Election Results 2023 Live: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਚ ਚੱਲਿਆ ‘ਮੋਦੀ ਮੈਜਿਕ’, ਪ੍ਰਧਾਨ ਮੰਤਰੀ ਨੇ ਦਿਤੀ ਪ੍ਰਤੀਕਿਰਿਆ
Published : Dec 3, 2023, 1:29 pm IST
Updated : Dec 3, 2023, 5:22 pm IST
SHARE ARTICLE
Assembly Election Results: BJP leads in Rajasthan, Madhya Pradesh, Chhattisgarh
Assembly Election Results: BJP leads in Rajasthan, Madhya Pradesh, Chhattisgarh

ਛੱਤੀਸਗੜ੍ਹ 'ਚ ਲੀਡ ਲੈਣ ਤੋਂ ਬਾਅਦ ਕਾਂਗਰਸ ਇਕ ਵਾਰ ਫਿਰ ਪਿੱਛੇ ਜਾਂਦੀ ਨਜ਼ਰ ਆ ਰਹੀ ਹੈ।

Election Results 2023:  ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਚਾਰ ਸੂਬਿਆਂ ਦੀ ਤਸਵੀਰ ਵੀ ਸਾਫ਼ ਹੁੰਦੀ ਜਾ ਰਹੀ ਹੈ। ਮੱਧ ਪ੍ਰਦੇਸ਼ 'ਚ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਰਾਜਸਥਾਨ 'ਚ ਵੀ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਛੱਤੀਸਗੜ੍ਹ 'ਚ ਲੀਡ ਲੈਣ ਤੋਂ ਬਾਅਦ ਕਾਂਗਰਸ ਇਕ ਵਾਰ ਫਿਰ ਪਿੱਛੇ ਜਾਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਤੇਲੰਗਾਨਾ ਵਿਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

ਭਾਜਪਾ ਵਿਚ ਇਸ ਜਿੱਤ ਦਾ ਜਸ਼ਨ ਵੀ ਸ਼ੁਰੂ ਹੋ ਗਿਆ ਹੈ। ਅੱਜ ਸ਼ਾਮ ਭਾਜਪਾ ਹੈੱਡਕੁਆਰਟਰ 'ਤੇ ਵੀ ਜਸ਼ਨ ਮਨਾਇਆ ਜਾਵੇਗਾ। ਪੀਐਮ ਮੋਦੀ ਸ਼ਾਮ 6.30 ਵਜੇ ਭਾਜਪਾ ਹੈੱਡਕੁਆਰਟਰ ਜਾਣਗੇ। ਕੇਂਦਰੀ ਮੰਤਰੀਆਂ ਨੇ ਜਿੱਤ ਦਾ ਸਿਹਰਾ ਪੀਐਮ ਮੋਦੀ ਅਤੇ ਉਨ੍ਹਾਂ ਵਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਨੂੰ ਦਿਤਾ ਹੈ।

BJP Celebration in BhopalBJP Celebration in Bhopal

3 ਵਜੇ ਆਏ ਚਾਰ ਸੂਬਿਆਂ ਦੇ ਰੁਝਾਨਾਂ ਅਨੁਸਾਰ - ਰਾਜਸਥਾਨ ਵਿਚ, ਭਾਜਪਾ 115 ਕਾਂਗਰਸ  69 ਸੀਟਾਂ 'ਤੇ ਅੱਗੇ ਹੈ ਅਤੇ ਬਸਪਾ 2 ਅਤੇ ਹੋਰ 13 ਸੀਟਾਂ 'ਤੇ ਅੱਗੇ ਹੈ। ਮੱਧ ਪ੍ਰਦੇਸ਼ ਦੇ ਰੁਝਾਨਾਂ 'ਚ ਭਾਜਪਾ 166 ਸੀਟਾਂ 'ਤੇ ਅਤੇ ਕਾਂਗਰਸ 62 ਸੀਟਾਂ 'ਤੇ ਅੱਗੇ ਹੈ। ਛੱਤੀਸਗੜ੍ਹ ਦੇ ਰੁਝਾਨਾਂ 'ਚ ਭਾਜਪਾ 54 ਸੀਟਾਂ 'ਤੇ ਅਤੇ ਕਾਂਗਰਸ 34 ਸੀਟਾਂ 'ਤੇ ਅੱਗੇ ਹੈ। ਤੇਲੰਗਾਨਾ ਵਿਚ ਕਾਂਗਰਸ 67, ਬੀਆਰਐਸ 40, ਭਾਜਪਾ 8 ਅਤੇ ਏਆਈਐਮਆਈਐਮ-6 ਅਤੇ ਹੋਰ 1 ਸੀਟਾਂ 'ਤੇ ਅੱਗੇ ਹਨ।

ਮੱਧ ਪ੍ਰਦੇਸ਼ ਦੀਆਂ 230 ਸੀਟਾਂ (ਬਹੁਮਤ ਅੰਕੜਾ 116), ਰਾਜਸਥਾਨ ਦੀਆਂ 200 ਸੀਟਾਂ ਵਿਚੋਂ 199 (ਬਹੁਮਤ ਅੰਕੜਾ 100), ਛੱਤੀਸਗੜ੍ਹ ਦੀਆਂ 90 ਸੀਟਾਂ (ਬਹੁਮਤ ਅੰਕੜਾ 46) ਅਤੇ ਤੇਲੰਗਾਨਾ ਦੀਆਂ 119 ਸੀਟਾਂ (ਬਹੁਮਤ ਅੰਕੜਾ 60) 'ਤੇ ਫੈਸਲਾ ਆ ਰਿਹਾ ਹੈ। ਮਿਜ਼ੋਰਮ ਦੀ ਗਿਣਤੀ ਸੋਮਵਾਰ ਤਕ ਮੁਲਤਵੀ ਕਰ ਦਿਤੀ ਗਈ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਬੀਜੇਪੀ ਅਤੇ ਕਾਂਗਰਸ ਵਿਚ ਸਿੱਧਾ ਮੁਕਾਬਲਾ ਹੈ, ਜਦਕਿ ਤੇਲੰਗਾਨਾ ਵਿਚ ਬੀਆਰਐਸ, ਕਾਂਗਰਸ ਅਤੇ ਬੀਜੇਪੀ ਵਿਚ ਮੁਕਾਬਲਾ ਹੈ।

5.00 PM: ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ-ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁਧਨੀ ਸੀਟ ਤੋਂ ਦਰਜ ਕੀਤੀ ਜਿੱਤ

4.40 PM: ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਨਤੀਜੇ ਦੱਸਦੇ ਹਨ ਕਿ ਭਾਰਤ ਦੇ ਲੋਕ ਮਜ਼ਬੂਤ ਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਦੇ ਨਾਲ ਹਨ। ਮੈਂ ਇਨ੍ਹਾਂ ਸੂਬਿਆਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ।
-ਪ੍ਰਧਾਨ ਮੰਤਰੀ ਨਰਿੰਦਰ ਮੋਦੀ

4.38 PM: ਮੈਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਇਹ ਚੋਣ ਨਤੀਜੇ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਰਹੇ, ਪਰ ਸਾਨੂੰ ਭਰੋਸਾ ਹੈ ਕਿ ਅਸੀਂ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਮਜ਼ਬੂਤ ਵਾਪਸੀ ਕਰਾਂਗੇ। -ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ

4.34 PM: ਰਾਜਸਥਾਨ ਵਿਧਾਨ ਸਭਾ ਚੋਣਾਂ- ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਟੋਂਕ ਸੀਟ ਤੋਂ ਜਿੱਤੇ

4.00 PM: ਚੋਣਾਂ ਵਿਚ ਜਿੱਤ-ਹਾਰ ਹੁੰਦੀ ਰਹਿੰਦੀ ਹੈ... ਇਕ ਪਾਸੇ ਵਿਰੋਧੀ ਧਿਰ ਹੈ, ਦੂਜੇ ਪਾਸੇ ਸਰਕਾਰ ਦੀ ਪੂਰੀ ਤਾਕਤ ਹੈ, ਏਜੰਸੀਆਂ, ਪੈਸਾ, ਚੋਣ ਕਮਿਸ਼ਨ ਹੈ। ਅਜਿਹੇ ਵਿਚ ਜਿੱਤ-ਹਾਰ ਹੁੰਦੀ ਰਹਿੰਦੀ ਹੈ। -ਮਹਿਬੂਬਾ ਮੁਫ਼ਤੀ

3.15 PM: ਮੱਧ ਪ੍ਰਦੇਸ਼ ਵਿਚ ਪਹਿਲਾ ਨਤੀਜਾ ਭਾਜਪਾ ਦੇ ਹੱਕ ਵਿਚ

ਮੱਧ ਪ੍ਰਦੇਸ਼ ਚੋਣਾਂ ਦਾ ਪਹਿਲਾ ਨਤੀਜਾ ਭਾਜਪਾ ਦੇ ਹੱਕ ਵਿਚ ਗਿਆ ਹੈ। ਨੇਪਾਨਗਰ ਤੋਂ ਭਾਜਪਾ ਦੀ ਮੰਜੂ ਰਾਜਿੰਦਰ ਦਾਦੂ ਨੇ ਕਾਂਗਰਸ ਦੀ ਗੇਂਦੂ ਬਾਈ ਨੂੰ 44,805 ਵੋਟਾਂ ਦੇ ਫਰਕ ਨਾਲ ਹਰਾਇਆ।

BJP Celebration in BhopalBJP Celebration in Bhopal

3.09 PM: ਵਸੁੰਧਰਾ ਰਾਜੇ ਝਾਲਰਾਪਟਨ ਸੀਟ ਤੋਂ ਜਿੱਤੇ

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਸੁੰਧਰਾ ਰਾਜੇ ਨੇ ਝਾਲਰਾਪਟਨ ਸੀਟ ਤੋਂ ਚੋਣ ਜਿੱਤੀ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਾਜੇ ਨੇ 53,193 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

Congress Celebrations in TelanganaCongress Celebrations in Telangana

2.58 PM: ਤੇਲੰਗਾਨਾ ਦੇ ਜੁੱਕਲ ਅਤੇ ਮੇਡਕ ਤੋਂ ਕਾਂਗਰਸ ਦੀ ਜਿੱਤ

2.38 PM: ਚੋਣ ਕਮਿਸ਼ਨ ਮੁਤਾਬਕ ਤੇਲੰਗਾਨਾ ਦੇ ਜੁੱਕਲ ਅਤੇ ਮੇਡਕ ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਬੀਆਰਐਸ ਨੇ ਕੁਥਬੁੱਲਾਪੁਰ ਸੀਟ ਜਿੱਤੀ।

ਇਹ ਜਿੱਤ ਖਾਸ ਹੈ। ਦੇਸ਼ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਹੈ। ਇਨ੍ਹਾਂ ਚੋਣਾਂ 'ਚ ਸਾਫ਼ ਤੌਰ 'ਤੇ ਉਭਰ ਕੇ ਸਾਹਮਣੇ ਆਇਆ ਹੈ ਕਿ ਲੋਕ ਡਬਲ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ 'ਤੇ ਭਰੋਸਾ ਹੈ। ਇਹ ਮੰਨਣਾ ਪਵੇਗਾ ਕਿ ਕਾਂਗਰਸ ਦੀਆਂ ਗਰੰਟੀਆਂ ਫੇਲ੍ਹ ਹੋਈਆਂ ਹਨ। ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੂੰ ਮਨਜ਼ੂਰੀ ਮਿਲ ਗਈ ਹੈ। ਵਿਰੋਧੀ ਧਿਰਾਂ ਨੇ ਜਿੰਨਾ ਚਿੱਕੜ ਸੁੱਟਿਆ, ਓਨਾ ਹੀ ਮੋਦੀ ਜੀ ਉਭਰੇ, ਓਨਾ ਹੀ ਕਮਲ ਖਿੜਿਆ।
- ਕੇਂਦਰੀ ਮੰਤਰੀ ਅਨੁਰਾਗ ਠਾਕੁਰ

2.00 PM: ਮੁੰਬਈ ਵਿਚ ਭਾਜਪਾ ਦਫ਼ਤਰ ਵਿਚ ਜੈ ਸ਼੍ਰੀ ਰਾਮ ਦੇ ਨਾਅਰੇ

ਤਿੰਨ ਸੂਬਿਆਂ 'ਚ ਭਾਜਪਾ ਨੂੰ ਬਹੁਮਤ ਮਿਲਣ 'ਤੇ ਮੁੰਬਈ ਸਥਿਤ ਭਾਜਪਾ ਦੇ ਸੂਬਾ ਦਫਤਰ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦੇ ਹੋਏ ਭਜਨ ਕੀਰਤਨ ਕੀਤਾ ਜਾ ਰਿਹਾ ਹੈ।

1:40 PM ਜਨਤਾ ਨੇ ਭੁਪੇਸ਼ ਬਘੇਲ ਦਾ ਹੰਕਾਰ ਤੋੜਿਆ: ਸਾਬਕਾ ਸੀਐਮ ਰਮਨ ਸਿੰਘ

ਛੱਤੀਸਗੜ੍ਹ 'ਚ ਭਾਜਪਾ ਨੂੰ ਬਹੁਮਤ ਮਿਲਣ ਦੇ ਰੁਝਾਨ 'ਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਕਿ ਜਨਤਾ ਨੇ ਭੁਪੇਸ਼ ਬਘੇਲ ਦਾ ਹੰਕਾਰ ਤੋੜ ਦਿਤਾ ਹੈ।

BJP CelebrationsBJP Celebrations

1:35 PM ਯੂਪੀ ਭਾਜਪਾ ਦਫ਼ਤਰ ਵਿਚ ਤਿਉਹਾਰ ਦਾ ਮਾਹੌਲ

ਚੋਣ ਨਤੀਜਿਆਂ ਦੇ ਰੁਝਾਨਾਂ ਤੋਂ ਬਾਅਦ ਯੂਪੀ ਭਾਜਪਾ ਦਫ਼ਤਰ ਵਿਚ ਵੀ ਜਸ਼ਨ ਦਾ ਮਾਹੌਲ ਹੈ।

1:30 PM ਚੋਣ ਨਤੀਜਿਆਂ ਬਾਰੇ ਹੇਮਾ ਮਾਲਿਨੀ ਨੇ ਕਿਹਾ- ਮੈਂ ਬਹੁਤ ਖੁਸ਼ ਹਾਂ

ਭਾਜਪਾ ਨੇਤਾ ਹੇਮਾ ਮਾਲਿਨੀ ਨੇ ਚੋਣ ਨਤੀਜਿਆਂ ਬਾਰੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਤਿੰਨੋਂ ਸੂਬਿਆਂ (ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ) ਵਿਚ ਜਿੱਤ ਰਹੇ ਹਾਂ।

1: 15 PM ਛੱਤੀਸਗੜ੍ਹ ਭਾਜਪਾ ਦਫ਼ਤਰ ਵਿਚ ਤਿਉਹਾਰ ਵਰਗਾ ਮਾਹੌਲ

ਛੱਤੀਸਗੜ੍ਹ ਦੇ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਭਾਜਪਾ ਦਫ਼ਤਰ ਵਿਚ ਜਸ਼ਨ ਦਾ ਮਾਹੌਲ ਹੈ। ਵਰਕਰ ਢੋਲ ਦੇ ਡੱਗੇ 'ਤੇ ਨੱਚ ਰਹੇ ਹਨ।

1: 00 PM ਦਿੱਲੀ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਈਵੀਐਮ ਵਿਰੁਧ ਨਾਅਰੇਬਾਜ਼ੀ

ਚਾਰ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਦੌਰਾਨ ਸਥਿਤੀ ਸਪੱਸ਼ਟ ਹੋ ਗਈ ਹੈ। ਭਾਜਪਾ ਤਿੰਨ ਰਾਜਾਂ ਵਿਚ ਜਿੱਤਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਕਾਂਗਰਸ ਹੈੱਡਕੁਆਰਟਰ 'ਤੇ ਈ.ਵੀ.ਐਮ ਵਿਰੁਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

(For more news apart from Assembly Election Results: BJP leads in Rajasthan, Madhya Pradesh, Chhattisgarh, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement