
ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ‘ਮੈਂ ਭੁਵਨੇਸ਼ਵਰ ਤੋਂ ਅਪਣੇ ਪਿੰਡ ਜਾ ਰਹੀ ਸੀ। ਮੈ ਉਹਨਾਂ ‘ਤੇ ਯਕੀਨ ਕੀਤਾ ਅਤੇ ਉਹਨਾਂ ਤੋਂ ਮਦਦ ਲੈ ਲਈ’।
ਪੁਰੀ: ਓਡੀਸ਼ਾ ਦੇ ਮੰਦਰਾਂ ਦੇ ਸ਼ਹਿਰ ਪੁਰੀ ਵਿਚ ਸੋਮਵਾਰ ਨੂੰ ਇਕ ਪੁਲਿਸ ਕੁਆਟਰ ਵਿਚ ਇਕ ਪੁਲਿਸ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੇ ਇਕ ਔਰਤ ਦੇ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਨੀਮਪਾੜਾ ਸ਼ਹਿਰ ਵਿਚ ਇਕ ਬੱਸ ਅੱਡੇ ‘ਤੇ ਖੜ੍ਹੀ ਸੀ ਉਸੇ ਸਮੇਂ ਪੁਲਿਸ ਕਰਮਚਾਰੀ ਦੱਸਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।
Kumbharapada Police Station
ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ‘ਮੈਂ ਭੁਵਨੇਸ਼ਵਰ ਤੋਂ ਅਪਣੇ ਪਿੰਡ ਜਾ ਰਹੀ ਸੀ। ਮੈ ਉਹਨਾਂ ‘ਤੇ ਯਕੀਨ ਕੀਤਾ ਅਤੇ ਉਹਨਾਂ ਤੋਂ ਮਦਦ ਲੈ ਲਈ’। ਔਰਤ ਨੇ ਕਿਹਾ ਕਿ ਕਾਰ ਵਿਚ ਬੈਠਦੇ ਹੀ ਉਸ ਨੂੰ ਹੋਰ ਤਿੰਨ ਲੋਕ ਕਾਰ ਵਿਚ ਬੈਠੇ ਮਿਲੇ। ਪੀੜਤ ਨੇ ਦੱਸਿਆ ਕਿ ਉਹ ਲੋਕ ਉਸ ਨੂੰ ਉਸ ਦੇ ਪਿੰਡ ਲਿਜਾਣ ਦੀ ਬਜਾਏ ਪੁਰੀ ਲੈ ਗਏ।
Kumbharapada Police
ਉੱਥੇ ਘਰ ਵਿਚ ਦੋ ਲੋਕਾਂ ਨੇ ਉਸ ਦਾ ਬਲਾਤਕਾਰ ਕੀਤਾ ਜਦਕਿ ਦੋ ਹੋਰ ਬਾਹਰ ਤੋਂ ਦਰਵਾਜ਼ਾ ਬੰਦ ਕਰ ਕੇ ਚਲੇ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪੀੜਤ ਨੇ ਇਕ ਅਰੋਪੀ ਦਾ ਬਟੂਆ ਲੈ ਲਿਆ ਸੀ, ਜਿਸ ਨਾਲ ਇਕ ਅਰੋਪੀ ਦੀ ਫੋਟੋ-ਪਛਾਣ ਪੱਤਰ ਅਤੇ ਅਧਾਰ ਕਾਰਡ ਬਰਾਮਦ ਕੀਤਾ ਗਿਆ ਹੈ। ਉਸ ਦੀ ਮਦਦ ਨਾਲ ਪੁਲਿਸ ਨੇ ਇਕ ਅਰੋਪੀ ਦੀ ਪਛਾਣ ਕਰ ਲਈ ਹੈ।
Girl
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਛਾਣ ਕੀਤਾ ਗਿਆ ਅਰੋਪੀ ਪੁਲਿਸ ਕਾਂਸਟੇਬਲ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਅਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਨੇ ਦੱਸਿਆ ਇਕ ਘਟਨਾ ਦੀ ਜਾਂਚ ਲਈ ਦੋ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।
Police Department
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।