
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੇ ਮਾਮਲੇ ਨੂੰ ਲੈ ਕੇ ਰਾਬਰਟ ਵਾਡਰਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੇ ਮਾਮਲੇ ਨੂੰ ਲੈ ਕੇ ਰਾਬਰਟ ਵਾਡਰਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲੜਕੀਆਂ ਨਾਲ ਛੇੜਛਾੜ ਜਾਂ ਬਲਾਤਕਾਰ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ, ਅਸੀਂ ਕਿਵੇਂ ਦਾ ਸਮਾਜ ਬਣਾ ਰਹੇ ਹਾਂ। ਹਰ ਨਾਗਰਿਕ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ।
Priyanka Gandhi Vadra
ਜੇਕਰ ਅਸੀਂ ਅਪਣੇ ਦੇਸ਼, ਅਪਣੇ ਘਰਾਂ ਅਤੇ ਸੜਕਾਂ ‘ਤੇ ਸੁਰੱਖਿਅਤ ਨਹੀਂ ਹਾਂ, ਦਿਨ ਵਿਚ ਸੁਰੱਖਿਅਤ ਨਹੀਂ ਹਾਂ ਜਾਂ ਰਾਤ ਵਿਚ ਸੁਰੱਖਿਅਤ ਨਹੀਂ ਹਾਂ ਤਾਂ ਅਸੀਂ ਕਿੱਥੇ ਅਤੇ ਕਦੋਂ ਸੁਰੱਖਿਅਤ ਹਾਂ। ਦੱਸ ਦਈਏ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਵਿਚ ਪਿਛਲੇ ਹਫ਼ਤੇ ਉਦੋਂ ਸੰਨ੍ਹ ਲੱਗੀ ਜਦ ਕੁੱਝ ਅਗਿਆਤ ਲੋਕ ਕਥਿਤ ਰੂਪ ਵਿਚ ਸੈਲਫ਼ੀ ਲੈਣ ਲਈ ਉਸ ਦੇ ਘਰ ਦਾਖ਼ਲ ਹੋ ਗਏ।
Robert Vadra
ਸੂਤਰਾਂ ਨੇ ਦਸਿਆ ਕਿ ਇਹ ਮਾਮਲਾ ਸੀਆਰਪੀਐਫ਼ ਕੋਲ ਚੁਕਿਆ ਗਿਆ ਹੈ। ਸੂਤਰਾਂ ਮੁਤਾਬਕ ਸੋਮਵਾਰ ਨੂੰ ਅਗਿਆਤ ਸੱਤ ਜਣੇ ਪ੍ਰਿਯੰਕਾ ਦੇ ਘਰ ਦੇ ਪੋਰਚ ਵਿਚ ਵੜੇ, ਬਾਹਰ ਨਿਕਲੇ ਅਤੇ ਉਸ ਕੋਲ ਜਾ ਕੇ ਉਸ ਨੂੰ ਤਸਵੀਰ ਖਿਚਵਾਉਣ ਲਈ ਕਹਿਣ ਲੱਗੇ। ਰਾਬਰਟ ਵਾਡਰਾ ਨੇ ਲਿਖਿਆ ਹੈ ਕਿ ਇਹ ਪ੍ਰਿਯੰਕਾ, ਮੇਰੀ ਲੜਕੀ ਅਤੇ ਲੜਕੇ, ਮੇਰੇ ਜਾਂ ਗਾਂਧੀ ਪਰਿਵਾਰ ਦੀ ਸੁਰੱਖਿਆ ਬਾਰੇ ਨਹੀਂ ਹੈ।
ਇਹ ਸਾਡੇ ਨਾਗਰਿਕਾਂ ਜਾਂ ਦੇਸ਼ ਦੀਆਂ ਔਰਤਾਂ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਅਤ ਮਹਿਸੂਸ ਕਰਨ ਬਾਰੇ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਰਕਾਰ ਨੇ ਗਾਂਧੀ ਪਰਵਾਰ ਦੀ ਐਸਪੀਜੀ ਸੁਰੱਖਿਆ ਹਟਾ ਲਈ ਸੀ। ਹੁਣ ਉਨ੍ਹਾਂ ਨੂੰ ਜ਼ੈਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ ਜਿਸ ਵਿਚ ਸੀਆਰਪੀਐਫ਼ ਦੇ ਜਵਾਨ ਤੈਨਾਤ ਹਨ।
SPG withdrawal from Gandhi family
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।