਕਾਰ ਵੱਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਪਲਾਨਿੰਗ ਕਰ ਰਹੀ ਹੈ। ਇਸ ਪਲਾਨਿੰਗ ਦੇ ਤਹਿਤ ਦਿੱਲੀ ਸਰਕਾਰ ਇਲੈਕਟ੍ਰਿਕ ਦੋਪਹੀਆ ਵਾਹਨ 'ਤੇ ਸਬਸਿਡੀ ਦੇਣ ਦੀ ਤਿਆਰੀ ਕਰ ਰਹੀ ਹੈ।
Factory fitted CNG cars
ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਫੈਕਟਰੀ ਫਿਟੇਡ ਸੀਐਨਜੀ ਕਾਰ ਖਰੀਦਣ 'ਤੇ ਰੋਡ ਟੈਕਸ ਅਤੇ ਰਜਿਸਟਰੇਸ਼ਨ ਡਿਊਟੀ ਵਿਚ 50 ਫ਼ੀਸਦੀ ਤੱਕ ਦੀ ਛੋਟ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਖ਼ਬਰਾਂ ਅਨੁਸਾਰ ਦਿੱਲੀ ਸਰਕਾਰ ਨੇ 50 ਫ਼ੀਸਦੀ ਤੱਕ ਰਜਿਸਟਰੇਸ਼ਨ ਅਤੇ ਰੋਡ ਟੈਕਸ ਮਾਫ ਕੀਤੇ ਜਾਣ ਦਾ ਕੈਬਨਿਟ ਪ੍ਰਸਤਾਵ ਤਿਆਰ ਕੀਤਾ ਹੈ। ਛੇਤੀ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਕੈਬਨਿਟ ਵਿਚ ਲਿਆਂਦਾ ਜਾਵੇਗਾ।
ਕੈਬਨਿਟ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਟਰਾਂਸਪੋਰਟ ਡਿਪਾਰਟਮੈਂਟ ਵਲੋਂ ਸੀਐਨਜੀ ਕਾਰ ਖਰੀਦਣ ਉੱਤੇ ਟੈਕਸ ਵਿਚ ਛੋਟ ਦਿੱਤੇ ਜਾਣ ਦੇ ਬਾਰੇ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਜਾਵੇਗਾ। ਇਹ ਯੋਜਨਾ ਪੂਰੀ ਹੋਈ ਤਾਂ ਰਜਿਸਟਰੇਸ਼ਨ ਅਤੇ ਰੋਡ ਟੈਕਸ ਘੱਟ ਹੋਣ ਨਾਲ ਇਕ ਸੀਐਨਜੀ ਕਾਰ ਖਰੀਦਣ ਉੱਤੇ ਕਰੀਬ 15 ਤੋਂ 20 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ। ਕਾਰ ਦੀ ਕੀਮਤ ਦੇ ਹਿਸਾਬ ਨਾਲ ਰੋਡ ਟੈਕਸ ਤੈਅ ਹੁੰਦਾ ਹੈ।
Electric Vehicle
ਕਾਰ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਰੋਡ ਟੈਕਸ ਉਸੀ ਹਿਸਾਬ ਨਾਲ ਜ਼ਿਆਦਾ ਹੁੰਦਾ ਜਾਂਦਾ ਹੈ। ਇਸ ਵਾਰ 'ਆਪ' ਸਰਕਾਰ ਨੇ ਗਰੀਨ ਬਜਟ ਪੇਸ਼ ਕੀਤਾ ਸੀ, ਜਿਸ ਵਿਚ ਈ - ਵਹੀਕਲ ਪਾਲਿਸੀ ਦੇ ਨਾਲ ਸੀਐਨਜੀ ਫੈਕਟਰੀ ਫਿਟੇਡ ਕਾਰ ਖਰੀਦਣ ਉੱਤੇ ਰਜਿਸਟਰੇਸ਼ਨ ਚਾਰਜ ਵਿਚ 50 ਫ਼ੀਸਦੀ ਦੀ ਛੋਟ ਦਾ ਐਲਾਨ ਕੀਤਾ ਸੀ।
ਜੇਕਰ ਤੁਸੀਂ ਦਿੱਲੀ ਵਿਚ ਹਲੇ 6 ਲੱਖ ਰੁਪਏ ਤੱਕ ਦੀ ਕਾਰ ਖਰੀਦਦੇ ਹੋ ਤਾਂ 4 ਫ਼ੀਸਦੀ ਤੱਕ ਦਾ ਰੋਡ ਟੈਕਸ ਲੱਗਦਾ ਹੈ। 6 ਤੋਂ 10 ਲੱਖ ਰੁਪਏ ਤੱਕ ਦੇ ਵਾਹਨ 'ਤੇ 7 ਫ਼ੀਸਦੀ ਅਤੇ 10 ਲੱਖ ਤੋਂ ਜ਼ਿਆਦਾ ਕੀਮਤ ਦੀ ਕਾਰ 'ਤੇ 10 ਫ਼ੀਸਦੀ ਰੋਡ ਟੈਕਸ ਲੱਗਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਫੈਕਟਰੀ ਫਿਟੇਡ ਸੀਐਨਜੀ ਕਾਰ ਲੈਣ 'ਤੇ ਰੋਡ ਟੈਕਸ ਅਤੇ ਰਜਿਸਟਰੇਸ਼ਨ ਫੀਸ ਵਿਚ ਛੋਟ ਮਿਲਣ ਨਾਲ ਪ੍ਰਦੂਸ਼ਣ ਪੱਧਰ ਵਿਚ ਕਮੀ ਆਵੇਗੀ।