
ਇਹ ਟੱਕਰ ਬਹੁਤ ਜ਼ੋਰਦਾਰ ਸੀ। ਟੱਕਰ ਤੋਂ ਬਾਅਦ ਬੱਸ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਦੱਬ ਗਿਆ ਅਤੇ ਬੱਸ ਦੇ ਸ਼ੀਸ਼ੇ ਟੁੱਟ ਗਏ।
ਨੋਇਡਾ, ( ਪੀਟਾਈ ) : ਨੋਇਡਾ ਵਿਖੇ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਨੋਇਡਾ ਦੇ ਸੈਕਟਰ-16 ਵਿਚ ਇਕ ਖੰਭੇ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਬਹੁਤ ਜ਼ੋਰਦਾਰ ਸੀ। ਟੱਕਰ ਤੋਂ ਬਾਅਦ ਬੱਸ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਦੱਬ ਗਿਆ ਅਤੇ ਬੱਸ ਦੇ ਸ਼ੀਸ਼ੇ ਟੁੱਟ ਗਏ। ਹਾਦਸੇ ਵਿਚ ਡਰਾਈਵਰ ਅਤੇ ਕੰਡਕਟਰ ਨੂੰ ਗੰਭੀਰ ਸੱਟਾਂ ਲਗੀਆਂ ਹਨ।
#Noida: Visuals of Apeejay school bus that met with an accident at Rajnigandha Chowk underpass, today. At least 12 students are injured, driver and conductor of the school bus in critical condition, all shifted to Kailash hospital pic.twitter.com/Fm88UXyodA
— ANI UP (@ANINewsUP) November 17, 2018
ਉਨ੍ਹਾਂ ਨੂੰ ਨੋਇਡਾ ਦੇ ਇਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਖ਼ਮੀ ਬੱਚਿਆਂ ਦਾ ਵੀ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਬੱਚਿਆਂ ਦੇ ਮਾਤਾ-ਪਿਤਾ ਤੁਰਤ ਹਸਪਤਾਲ ਪਹੁੰਚ ਗਏ। ਰੀਪੋਰਟ ਮੁਤਾਬਕ ਹਾਦਸੇ ਵੇਲੇ ਬੱਸ ਵਿਚ 30 ਵਿਦਿਆਰਥੀ ਬੈਠੇ ਹੋਏ ਸਨ। ਬਸ ਰਜਨੀਗੰਧਾ ਚੌਂਕ ਵਿਖੇ ਜ਼ਮੀਨਦੋਜ਼ ਰਾਹ ਤੋਂ ਲੰਘਦੇ ਹੋਏ ਇਕ ਖੰਭੇ ਨਾਲ ਟਕਰਾ ਗਈ।
#Visuals At least 12 students injured after a school bus carrying more than 30 students hit a divider at Rajnigandha Chowk underpass in Noida; Driver and conductor of the school bus in critical condition, injured students shifted to nearby Kailash hospital pic.twitter.com/aRNxSFjZsz
— ANI UP (@ANINewsUP) November 17, 2018
ਹਾਦਸੇ ਤੋਂ ਬਾਅਦ ਜ਼ਮੀਨਦੋਜ਼ ਰਾਹ ਨੂੰ ਕੁਝ ਚਿਰ ਲਈ ਬੰਦ ਕਰ ਦਿਤਾ ਗਿਆ। ਸਵੇਰੇ ਹੋਏ ਇਸ ਹਾਦਸੇ ਕਾਰਨ ਰਜਨੀਗੰਧਾ ਚੌਂਕ ਤੇ ਬਹੁਤ ਦੇਰ ਤੱਕ ਜਾਮ ਲਗ ਗਿਆ। ਟ੍ਰੈਫਿਕ ਵਿਭਾਗ ਦੀ ਟੀਮ ਹਾਦਸਾਗ੍ਰਸਤ ਬੱਸ ਨੂੰ ਲੈ ਗਈ। ਜਿਸ ਤੋਂ ਬਾਅਦ ਜ਼ਮੀਨਦੋਜ਼ ਰਾਹ ਦੀ ਇਕ ਸਾਈਡ ਨੂੰ ਟ੍ਰੈਫਿਕ ਲਈ ਖੋਲ੍ਹ ਦਿਤਾ ਗਿਆ ਹੈ।