
ਲਕਸ਼ਮੀ ਤਰੂ ਦੀਆਂ ਪੱਤੀਆਂ ਹੀ ਨਹੀਂ ਜੜਾਂ, ਲਕੜੀ, ਫਲ, ਫੁੱਲ ਸਮੇਤ ਹਰ ਹਿੱਸਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ।
ਬੇਤੁਲ : ਲਕਸ਼ਮੀ ਤਰੂ, ਕਲਪਤਰੂ ਅਤੇ ਸੀਮਾਰੂਬਾ ਵਰਗੇ ਵੱਖ-ਵੱਖ ਨਾਵਾਂ ਨਾਲ ਜਾਣੇ ਜਾਣ ਵਾਲਿਆ ਇਹ ਦਰਖ਼ਤ ਸਿਹਤ ਪੱਖੋਂ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਬੇਤੁਲ ਦੇ ਮੇਜਰ ਧਿਆਨਚੰਦ ਹਾਕੀ ਸਟੇਡੀਅਮ ਵਿਖੇ ਇਸ ਵੇਲ੍ਹੇ ਇਸ ਦੇ 30 ਦਰਖ਼ਤ ਹਨ। ਕੈਂਸਰ ਜਿਹੀ ਬੀਮਾਰੀ ਨਾਲ ਸੰਘਰਸ਼ ਕਰ ਚੁੱਕੇ ਹਾਕੀ ਖਿਡਾਰੀ ਅਤੇ ਸਮਾਜਸੇਵੀ ਹੇਮੰਤਚੰਦ ਉਰਫ ਬਬਲੂ ਦੂਬੇ ਨੂੰ ਅਪਣੇ ਇਲਾਜ ਦੌਰਾਨ ਇਸ ਦੇ ਮਹੱਤਵ ਦਾ ਪਤਾ ਲਗਾ ਤਾਂ ਉਹਨਾਂ ਨੇ ਨਰਸਰੀ ਵਿਚ ਇਸ ਦੇ ਪੌਦੇ ਤਿਆਰ ਕੀਤੇ ਅਤੇ ਫਿਰ ਸਟੇਡੀਅਮ ਵਿਚ ਬੀਜ ਦਿਤੇ।
Simarouba Glauca Leaves
ਹੁਣ ਉਹ ਲਕਸ਼ਮੀ ਤਰੂ ਦਰਖ਼ਤਾਂ ਦੀਆਂ ਪੱਤੀਆਂ ਤੋੜ ਕੇ ਦੇਸ਼ ਭਰ ਵਿਚ ਲੋੜਵੰਦਾਂ ਨੂੰ ਭੇਜ ਰਹੇ ਹਨ। ਸਮਾਜ ਸੇਵੀ ਹੇਮੰਤਚੰਦ ਦੂਬੇ ਕਈ ਸਾਲਾਂ ਤੱਕ ਕੈਂਸਰ ਤੋਂ ਪੀੜਤ ਰਹੇ। ਅਪਣੀ ਅੰਦਰੂਨੀ ਜਜ਼ਬੇ ਨਾਲ ਉਹਨਾਂ ਨੇ ਇਸ ਬੀਮਾਰੀ 'ਤੇ ਕਾਬੂ ਪਾਇਆ। ਇਲਾਜ ਦੌਰਾਨ ਉਹਨਾਂ ਨੂੰ ਪਤਾ ਲਗਾ ਕਿ ਲਕਸ਼ਮੀ ਤਰੂ ਦੀਆਂ ਪੱਤੇ ਅਪਣੇ ਔਸ਼ਧੀ ਗੁਣਾਂ ਕਾਰਨ ਬਹੁਤ ਲਾਹੇਵੰਦ ਸਮਝੇ ਜਾਂਦੇ ਹਨ। ਸਮੱਸਿਆ ਇਹ ਹੈ ਕਿ ਇਹ ਦਰਖ਼ਤ ਹਰ ਜਗ੍ਹਾ ਨਹੀਂ ਮਿਲਦੇ। ਖੇਡਾਂ ਅਤੇ ਯੂਵਾ ਭਲਾਈ ਵਿਭਾਗ ਦੇ ਕੁਆਰਡੀਨੇਟਰ ਰਾਧੇਲਾਲ ਬਨਖੇੜੇ ਦੱਸਦੇ ਹਨ ਕਿ ਦੂਬੇ ਦੀ ਅਗਵਾਈ ਵਿਚ ਮਿਲ ਕੇ ਲਕਸ਼ਮੀ ਤਰੂ ਦੇ ਪੌਦਿਆਂ ਨੂੰ ਲਗਾਇਆ ਗਿਆ।
Lakshmi Taru fruit
ਪਹਿਲੇ ਪੜਾਅ ਵਿਚ ਇਥਛੇ 30 ਪੌਦੇ ਲਗਾਏ ਗਏ ਜੋ ਹੁਣ ਬਹੁਤ ਵੱਡੇ ਹੋ ਚੁੱਕੇ ਹਨ। ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਲਕਸ਼ਮੀ ਤਰੂ ਦੀਆਂ ਪੱਤੀਆਂ ਇਥੋਂ ਭੇਜੀਆਂ ਜਾਂਦੀਆਂ ਹਨ। ਇਥੇ ਦੇ ਲੋਕ ਮਹਾਰਾਸ਼ਟਰਾ ਅਤੇ ਆਂਧਰਾ ਪ੍ਰਦੇਸ਼ ਸਮੇਤ ਅਪਣੇ ਰਿਸ਼ਤੇਦਾਰਾਂ ਨੂੰ ਇਸ ਦੀਆਂ ਪੱਤੀਆਂ ਭੇਜਦੇ ਹਨ। ਲਕਸ਼ਮੀ ਤਰੂ ਦੀਆਂ ਪੱਤੀਆਂ ਹੀ ਨਹੀਂ ਜੜਾਂ, ਲਕੜੀ, ਫਲ, ਫੁੱਲ ਸਮੇਤ ਹਰ ਹਿੱਸਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸ ਦੇ ਫਲ, ਫੁੱਲ ਅਤੇ ਜੜਾਂ ਤੋਂ ਨਿਕਲਣ ਵਾਲੇ ਤੇਲ ਤੋਂ ਇਲਾਵਾ ਇਸ ਦੀ ਖਲ ਬੇਕਰੀ ਦੀਆਂ ਚੀਜ਼ਾਂ ਬਣਾਉਣ ਵਿਚ ਕੰਮ ਆਉਂਦੀ ਹੈ।
Lakshmi taru Seedling Plant
ਲਕਸ਼ਮੀ ਤਰੂ ਦੇ ਇਕ ਪੌਦੇ ਨੂੰ ਵੱਡਾ ਹੋਣ ਵਿਚ 6 ਤੋਂ 8 ਸਾਲ ਦਾ ਸਮਾਂ ਲਗਦਾ ਹੈ। ਵੱਡਾ ਹੋਣ ਉਪਰੰਤ ਇਹ ਦਰਖ਼ਤ 4-5 ਸਾਲਾਂ ਤੱਕ ਉਤਪਾਦਨ ਵਿਚ ਸਮਰਥ ਹੁੰਦਾ ਹੈ। ਦੰਸਬਰ ਵਿਚ ਇਸ ਵਿਚ ਫੁੱਲ ਲਗਣੇ ਸ਼ੁਰੂ ਹੁੰਦੇ ਹਨ। ਕੈਂਸਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਇਸ ਦਾ ਕਾੜ੍ਹਾ ਬਣਾ ਕੇ ਪੀਣ ਦੀ ਸਲਾਹ ਦਿਤੀ ਜਾਂਦੀ ਹੈ।