Madhya Pradesh election results: ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਦਰਜ ਕੀਤੀ ਜਿੱਤ; ਸਪਾ, ਬਸਪਾ ਅਤੇ ਆਪ ਨੂੰ ਨਹੀਂ ਮਿਲੀ ਕੋਈ ਸੀਟ
Published : Dec 3, 2023, 7:51 pm IST
Updated : Dec 3, 2023, 8:59 pm IST
SHARE ARTICLE
Madhya Pradesh election results Final
Madhya Pradesh election results Final

ਦਿਲਚਸਪ ਗੱਲ ਇਹ ਹੈ ਕਿ ਇਥੇ ਨਾ ਤਾਂ ਸਪਾ, ਬਸਪਾ, ਆਪ ਅਤੇ ਨਾ ਹੀ ਆਜ਼ਾਦ ਉਮੀਦਵਾਰ ਅਪਣਾ ਖਾਤਾ ਖੋਲ੍ਹ ਸਕੇ

Madhya Pradesh election results: ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ 'ਤੇ ਤਸਵੀਰ ਲਗਭਗ ਸਾਫ਼ ਹੋ ਗਈ ਹੈ। ਰੁਝਾਨਾਂ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਮਿਲ ਰਿਹਾ ਹੈ। ਹੁਣ ਤਕ ਭਾਜਪਾ 126 ਸੀਟਾਂ ਜਿੱਤ ਚੁੱਕੀ ਹੈ ਅਤੇ 38 'ਤੇ ਅੱਗੇ ਹੈ। ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ ਅਤੇ 28 'ਤੇ ਅੱਗੇ ਹੈ। ਬਹੁਮਤ ਲਈ 116 ਸੀਟਾਂ ਦੀ ਲੋੜ ਹੈ।

ਇਸ ਚੋਣ ਵਿਚ ਦਿਲਚਸਪ ਗੱਲ ਇਹ ਹੈ ਕਿ ਇਥੇ ਨਾ ਤਾਂ ਸਪਾ, ਬਸਪਾ, ਆਪ ਅਤੇ ਨਾ ਹੀ ਆਜ਼ਾਦ ਉਮੀਦਵਾਰ ਅਪਣਾ ਖਾਤਾ ਖੋਲ੍ਹ ਸਕੇ ਹਨ। ਭਾਜਪਾ-ਕਾਂਗਰਸ ਤੋਂ ਬਾਅਦ ਭਾਰਤ ਆਦਿਵਾਸੀ ਪਾਰਟੀ (ਬੀਏਪੀ) ਹੀ ਅਜਿਹੀ ਪਾਰਟੀ ਹੈ ਜਿਸ ਦਾ ਉਮੀਦਵਾਰ ਜਿੱਤ ਕੇ ਮੱਧ ਪ੍ਰਦੇਸ਼ ਵਿਚ ਦਾਖ਼ਲ ਹੋਇਆ ਹੈ। ਸੈਲਾਨਾ ਤੋਂ ਪਾਰਟੀ ਦੇ ਕਮਲੇਸ਼ਵਰ ਡੋਡੀਅਰ 4618 ਵੋਟਾਂ ਨਾਲ ਜੇਤੂ ਰਹੇ। ਪਿਛਲੀ ਵਾਰ ਮੱਧ ਪ੍ਰਦੇਸ਼ ਵਿਚ 4 ਆਜ਼ਾਦ ਉਮੀਦਵਾਰਾਂ ਸਮੇਤ 2 ਬਸਪਾ ਅਤੇ 1 ਸਪਾ ਉਮੀਦਵਾਰ ਜਿੱਤੇ ਸਨ।

ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਨਿਵਾਸ (ਮੰਡਲਾ) ਤੋਂ ਹਾਰ ਗਏ, ਸੰਸਦ ਮੈਂਬਰ ਗਣੇਸ਼ ਸਿੰਘ ਸਤਨਾ ਤੋਂ ਹਾਰ ਗਏ। ਸੂਬੇ ਦੇ 31 ਮੰਤਰੀਆਂ 'ਚੋਂ 7 ਪਿੱਛੇ ਚੱਲ ਰਹੇ ਹਨ, ਜਦਕਿ 6 ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ 7 ਵਿਚੋਂ 2 ਸੰਸਦ ਮੈਂਬਰ ਅੱਗੇ ਚੱਲ ਰਹੇ ਹਨ। ਸੈਲਾਣਾ ਵਿਚ ਭਾਰਤ ਆਦਿਵਾਸੀ ਪਾਰਟੀ ਦੇ ਕਮਲੇਸ਼ ਡੋਡੀਅਰ ਨੇ ਕਾਂਗਰਸ ਦੇ ਹਰਸ਼ ਵਿਜੇ ਗਹਿਲੋਤ ਨੂੰ ਹਰਾਇਆ। ਭਾਜਪਾ ਉਮੀਦਵਾਰ ਸੰਗੀਤਾ ਚਾਰੇਲ ਤੀਜੇ ਨੰਬਰ 'ਤੇ ਰਹੀ।

ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਉਸ ਦਾ ਕੱਦ ਦਿਖਾ ਦਿਤਾ: ਸਿੰਧੀਆ

ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਲਾਡਲੀ ਭੈਣ ਨੂੰ ਗੇਮ ਚੇਂਜਰ ਦੱਸਦੇ ਹੋਏ ਭੋਪਾਲ 'ਚ ਕਿਹਾ, 'ਗਵਾਲੀਅਰ-ਚੰਬਲ ਸਮੇਤ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਉਸ ਦਾ ਕੱਦ ਦਿਖਾ ਦਿਤਾ ਹੈ।'

ਖਾਮੀਆਂ ਦਾ ਵਿਸ਼ਲੇਸ਼ਣ ਕਰਾਂਗੇ: ਕਮਲ ਨਾਥ

ਕਮਲਨਾਥ ਨੇ ਕਿਹਾ, 'ਇਸ ਮੁਕਾਬਲੇ 'ਚ ਅਸੀਂ ਮੱਧ ਪ੍ਰਦੇਸ਼ ਦੇ ਵੋਟਰਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਅੱਜ ਵਿਰੋਧੀ ਪਾਰਟੀ ਹੋਣ ਦੇ ਨਾਤੇ ਅਸੀਂ ਅਪਣੀ ਡਿਊਟੀ 'ਤੇ ਡਟੇ ਰਹਾਂਗੇ। ਮੈਂ ਭਾਜਪਾ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਅਸੀਂ ਖਾਮੀਆਂ ਦਾ ਵਿਸ਼ਲੇਸ਼ਣ ਕਰਾਂਗੇ। ਅਸੀਂ ਦੇਖਾਂਗੇ ਕਿ ਅਸੀਂ ਵੋਟਰਾਂ ਨੂੰ ਅਪਣੀ ਗੱਲ ਕਿਉਂ ਨਹੀਂ ਸਮਝਾ ਸਕੇ’।

ਮੋਦੀ, ਮੱਧ ਪ੍ਰਦੇਸ਼ ਦੇ ਮਨ ਵਿਚ ਹੈ: ਸ਼ਿਵਰਾਜ ਸਿੰਘ ਚੌਹਾਨ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, 'ਮੱਧ ਪ੍ਰਦੇਸ਼ ਦੇ ਮਨ ਵਿਚ ਮੋਦੀ ਹੈ ਅਤੇ ਮੋਦੀ ਦੇ ਮਨ ਵਿਚ ਮੱਧ ਪ੍ਰਦੇਸ਼ ਹੈ।' ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ, 'ਮੈਨੂੰ ਮੱਧ ਪ੍ਰਦੇਸ਼ ਦੇ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਉਹ ਅਪਣਾ ਭਵਿੱਖ ਸੁਰੱਖਿਅਤ ਰੱਖਣਗੇ।'

 (For more news apart from Madhya Pradesh election results Final, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement