
ਸਾਬਕਾ ਮੁੱਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਨੋਟਬੰਦੀ.....
ਨਵੀਂ ਦਿੱਲੀ (ਭਾਸ਼ਾ): ਸਾਬਕਾ ਮੁੱਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਨੋਟਬੰਦੀ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਓਪੀ ਰਾਵਤ ਨੇ ਕਿਹਾ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਅਜਿਹਾ ਲੱਗਿਆ ਸੀ ਕਿ ਚੋਣ ਵਿਚ ਇਸਤੇਮਾਲ ਹੋਣ ਵਾਲੇ ਪੈਸੇ ਦਾ ਗਲਤ ਇਸਤੇਮਾਲ ਬੰਦ ਹੋਵੇਗਾ। ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਵੀ ਪਹਿਲਾਂ ਦੀ ਤੁੰਲਨਾ ਤੋਂ ਜਿਆਦਾ ਪੈਸੇ ਜਬਤ ਕੀਤੇ ਗਏ ਸਨ। ਓਪੀ ਰਾਵਤ ਬੋਲੇ ਕਿ ਅਜਿਹਾ ਲੱਗਦਾ ਹੈ ਕਿ ਰਾਜਨੇਤਾਵਾਂ ਅਤੇ ਉਨ੍ਹਾਂ ਦੇ ਫਾਈਨੇਂਸਰਾਂ ਦੇ ਕੋਲ ਪੈਸੀਆਂ ਦੀ ਕੋਈ ਕਮੀ ਨਹੀਂ ਹੈ।
OP Rawat
ਚੋਣ ਵਿਚ ਇਸ ਪ੍ਰਕਾਰ ਇਸਤੇਮਾਲ ਕੀਤੇ ਜਾਣ ਵਾਲਾ ਪੈਸਾ ਅਧਿਕਤਮ ਕਾਲ਼ਾ ਪੈਸਾ ਹੀ ਹੁੰਦਾ ਹੈ। ਸਾਬਕਾ ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਜਿਥੇ ਤੱਕ ਚੋਣ ਵਿਚ ਕਾਲੇ ਧਨ ਦੇ ਇਸਤੇਮਾਲ ਦੀ ਗੱਲ ਹੈ। ਇਸ ਦੀ ਕੋਈ ਜਾਂਚ ਨਹੀਂ ਹੋ ਸਕੀ ਹੈ। ਤੁਹਾਨੂੰ ਦੱਸ ਦਈਏ ਕਿ 1 ਦਸੰਬਰ ਨੂੰ ਓਪੀ ਰਾਵਤ ਮੁੱਖ ਚੋਣ ਕਮਿਸ਼ਨ ਦੇ ਅਹੁਦੇ ਤੋਂ ਰਟਾਇਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਸੁਨੀਲ ਅਰੋੜਾ ਨਵੇਂ ਚੋਣ ਕਮਿਸ਼ਨ ਬਣੇ ਹਨ।
OP Rawat
ਧਿਆਨ ਯੋਗ ਹੈ ਕਿ ਓਪੀ ਰਾਵਤ ਦੇ ਕਾਰਜਕਾਲ ਵਿਚ ਤਿਰਪੁਰਾ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਕਰਨਾਟਕ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣ ਹੋਏ। ਇਸ ਦੌਰਾਨ ਕਈ ਜਗ੍ਹਾ ਉਪ ਚੋਣ ਵੀ ਹੋਏ। ਤੁਹਾਨੂੰ ਦੱਸ ਦਈਏ ਕਿ 8 ਨਵੰਬਰ, 2016 ਨੂੰ ਕੇਂਦਰ ਸਰਕਾਰ ਦੁਆਰਾ ਨੋਟਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ 500-1000 ਦੇ ਨੋਟ ਬੰਦ ਕੀਤੇ ਗਏ ਸਨ। ਇਸ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਅਜਿਹਾ ਕਰਨ ਨਾਲ ਜਾਲੀ ਨੋਟ, ਕਾਲ਼ਾ ਧਨ ਅਤੇ ਅਤਿਵਾਦ ਉਤੇ ਰੋਕ ਲੱਗੇਗੀ।