ਦੇਹਰਾਦੂਨ ਦੇ ਸਕੂਲ ਵੈਲਹਮ ਵਿਖੇ 'ਸਕੂਲ ਆਫ ਰਾਕ' ਪ੍ਰੋਗਰਾਮ ਕਰਵਾਇਆ 
Published : Dec 3, 2018, 1:46 pm IST
Updated : Dec 3, 2018, 1:46 pm IST
SHARE ARTICLE
Welham Boys School, Dehradun
Welham Boys School, Dehradun

ਇਥੋਂ ਦੇ ਮਸ਼ਹੂਰ ਸਕੂਲ ਵੈਲਹਮ ਵਿਖੇ 'ਸਕੂਲ ਆਫ ਰਾਕ' ਨਾਂ ਦਾ ਇਕ ਮਿਊਜ਼ੀਕਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦੀ ਅਗਵਾਈ ਡਾਇਰੈਕਟਰ ਹਰਿੰਦਰ ਸੰਧੂ ਵਲੋਂ ਕੀਤੀ ਗਈ। ...

ਦੇਹਰਾਦੂਨ : (ਸਸਸ) : - ਇਥੋਂ ਦੇ ਮਸ਼ਹੂਰ ਸਕੂਲ ਵੈਲਹਮ ਵਿਖੇ 'ਸਕੂਲ ਆਫ ਰਾਕ' ਨਾਂ ਦਾ ਇਕ ਮਿਊਜ਼ੀਕਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦੀ ਅਗਵਾਈ ਡਾਇਰੈਕਟਰ ਹਰਿੰਦਰ ਸੰਧੂ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਸੰਗੀਤ ਦੀ ਜ਼ਿਮੇਵਾਰੀ ਪਾਲਜ਼ ਪੌਲ ਅਤੇ ਓਨਡ੍ਰਾਈ ਪੌਲ ਵਲੋਂ ਨਿਭਾਈ ਗਈ। ਜਦਕਿ ਨੋਰਬੂ ਅਤੇ ਮਨੀਸ਼ ਨੇ ਕੋਰਿਓਗ੍ਰਾਫ਼ੀ, ਗੋਵਿੰਦ ਯਾਦਵ ਵਲੋਂ ਲਾਈਟ ਐਂਡ ਸੈੱਟ ਡਿਜ਼ਾਇਨ ਕੀਤਾ ਗਿਆ। ਤਨਵੀ ਗੋਇਲ ਇਸ ਪ੍ਰੋਗਰਾਮ ਦੇ ਅਸਿਸਟੈਂਟ ਡਾਇਰੈਕਟਰ ਰਹੇ। ਇਸ 'ਸਕੂਲ ਆਫ ਰਾਕ' ਪ੍ਰੋਗਰਾਮ ਦੌਰਾਨ ਸਕੂਲ ਦੀ ਵੱਡੀ ਗਿਣਤੀ ਬੱਚਿਆਂ ਨੇ ਗਾਇਕੀ ਅਤੇ ਡਾਂਸ, ਬੈਂਡ ਅਤੇ ਐਕਟਿੰਗ ਦੀ ਪੇਸ਼ਕਾਰੀ ਦਿਤੀ। 

Welham Boys' SchoolWelham Boys' School

ਡਾਂਸਿੰਗ ਦੇ ਹੋਰੇਸ ਗ੍ਰੀਨ ਭਾਗ 'ਚ ਪਿਊਸ਼ ਪੰਧੀਰ, ਸ਼ੋਨਾਕ ਬਹਿਲ, ਕਨਿਸ਼ਕ ਕੁਮਾਰ, ਜਾਪ ਸਰਦਾਣਾ, ਖੁਸ਼ਨ ਮੇਹਰੋਤਰਾ, ਯੁਵਰਾਜ ਗੁਪਤਾ, ਆਰੀਆ ਰਥੇਏ, ਸ਼ੰਕਰ ਗੁਪਤਾ, ਵੇਦਾਂਸ਼ ਜੈਸਵਾਲ, ਅਧੀਰਜ ਅਗਰਵਾਲ, ਹਰਸ਼ਿਲ ਬਾ, ਵਿਦਮਾਨ ਹਿਸਾਰੀਆ, ਲਕਸ਼ ਸ਼ਰਮਾ, ਰੁਪਿਨ ਚੌਧਰੀ, ਪਰਾਖਰ ਲੋਹੀਆ, ਤਰਨ ਗੋਇਲ, ਅਥਰਵਾ ਜੈਨ, ਆਰਹਿਟ ਗੁਪਤਾ, ਗੌਰਵ ਜਾਲਨ, ਈਸ਼ਾਨ ਅਗਰਵਾਲ, ਸਾਰਥਿਕ ਭੰਡੂਲਾ, ਦਵਯਮ ਦੁੱਗਲ ਨੇ ਹਿਸਾ  ਲਿਆ।

ਡਾਂਸਿੰਗ ਦੇ 'ਆਈ ਆਫ਼ ਦਿ ਟਾਈਗਰ' ਭਾਗ ਵਿਚ ਗੌਰਬ ਸ਼ਰਮਾ, ਚਿਤਰਾਂਸ਼ ਚੌਧਰੀ, ਅਸ਼ਾਜ ਅੰਸਾਰੀ, ਪ੍ਰਿੰਸ ਮੁਹੰਮਦ ਅਰਸਲੋਨ, ਕ੍ਰਿਸ਼ਨ ਮੁਰਾਰਕਾ, ਰੋਹਨ ਕੁਮਾਰ, ਵਿਆਨ ਅਗਰਵਾਲ, ਅਰੀਅਨ ਰੂੰਗਟਾ, ਨਾਇਨ ਅਗਰਵਾਲ, ਜ਼ੋਰਾਵਰ ਸਿੱਧੂ, ਨਬੀਲ ਅਹਿਮਦ ਖ਼ਾਨ, ਦਕਸ਼ ਪੰਡਿਤ, ਤਨਿਸ਼ ਜੈਨ, ਵਿਦਿਤ ਮੇਹਨ, ਆਰਿਸ਼ ਤਲਵਾਰ, ਤਨਵੀਰ ਸਿੰਘ, ਹਾਰਦਿਕ ਗੋਇਲ ਦੇ ਨਾਮ ਸ਼ਾਮਲ ਹਨ।

StudentsStudents

ਡਾਂਸਿੰਗ ਦੇ ਦੂਜੇ ਭਾਗ ਸਟਿੱਕ ਟੂ ਦਾ ਮੈਨ 'ਚ ਤਨਮੇ ਚੌਧਰੀ, ਦਿਵਿਜ ਜੈਨ, ਸਿਧਾਰਥ ਸ੍ਰੀਵਾਸਤਵ, ਪਾਰਥ ਡੀਡਵਾਨੀਆ, ਏਕਸ਼ ਗਰਗ, ਨਵਿਆ ਦੇਸਵਾਲ, ਰਾਘਵ ਵਾਸੂਦੇਵ, ਨਿਲੇਸ਼ ਗੁਪਤਾ, ਸ਼ਿਵਾਨਸ਼ ਗਰਗ ਨੇ ਵੀ ਹਿਸਾ ਲਿਆ। ਇਸ ਦੌਰਾਨ ਬੈਂਡ ਵਿਚ ਭਾਗ ਲੈਣ ਵਾਲੀ ਟੀਮ ਵਿਚ ਸ਼ੁਭ ਅਗਰਵਾਲ, ਰੋਹਨਦੀਪ ਸਿੰਘ, ਸੋਹੁਨ ਵਰਮਾ, ਅਭਿਰਾਜ ਅਗਰਵਾਲ, ਕ੍ਰਿਸ਼ ਕੁਮਾਰ, ਯਾਗੇਸ਼ ਅਗਰਵਾਲ, ਯਸ਼ ਗੁਪਤਾ, ਅਰਨਵ ਅਦਿੱਤਿਆ, ਨੇਹੁਲ ਹਰਲਾਲਕਾ, ਸ਼ੌਰੀਆ ਵੀਰ ਸਹਾਏ ਦੇ ਨਾਂਅ ਸ਼ਾਮਲ ਹਨ। 

ਤੁਹਾਨੂੰ ਦਸ ਦਈਏ ਕਿ ਵੈੱਲਹੈਮ ਬੁਆਏਜ਼ ਸਕੂਲ ਲੜਕਿਆਂ ਲਈ ਇਕ ਰਿਹਾਇਸ਼ੀ ਸਕੂਲ ਹੈ ਜੋ ਦੇਹਰਾਦੂਨ ਵਿਚ,ਹੈ। ਇਹ ਸਕੂਲ ਸੀ.ਬੀ.ਐਸ.ਈ. ਨਾਲ ਸੰਬੰਧਿਤ ਹੈ। ਇਹ ਸਕੂਲ 30 ਏਕੜ ਰਕਬੇ ਵਿਚ ਹਿਮਾਲਿਆ ਦੀ ਪਹਾੜੀ ਤੱਟ ਦੇ ਆਸਪਾਸ, ਸਕੂਲ ਡੂਨ ਘਾਟੀ ਦੇ ਪਹਾੜੀਆਂ ਅਤੇ ਨਦੀਆਂ ਦੇ ਵਿਚਕਾਰ ਸਥਿਤ ਹੈ।

ਇਥੇ ਵੱਖ -ਵੱਖ ਪਿਛੋਕੜ ਵਾਲੇ ਦੂਰ ਦੂਰ ਤੋਂ ਵਿਦਿਆਰਥੀ ਅਤੇ ਉਪ-ਮਹਾਂਦੀਪ ਅਤੇ ਇਸ ਤੋਂ ਬਾਹਰ ਦੇ ਬਹੁਤ ਸਾਰੇ ਵੱਖ-ਵੱਖ ਹਿੱਸਿਆਂ ਤੋਂ ਸਕੂਲ ਵਿਚ ਆਉਂਦੇ ਹਨ। ਇਹ ਵੈਲਹੈਮ ਸਕੂਲ ਦੀ ਸਥਾਪਨਾ 1937 ਵਿਚ ਇੰਗਲੈਂਡ ਅਤੇ ਭਾਰਤ ਵਿਚ ਬੋਰਡਿੰਗ ਸਕੂਲਾਂ ਲਈ ਇਕ ਪ੍ਰੈਪਰੇਟਰੀ ਸਕੂਲ ਵਜੋਂ ਹੋਈ ਸੀ। ਮਿਸ ਓਲਿਪੰਤ ਨੇ ਸਕੂਲ ਦੀ ਸ਼ੁਰੂਆਤ ਕੀਤੀ ਸੀ ਅਤੇ 1956 ਵਿਚ ਉਨ੍ਹਾਂ ਨੇ ਅਪਣੀ ਸਾਰੀ ਜਾਇਦਾਦ ਵੈੱਲਹੈਮ ਬੁਆਏਜ਼ ਸਕੂਲ ਨੂੰ ਦਾਨ ਕਰ ਦਿਤੀ ਸੀ, ਹੁਣ ਇਹ ਸਕੂਲ ਟਰੱਸਟ ਦੇ ਬੋਰਡ ਵਲੋਂ ਚਲਾਇਆ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement