Paytm Users ਨੂੰ ਵੱਡਾ ਝਟਕਾ! Paytm Bank ਦੇ ਇਸ ਫੈਸਲੇ ਨਾਲ ਗ੍ਰਾਹਕਾਂ ਨੂੰ ਹੋਵੇਗਾ ਭਾਰੀ ਨੁਕਸਾਨ
Published : Oct 11, 2019, 2:09 pm IST
Updated : Oct 11, 2019, 2:09 pm IST
SHARE ARTICLE
Paytm Payments Bank cuts interest rate on savings account
Paytm Payments Bank cuts interest rate on savings account

ਜੇਕਰ ਤੁਸੀਂ ਵੀ Paytm ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਵੀ Paytm ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। Paytm ਨੇ ਅਪਣੇ ਗ੍ਰਾਹਕਾਂ ਨੂੰ ਝਟਕਾ ਦਿੰਦੇ ਹੋਏ ਬੱਚਤ ਖਾਤੇ ‘ਤੇ ਮਿਲਣ ਵਾਲੇ ਵਿਆਜ ਨੂੰ ਘੱਟ ਕੀਤਾ ਹੈ। Paytm ਭੁਗਤਾਨ ਬੈਂਕ ਨੇ ਸੇਵਿੰਗ ਅਕਾਊਂਟ ‘ਤੇ ਮਿਲਣ ਵਾਲੀ ਵਿਆਜ ਦਰ ਵਿਚ ਅੱਧੇ ਫੀਸਦੀ ਕਟੌਤੀ ਕਰ 3.5 ਫੀਸਦੀ ਕਰ ਦਿੱਤਾ ਹੈ। Paytm ਬੈਂਕ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਇਹ ਕਟੌਤੀ 1 ਨਵੰਬਰ ਤੋਂ ਲਾਗੂ ਹੋਵੇਗੀ।

Paytm Paytm

ਇਸ ਦੇ ਨਾਲ ਹੀ Paytm ਭੁਗਤਾਨ ਬੈਂਕ ਨੇ ਅਪਣੇ ਗ੍ਰਾਹਕਾਂ ਲਈ ਐਫਡੀ ਦਾ ਐਲਾਨ ਵੀ ਕੀਤਾ ਹੈ। ਦੱਸ ਦਈਏ ਕਿ ਹਾਲ ਹੀ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਸੇਵਿੰਗ ਅਕਾਊਂਟ ਦੀ ਜਮ੍ਹਾਂ ਰਾਸ਼ੀ ‘ਤੇ ਵਿਆਜ ਦਰਾਂ ਘੱਟ ਕੀਤੀਆਂ ਹਨ। ਐਸਬੀਆਈ ਸੇਵਿੰਗ ਅਕਾਊਂਟ ਵਿਚ 1 ਲੱਖ ਰੁਪਏ ਤੱਕ ਜਮਾਂ ਰੱਖਣ ਵਾਲਿਆਂ ਨੂੰ 3.25 ਫੀਸਦੀ ਦੇ ਹਿਸਾਬ ਨਾਲ ਵਿਆਜ ਦੇਵੇਗਾ। ਹੁਣ Paytm ਬੈਂਕ ਨੇ ਵੀ ਅਪਣੇ ਗ੍ਰਹਕਾਂ ਨੂੰ ਝਟਕਾ ਦਿੱਤਾ ਹੈ। ਇਸ ਦਾ ਅਸਰ ਉਹਨਾਂ ਗ੍ਰਾਹਕਾਂ ‘ਤੇ ਪਵੇਗਾ ਜਿਨ੍ਹਾਂ ਦਾ Paytm ਬੈਂਕ ਵਿਚ ਬੱਚਤ ਖਾਤਾ ਹੈ।

PaytmPaytm

ਬੈਂਕ ਦੇ ਐਮਡੀ ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਰੈਪੋ ਰੇਟ ਨੂੰ ਚੌਥਾਈ ਫੀਸਦੀ ਘਟਾ ਕੇ 5.15 ਫੀਸਦੀ ਕਰ ਦਿੱਤਾ ਹੈ। ਪਿਛਲੇ 12 ਮਹੀਨਿਆਂ ਵਿਚ ਕੇਂਦਰੀ ਬੈਂਕ ਰੋਪੈ ਦਰ ਵਿਚ 1.35 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ Paytm ਗ੍ਰਾਹਕਾਂ ਨੂੰ ਇਕ ਰੁਪਏ ਵਿਚ ਵੀ ਐਫਡੀ ਖਾਤਾ ਖੋਲਣ ਦਾ ਮੌਕਾ ਦਿੰਦਾ ਹੈ। Paytm ਐਫਡੀ ‘ਤੇ 7.5 ਫੀਸਦੀ ਵਿਆਜ ਦਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement