ਪੁਲਿਸ ਵਾਲੀ ਨੇ ਡਾਕੂ ਨਾਲ ਖੇਡੀ Game, ਪਿਆਰ 'ਚ ਫਸਾ ਕੀਤਾ ਜੇਲ੍ਹ ਅੰਦਰ
Published : Dec 2, 2019, 1:10 pm IST
Updated : Dec 2, 2019, 1:10 pm IST
SHARE ARTICLE
madhya pradesh woman played a game
madhya pradesh woman played a game

ਮੱਧ ਪ੍ਰਦੇਸ਼ ਦੇ ਛਤਰਪੁਰ ਵਿਚ ਨੋਗਾਂਓ ਬਲਾਕ ਦੇ ਇਕ ਲੋੜੀਂਦੇ ਅਤੇ ਖਤਰਨਾਕ ਡਾਕੂ ਨੂੰ ਫੜਨ ਦੇ ਲਈ ਪੁਲਿਸ ਨੇ ਅਲੱਗ ਤਰੀਕਾ ਕੱਢਿਆ।

ਭੋਪਾਲ: ਮੱਧ ਪ੍ਰਦੇਸ਼ ਦੇ ਛਤਰਪੁਰ ਵਿਚ ਨੋਗਾਂਓ ਬਲਾਕ ਦੇ ਇਕ ਲੋੜੀਂਦੇ ਅਤੇ ਖਤਰਨਾਕ ਡਾਕੂ ਨੂੰ ਫੜਨ ਦੇ ਲਈ ਪੁਲਿਸ ਨੇ ਅਲੱਗ ਤਰੀਕਾ ਕੱਢਿਆ। ਡਾਕੂ ਨੂੰ ਮਹਿਲਾ ਪੁਲਿਸ ਅਧਿਕਾਰੀ ਨਾਲ ਵਿਆਹ ਕਰਵਾਉਣ ਦਾ ਸੱਦਾ ਦਿੱਤਾ ਗਿਆ। ਇਕ ਮਹਿਲਾ ਪੁਲਿਸ ਅਧਿਕਾਰੀ ਨੇ ਨਕਲੀ ਵਿਆਹ ਦੀ ਪੇਸ਼ਕਸ਼ ਕਰਕੇ ਡਾਕੂ ਨੂੰ ਗਿਰਫ਼ਤਾਰ ਕੀਤਾ।

Woman cop honey-traps, arrests wanted criminalWoman cop honey-traps, arrests wanted criminal

ਲੋਕ ਮਹਿਲਾ ਅਧਿਕਾਰੀ ਅਤੇ ਵਿਭਾਗ ਦੇ ਇਸ ਤਰੀਕੇ ਦੀ ਤਾਰੀਫ਼ ਕਰ ਰਹੇ ਹਨ। ਮੱਧ ਪ੍ਰਦੇਸ਼ ਪੁਲਿਸ ਦੇ ਲਈ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿਰਦਰਦ ਬਣੇ ਬਾਲਕਿਸ਼ਨ ਚੌਬੇ ਦੀ ਨਾਟਕੀ ਤਰੀਕੇ ਨਾਲ ਹੋਈ ਗਿਰਫ਼ਤਾਰੀ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਬਾਲਕਿਸ਼ਨ ਗਿਰੋਹ ਦੇ ਡਾਕੂ ਛਤਰਪੁਰ ਦੇ ਖਜੁਰਾਹੇ ਇਲਾਕੇ ਵਿਚ ਗ੍ਰਾਮੀਣਾਂ ਨੂੰ ਲੁੱਟਦੇ ਸਨ।

BrideBride

ਬਾਲਕਿਸ਼ਨ ਦੇ ਵਿਰੁੱਧ ਹੱਤਿਆ ਅਤੇ ਲੁੱਟ ਦੇ ਕਈਂ ਮਾਮਲੇ ਦਰਜ ਹਨ। ਉਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਜਾ ਕੇ ਲੁੱਕ ਜਾਂਦਾ ਸੀ। ਉਸਨੇ ਲੁੱਕਣ ਤੋਂ ਪਹਿਲਾਂ ਆਪਣੇ ਕੁੱਝ ਸਾਥੀਆਂ ਨੂੰ ਉਸਦੇ ਲਈ ਲਾੜੀ ਲੱਭਣ ਲਈ ਕਿਹਾ ਸੀ।

Woman cop honey-traps, arrests wanted criminalWoman cop honey-traps, arrests wanted criminal

ਛਤਰਪੁਰ ਨੌਗਾਂਵ ਬਲਾਕ ਦੀ ਗੈਰੋਲੀ ਚੌਕੀ ਦੀ ਮੁੱਖੀ ਮਾਦਵੀ ਅਗਨੀਹੋਤਰੀ ਨੂੰ ਉਸ ਨੂੰ ਫੜਨ ਦੇ ਲਈ ਜਿੰਮ੍ਹਵਾਰੀ ਦਿੱਤੀ ਗਈ। 30 ਸਾਲਾਂ ਮਾਦਵੀ ਨੇ ਆਪਣੀ ਇਕ ਪੁਰਾਣੀ ਤਸਵੀਰ ਬਾਲਕਿਸ਼ਨ ਚੌਬੇ ਨੂੰ ਮੁਖਬਰਾਂ ਦੇ ਮਾਧਿਅਮ ਰਾਹੀਂ ਵਿਆਹ ਦੇ ਪ੍ਰਸਤਾਵ ਨਾਲ ਭੇਜੀ ਸੀ। ਜਦੋਂ ਉਹ ਵਿਆਹ ਦੀ ਗੱਲ ਕਰਨ ਆਇਆ ਤਾਂ ਉਸਨੂੰ ਪੁਲਿਸ ਟੀਮ ਨੇ ਗਿਰਫ਼ਤਾਰ ਕਰ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement