Telangana Assembly Election News:ਮੁੱਖ ਮੰਤਰੀ ਕੇਸੀਆਰ ਦੋਵੇਂ ਸੀਟਾਂ ਤੋਂ ਪਿੱਛੇ; ਰੁਝਾਨਾਂ 'ਚ ਕਾਂਗਰਸ 46 ਸੀਟਾਂ 'ਤੇ

By : GAGANDEEP

Published : Dec 3, 2023, 7:19 am IST
Updated : Dec 3, 2023, 8:54 am IST
SHARE ARTICLE
Telangana Assembly Election News:
Telangana Assembly Election News:

Telangana Assembly Election News: ਬੀਆਰਐਸ 24 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।

Telangana Assembly Election News in Punjabi: ਸਵੇਰੇ 8:57, ਮੁੱਖ ਮੰਤਰੀ ਕੇਸੀਆਰ ਦੋਵੇਂ ਸੀਟਾਂ ਤੋਂ ਪਿੱਛੇ; ਰੁਝਾਨਾਂ 'ਚ ਕਾਂਗਰਸ 46 ਸੀਟਾਂ 'ਤੇ, ਬੀਆਰਐਸ 24 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।

ਸਵੇਰੇ 8: 37: ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ਦੇ ਨਤੀਜੇ: ਸ਼ੁਰੂਆਤੀ ਰੁਝਾਨਾਂ ਵਿੱਚ, ਕਾਂਗਰਸ 28 ਸੀਟਾਂ 'ਤੇ ਅੱਗੇ ਹੈ, ਸੱਤਾਧਾਰੀ ਬੀਆਰਐਸ 17 ਸੀਟਾਂ 'ਤੇ ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।

ਤੇਲੰਗਾਨਾ ’ਚ ਕਈ ਐਗਜ਼ਿਟ ਪੋਲ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ’ਤੇ ਕਾਂਗਰਸ ਨੂੰ ਜਿੱਤ ਮਿਲਣ ਦੇ ਸੰਕੇਤ ਦੇ ਰਹੇ ਹਨ ਪਰ ਜ਼ਮੀਨੀ ਹਕੀਕਤ ਇਨ੍ਹਾਂ ਰੁਝਾਨਾਂ ਨਾਲ ਕਿੰਨੀ ਕੁ ਮੇਲ ਖਾਂਦੀ ਹੈ, ਇਸ ਦਾ ਫ਼ੈਸਲਾ ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ। 119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ। 

ਇਹ ਵੀ ਪੜ੍ਹੋ: Health News: ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ

ਐਤਵਾਰ ਸ਼ਾਮ ਤਕ ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਵੋਟਰਾਂ ਨੇ ਆਖਰਕਾਰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਉ ਦੀ ਅਗਵਾਈ ਵਾਲੀ ਸਰਕਾਰ ਨੂੰ ਲਗਾਤਾਰ ਤੀਜਾ ਮੌਕਾ ਦਿਤਾ ਹੈ, ਜਾਂ ਕਾਂਗਰਸ ਦੀਆਂ ‘ਛੇ ਗਰੰਟੀਆਂ’ ਨੇ ਅਪਣਾ ਜਾਦੂ ਚਲਾਇਆ ਹੈ ਜਾਂ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪਛੜੇ ਵਰਗ ਦੇ ਨੇਤਾ ਮੁੱਖ ਮੰਤਰੀ ਬਣਨ ਲਈ ਸਹੀ ਦਾਅ ਹਨ। ਇਸ ਤੋਂ ਇਲਾਵਾ ਸੂਬੇ ’ਚ ਲੋਕਾਂ ਦੇ ਖੰਡਿਤ ਫਤਵੇ ਦੀ ਵੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: Farming News: ਕਿਵੇਂ ਕੀਤੀ ਜਾਵੇ ਪੇਠੇ ਦੀ ਖੇਤੀ 

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ 2,290 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚ ਬੀ.ਆਰ.ਐਸ. ਮੁਖੀ ਕੇ. ਚੰਦਰਸ਼ੇਖਰ ਰਾਉ, ਉਨ੍ਹਾਂ ਦੇ ਬੇਟੇ ਅਤੇ ਸਰਕਾਰ ’ਚ ਮੰਤਰੀ ਕੇ.ਟੀ. ਰਾਮਾ ਰਾਉ, ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਏ. ਰੇਵਨਾਥ ਰੈੱਡੀ ਅਤੇ ਭਾਜਪਾ ਲੋਕ ਸਭਾ ਮੈਂਬਰ ਬੰਦੀ ਸੰਜੇ ਕੁਮਾਰ, ਡੀ. ਅਰਵਿੰਦ ਅਤੇ ਸੋਯਮ ਬਾਪੂ ਰਾਉ ਸ਼ਾਮਲ ਹਨ। 

ਬੀ.ਆਰ.ਐਸ. ਨੇ ਸੂਬੇ ਦੀਆਂ ਸਾਰੀਆਂ 119 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਭਾਜਪਾ ਅਤੇ ਜਨ ਸੈਨਾ ਨੇ ਚੋਣਾਂ ਤੋਂ ਪਹਿਲਾਂ ਹੋਏ ਸਮਝੌਤੇ ਤਹਿਤ ਕ੍ਰਮਵਾਰ 111 ਅਤੇ 8 ਸੀਟਾਂ ’ਤੇ ਚੋਣ ਲੜੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਅਪਣੀ ਸਹਿਯੋਗੀ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੂੰ ਇਕ ਸੀਟ ਦਿਤੀ। ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏ.ਆਈ.ਐਮ.ਆਈ.ਐਮ. 9 ਵਿਧਾਨ ਸਭਾ ਸੀਟਾਂ ’ਤੇ ਚੋਣ ਮੈਦਾਨ ’ਚ ਸੀ। 

ਕੇ.ਸੀ.ਆਰ. (ਚੰਦਰਸ਼ੇਖਰ ਰਾਉ) ਦੋ ਵਿਧਾਨ ਸਭਾ ਹਲਕਿਆਂ ਗਜਵੇਲ ਅਤੇ ਕਾਮਾਰੈੱਡੀ ਤੋਂ ਚੋਣ ਲੜ ਰਹੇ ਹਨ, ਜਦਕਿ ਰੇਵੰਤ ਰੈੱਡੀ ਕੋਦੰਗਲ ਅਤੇ ਕਾਮਾਰੈੱਡੀ ਚੋਣ ਲੜ ਰਹੇ ਹਨ। ਭਾਜਪਾ ਨੇ ਅਪਣੇ ਵਿਧਾਇਕ ਏਤਾਲਾ ਰਾਜੇਂਦਰ ਨੂੰ ਹੁਜ਼ੂਰਾਬਾਦ, ਗਜਵੇਲ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ, ਜਿੱਥੋਂ ਉਹ ਮੌਜੂਦਾ ਵਿਧਾਇਕ ਵੀ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਹੈਦਰਾਬਾਦ ’ਚ ਬਹੁਤ ਧੂਮਧਾਮ ਨਾਲ ਰੋਡ ਸ਼ੋਅ ਕੀਤਾ, ਜਦਕਿ ਕੇ.ਸੀ.ਆਰ. ਨੇ ਅਪਣੀ ਜ਼ੋਰਦਾਰ ਮੁਹਿੰਮ ’ਚ 96 ਰੈਲੀਆਂ ਨੂੰ ਸੰਬੋਧਨ ਕੀਤਾ।  ਬੀ.ਆਰ.ਐਸ. ਮੁਹਿੰਮ ਪਿਛਲੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਅਤੇ ਕਿਸਾਨਾਂ ਅਤੇ ਔਰਤਾਂ ਲਈ ਭਲਾਈ ਸਕੀਮਾਂ ’ਤੇ ਕੇਂਦਰਤ ਸੀ। ਰਾਉ ਨੇ ਤੇਲੰਗਾਨਾ ਲਈ ਰਾਜ ਦੇ ਦਰਜੇ ਲਈ ਅਪਣੇ ਸੰਘਰਸ਼ ਬਾਰੇ ਵੀ ਜ਼ੋਰਦਾਰ ਢੰਗ ਨਾਲ ਗੱਲ ਕੀਤੀ। 

ਕਾਂਗਰਸ ਨੇ ਅਪਣੀ ਚੋਣ ਮੁਹਿੰਮ ਦੌਰਾਨ ਬੀ.ਆਰ.ਐਸ. ਸਰਕਾਰ ’ਚ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਇਸ ਦੀਆਂ ‘ਛੇ ਗਰੰਟੀਆਂ’ ਅਤੇ ਸ਼ਾਸਨ ’ਚ ‘ਤਬਦੀਲੀ’ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਅਪਣੀ ਚੋਣ ਮੁਹਿੰਮ ਦੌਰਾਨ ਭਾਜਪਾ ਨੇ ‘ਡਬਲ ਇੰਜਣ ਸਰਕਾਰ’, ਕੇ.ਸੀ.ਆਰ. ਦੇ ‘ਭਾਈ-ਭਤੀਜਾਵਾਦ’ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਵਾਅਦਾ ਕੀਤਾ ਕਿ ਜੇਕਰ ਸੂਬੇ ’ਚ ਸਰਕਾਰ ਬਣਦੀ ਹੈ ਤਾਂ ਪਿਛੜੀਆਂ ਜਾਤੀਆਂ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਤੇਲੰਗਾਨਾ ’ਚ 30 ਨਵੰਬਰ ਨੂੰ ਹੋਈਆਂ ਚੋਣਾਂ ’ਚ ਕੁਲ 3.26 ਕਰੋੜ ਵੋਟਰਾਂ ’ਚੋਂ 71.34 ਫੀ ਸਦੀ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

(For more news apart from Who will be the CM of Telangana, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement