
ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ
ਨਵੀਂ ਦਿੱਲੀ : ਅੱਜ ਸ਼ਨਿੱਚਰਵਾਰ ਨੂੰ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਨਵੇਂ ਸਾਲ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੁਣ ਤੱਕ ਪੈਟਰੋਲ 31 ਪੈਸੇ ਅਤੇ ਡੀਜ਼ਲ 44 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਲਗਾਤਾਰ ਕੱਚੇ ਤੇਲ ਦੇ ਭਾਅ ਵਿਚ ਆ ਰਹੀ ਤੇਜ਼ੀ ਕਾਰਨ ਆਉਣ ਵਾਲੇ ਸਮੇਂ ਵਿਚ ਕੀਮਤਾਂ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
File Photo
ਤੇਲ ਕੰਪਨੀਆਂ ਨੇ ਅੱਜ ਸ਼ਨਿੱਚਰਵਾਰ ਨੂੰ ਦਿੱਲੀ, ਕਲੱਕਤਾ, ਮੁੰਬਈ ਵਿਚ ਪੈਟਰੋਲ ਦੇ ਭਾਅ ਵਿਚ 10 ਪੈਸੇ ਜਦਕਿ ਚੇਨੰਈ ਵਿਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਡੀਜਲ ਦਾ ਭਾਅ ਦਿੱਲੀ ਅਤੇ ਕੱਲਕਤਾ ਵਿਚ 15 ਪੈਸੇ ਜਦਕਿ ਮੰਬਈ ਅਤੇ ਚੇਨੰਈ ਵਿਚ 16 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੱਲਕਤਾ,ਮੁੰਬਈ ਅਤੇ ਚੇਨੰਈ ਵਿਚ ਪੈਟਰੋਲ ਦਾ ਭਾਅ ਵੱਧ ਕੇ 75.45 ਰੁਪਏ, 78.04 ਰੁਪਏ,81.04 ਰੁਪਏ ਅਤੇ 78.39 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
File Photo
ਦੂਜੇ ਪਾਸੇ ਚਾਰਾਂ ਸ਼ਹਿਰਾਂ ਵਿਚ ਡੀਜ਼ਲ ਦੀ ਕੀਮਤ ਵੱਧ ਕੇ 68.40 ਰੁਪਏ, 70.76 ਰੁਪਏ, 71.12 ਰੁਪਏ, ਅਤੇ 72.28 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੇ ਭਾਅ ਵੱਧਣਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵੱਧਣ ਦਾ ਕਾਰਨ ਦੱਸਿਆ ਜਾ ਰਿਹਾ ਹੈ।
File Photo
ਅੰਤਰਰਾਸ਼ਟਰੀ ਪੱਧਰ ਉੱਤੇ ਇਸ ਵੇਲੇ ਪੱਛਮੀ ਏਸ਼ੀਆ ਭਾਵ ਅਮਰੀਕਾ ਅਤੇ ਇਰਾਨ ਵਿਚ ਵੀ ਤਣਾਅ ਦੀ ਸਥਿਤੀ ਪੈਦਾ ਹੋ ਰਹੀ ਹੈ। ਅਮਰੀਕਾ ਦੇ ਹਵਾਈ ਹਮਲੇ ਵਿਚ ਹੋਈ ਈਰਾਨੀ ਕਮਾਂਡਰ ਦੀ ਮੌਤ ਤੋਂ ਬਾਅਦ ਦੋਵਾਂ ਦੇਸ਼ਾ ਵਿਚਾਲੇ ਤਣਾਅ ਹੋਰ ਵੀ ਵੱਧ ਗਿਆ ਹੈ। ਮਾਹਿਰਾ ਦਾ ਮੰਨਣਾ ਹੈ ਕਿ ਜੇਕਰ ਪੱਛਮੀ ਏਸ਼ੀਆ ਵਿਚ ਇਹ ਤਣਾਅ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਕੱਚੇ ਤੇਲ ਦੇ ਭਾਅ ਆਸਮਾਨ ਨੂੰ ਛੂੰਹ ਸਕਦੇ ਹਨ।