
ਗ੍ਰੀਨ ਆਰਮੀ ਨੇ ਦੋ ਸਾਲਾਂ ਵਿਚ 1100 ਮੈਂਬਰ ਟੀਮ ਵਿਚ ਸ਼ਾਮਲ ਕੀਤੇ ਅਤੇ ਰਾਇਪੁਰ ਵੱਖ-ਵੱਖ ਪ੍ਰਜਾਤੀਆਂ ਦੇ 11500 ਪੌਦੇ ਲਗਾਏ।
ਰਾਇਪੁਰ : ਮੌਜੂਦਾ ਸਮੇਂ ਵਿਚ ਜਿਥੇ ਗਲੋਬਲ ਵਾਰਮਿੰਗ, ਧਰਤੀ, ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਵਰਗੇ ਮੁੱਦੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹਨ, ਉਥੇ ਹੀ ਬਹੁਤ ਘੱਟ ਲੋਕ ਅਜਿਹੇ ਹਨ ਜੋ ਅਸਲ ਵਿਚ ਇਸ ਦਿਸ਼ਾ ਵੱਲ ਅਮਲੀ ਤੌਰ 'ਤੇ ਕੁਝ ਕਰਦੇ ਹਨ। ਕਿਉਂਕਿ ਬਹੁਤੇ ਲੋਕ ਸਿਰਫ ਚਿੰਤਕ ਹੀ ਹਨ। ਪਰ ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਦੀ ਗ੍ਰੀਨ ਆਰਮੀ ਵੱਲੋਂ ਅਪਣੇ ਖੇਤਰ ਨੂੰ ਹਰਿਆ-ਭਰਿਆ ਬਣਾਉਣ ਲਈ 11 ਸਾਲ ਦਾ ਸਮਾਂ ਨਿਰਧਾਰਤ ਕੀਤੀ ਗਿਆ ਹੈ। ਇਸ ਟੀਮ ਦਾ ਕੰਮ ਫ਼ੌਜ ਦੀ ਤਰਜ਼ 'ਤੇ ਕੰਮ ਕਰਨਾ ਸੀ।
Green army
ਇਸ ਲਈ ਟੀਮ ਮੈਂਬਰਾਂ ਵੱਲੋਂ ਅਪਣੀ ਟੀਮ ਨੂੰ 'ਗ੍ਰੀਨ ਆਰਮੀ' ਦਾ ਨਾਮ ਦਿਤਾ ਗਿਆ। ਅਪ੍ਰੈਲ 2017 ਵਿਚ 25 ਮੈਂਬਰਾਂ ਨਾਲ ਹੋਂਦ ਵਿਚ ਆਈ ਗ੍ਰੀਨ ਆਰਮੀ ਨੇ ਦੋ ਸਾਲਾਂ ਵਿਚ 1100 ਮੈਂਬਰ ਟੀਮ ਵਿਚ ਸ਼ਾਮਲ ਕੀਤੇ ਅਤੇ ਰਾਇਪੁਰ ਵੱਖ-ਵੱਖ ਪ੍ਰਜਾਤੀਆਂ ਦੇ 11500 ਪੌਦੇ ਲਗਾਏ। ਨਾਲ ਹੀ ਉਹਨਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਲਈ ਹੈ। ਗ੍ਰੀਨ ਆਰਮੀ ਵੱਲੋਂ ਦੋ ਸਾਲਾਂ ਵਿਚ ਹੀ ਇਸ ਉਪਲਬਧੀ ਨੂੰ ਹਾਸਲ ਕੀਤੇ ਜਾਣ ਕਾਰਨ ਲੋਕ ਇਸ ਦੀ ਸ਼ਲਾਘਾ ਕਰਦੇ ਹਨ। ਹਰ ਬੁੱਧਵਾਰ ਨੂੰ ਟੀਮ ਦੇ ਮੈਂਬਰਾਂ ਦੀ ਬੈਠਕ ਹੁੰਦੀ ਹੈ
Plantation by green army
ਅਤੇ ਉਹ ਲਗਾਏ ਗਏ ਪੌਦਿਆਂ ਅਤੇ ਉਹਨਾਂ ਦੀ ਦੇਖਭਾਲ 'ਤੇ ਵਿਚਾਰ ਵਟਾਂਦਰਾ ਕਰਦੇ ਹਨ। ਟੀਮ ਵੱਲੋਂ ਸਾਲ ਭਾਰ ਵਿਚ ਕੀਤੇ ਜਾਣ ਵਾਲੇ ਕੰਮ ਦੀ ਯੋਜਨਾ ਪਹਿਲਾਂ ਤੋਂ ਹੀ ਤਿਆਰ ਕਰ ਲਈ ਜਾਂਦੀ ਹੈ। ਗ੍ਰੀਨ ਆਰਮੀ ਨੇ ਦੋ ਸਾਲਾਂ ਵਿਚ ਖੇਤਰ ਦੀਆਂ ਚੋਣਵੀਆਂ 208 ਥਾਵਾਂ 'ਤੇ 11500 ਪੌਦੇ ਲਗਾਏ ਗਏ। ਇਹਨਾਂ ਵੱਲੋਂ ਲਗਾਏ ਗਏ 95 ਫ਼ੀ ਸਦੀ ਪੌਦੇ ਪੂਰਨ ਤੌਰ 'ਤੇ ਵਿਕਸਤ ਹੋਏ ਹਨ।
Green Army Of Raipur
ਮੈਂਬਰਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਥਾਂ ਤੇ ਪੌਦੇ ਲਗਾਏ ਗਏ ਹਨ, ਕਿੰਨੇ ਪੌਦੇ ਹਰੇ ਹਨ ਅਤੇ ਕਿੰਨੇ ਖਰਾਬ ਹੋਏ। ਖਰਾਬ ਹੋਏ ਪੌਦਿਆਂ ਦਾ ਕਾਰਨ ਲੱਭ ਕੇ ਉਸ ਦਾ ਹੱਲ ਕੱਢਿਆ ਜਾਂਦਾ ਹੈ। ਹਰਿਆਲੀ ਲਈ ਕੰਮ ਕਰਨ ਵਾਲੀ ਇਸ ਸੰਸਥਾ ਦੇ ਸੰਸਥਾਪਕ ਸੀਏ ਅਮਿਤਾਭ ਦੂਬੇ ਹਨ ਪਰ ਸਾਰੇ ਮੈਂਬਰ ਟੀਮ ਵਿਚ ਬਰਾਬਰ ਦਰਜਾ ਰੱਖਦੇ ਹਨ।