
12ਵੀਂ ਪਾਸ ਕਰ ਸਕਦੇ ਹਨ ਅਪਲਾਈ
ਨਵੀਂ ਦਿੱਲੀ—ਸੈਟ੍ਰਲ ਸਿਲੈਕਸ਼ਨ ਬੋਰਡ ਆਫ ਕਾਂਸਟੇਬਲ ਨੇ ਬਿਹਾਰ ਹੋਮ ਗਾਰਡ ਬਟਾਲੀਅਨ 'ਚ ਡਰਾਈਵਰ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਹੁਦਿਆਂ ਦੀ ਗਿਣਤੀ- 1,722 ਹੈ। ਇਸ ਦੇ ਲਈ ਆਖਰੀ ਤਾਰੀਕ- 30 ਦਸੰਬਰ, 2019 ਰੱਖੀ ਗਈ ਹੈ।
Bihar Policeਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਇਸ ਦਾ ਨਾਲ ਹੀ ਡ੍ਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਹੈ। ਇਸ ਨੌਕਰੀ ਲਈ ਉਮਰ ਸੀਮਾ- 20 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਅਪਲਾਈ ਕਰਨ ਦੀ ਫੀਸ ਸਾਧਾਰਨ ਅਤੇ ਓ.ਬੀ.ਸੀ. ਲਈ 450 ਰੁਪਏ
ਹੋਰ ਵਰਗਾਂ ਲਈ 112 ਰੁਪਏ ਹੈ। ਇਸ ਪ੍ਰਕਾਰ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਡਰਾਈਵਿੰਗ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
Jobsਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://csbc.bih.nic.in/ ਪੜ੍ਹੋ।
ਇਸ ਤੋਂ ਪਹਿਲਾਂ ਨਾਰਥ ਈਸਟ ਰੇਲਵੇ (North East Railway) ਨੇ ਅਪ੍ਰੈਂਟਿਸ ਦੇ ਅਹੁਦਿਆਂ ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਤੇ ਵੀ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਅਹੁਦਿਆਂ ਦੀ ਗਿਣਤੀ-1,104 ਹੈ। ਆਖਰੀ ਤਾਰੀਕ- 25 ਦਸੰਬਰ, 2019 ਹੈ।
Job ਅਹੁਦਿਆਂ ਦਾ ਵੇਰਵਾ-ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ, ਪੇਂਟਰ, ਕਾਰਪੇਂਟਰ, ਮਸ਼ੀਨਿਸਟ ਆਦਿ ਅਹੁਦੇ। ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ। ਉਮਰ ਸੀਮਾ- 15 ਤੋਂ 24 ਸਾਲ ਤੱਕ ਹੋਣੀ ਚਾਹੀਦੀ ਹੈ। ਅਪਲਾਈ ਫੀਸ- 100 ਰੁਪਏ ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ 10ਵੀਂ 'ਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
Policeਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ner.indianrailways.gov.in/ ਪੜ੍ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।