
ਉੱਥੇ ਹੀ ਡੀਜ਼ਲ ਦੀਆਂ ਕੀਮਤਾਂ 5 ਪੈਸੇ ਵਧ ਕੇ 66.99 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈਆਂ ਹਨ।
ਨਵੀਂ ਦਿੱਲੀ: ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਆਈ ਮਜ਼ਬੂਤੀ ਦੇ ਚਲਦੇ ਘਰੇਲੂ ਬਜ਼ਾਰ ਵਿਚ ਪੈਟਰੋਲ ਪਿਛਲੇ 10 ਦਿਨ ਤੋਂ 37 ਪੈਸੇ ਪ੍ਰਤੀ ਲੀਟਰ ਤਕ ਸਸਤਾ ਹੋ ਗਿਆ ਹੈ। ਹਾਲਾਂਕਿ ਮੰਗਲਵਾਰ ਨੂੰ ਕੀਮਤਾਂ ਸਥਿਰ ਰਹੀਆਂ ਹਨ। ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 74.63 ਰੁਪਏ ਤੇ ਹੈ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ 5 ਪੈਸੇ ਵਧ ਕੇ 66.99 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈਆਂ ਹਨ।
Petrol diesel ਇਕ ਮੀਡੀਆ ਰਿਪੋਰਟ ਮੁਤਾਬਕ ਸਰਕਾਰ ਲਗਾਤਾਰ ਕੋਸ਼ਿਸ਼ ਵਿਚ ਹੈ ਕਿ ਜਲਦ ਤੋਂ ਜਲਦ ਮੈਥੇਨਾਲ ਬਲੈਂਡੇਡ ਈਂਧਨ ਨੂੰ ਬਜ਼ਾਰ ਵਿਚ ਲਿਆਇਆ ਜਾਵੇ। ਜੇ ਸਰਕਾਰ ਇਸ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਇਕ ਲੀਟਰ ਪੈਟਰੋਲ ਦੀ ਕੀਮਤ ਤੇ ਸਿੱਧੇ 10 ਰੁਪਏ ਪ੍ਰਤੀ ਲੀਟਰ ਦਾ ਅਸਰ ਪਵੇਗਾ। ਇਹੀ ਨਹੀਂ ਸਰਕਾਰ ਨੂੰ ਇਸ ਵਿਚ ਪ੍ਰਦੂਸ਼ਣ ਵੀ 30 ਫ਼ੀਸਦੀ ਤਕ ਘਟ ਕਰਨ ਵਿਚ ਮਦਦ ਮਿਲੇਗੀ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ ਬਿਨਾਂ ਬਦਲਾਅ ਦੇ 80.29 ਰੁਪਏ ਤੇ ਸਥਿਰ ਹੈ।
petrol ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਧ ਕੇ 70.28 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਇਸ ਤੋਂ ਇਲਾਵਾ ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ 77.29 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 69.40 ਰੁਪਏ ਪ੍ਰਤੀ ਲੀਟਰ ਹੈ। ਮੈਥੇਨਾਲ ਬਲੈਂਡੇਡ ਈਂਧਨ ਦੇ ਬਜ਼ਾਰ ਵਿਚ ਆਉਣ ਨਾਲ ਕੱਚੇ ਤੇਲ ਦਾ ਆਯਾਤ ਵੀ ਘਟ ਹੋ ਗਿਆ ਹੈ ਜਿਸ ਨਾਲ ਭਾਰਤ ਨੂੰ ਹਰ ਸਾਲ ਕਰੀਬ 5 ਹਜ਼ਾਰ ਕਰੋੜ ਰੁਪਏ ਬਚਾਉਣ ਵਿਚ ਮਦਦ ਮਿਲੇਗੀ।
Petrolਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮਿਨਿਸਟਰੀ ਗਡਕਰੀ ਨੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਖ਼ਤ ਲਿਖਿਆ ਹੈ ਕਿ ਉਹ ਦੇਸ਼ ਵਿਚ ਮੈਥੇਨਾਲ ਬਲੈਂਡੇਡ ਫਿਊਲ ਉਪਲੱਬਧ ਕਰਾਵੇ। ਮੌਜੂਦਾ ਸਮੇਂ ਵਿਚ 10 ਫ਼ੀਸਦੀ ਏਥੇਨਾਲ ਬਲੈਂਡੇਡ ਈਂਧਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸ ਏਥੇਨਾਲ ਦੀ ਲਾਗਤ 42 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ ਜੋ ਕਿ ਬਹੁਤ ਜ਼ਿਆਦਾ ਹੈ। ਜਦਕਿ ਮੈਥੇਨਾਲ ਦੀ ਕਾਸਟ ਸਿਰਫ 20 ਰੁਪਏ ਪ੍ਰਤੀ ਲੀਟਰ ਹੈ।
Petrol ਇੰਡੀਅਨ ਆਇਲ ਪਹਿਲਾਂ ਹੀ ਮੈਥੇਨਾਲ ਬਲੈਂਡੇਡ ਫਿਊਲ ਬਣਾ ਰਹੀ ਹੈ। ਇਸ ਵਿਚ 15 ਫ਼ੀਸਦੀ ਮੈਥੇਨਾਲ ਅਤੇ 85 ਪੈਟਰੋਲ ਹੈ। ਇਸ ਦਾ ਕਮਰਸ਼ੀਅਲ ਇਸਤੇਮਾਲ ਹੋ ਰਿਹਾ ਹੈ। ਨਿਤਿਨ ਗਡਕਰੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੋਡ ਟ੍ਰਾਂਸਪੋਰਟ ਮਿਨਸਟਰੀ ਨੇ ਰੇਗੂਲੇਟਰੀ ਫ੍ਰੇਮਵਰਕ ਪੇਸ਼ ਕੀਤਾ ਹੈ ਪਰ ਹੁਣ ਇਸ ਨੂੰ ਅਮਲ ਵਿਚ ਲਿਆਉਣਾ ਪੈਟਰੋਲੀਅਮ ਮਿਨਸਟਰੀ ਦਾ ਕੰਮ ਹੈ।
ਇਸ ਦੇ ਬਾਰੇ ਨੀਤੀ ਆਯੋਗ ਨਾਲ ਗੱਲ ਕਰ ਰਹੇ ਹਨ। ਇਕਨਾਮਿਕ ਟਾਈਮਜ਼ ਦੀਆਂ ਖ਼ਬਰਾਂ ਅਨੁਸਾਰ, ਨੀਤੀ ਆਯੋਗ ਦੇ ਮੈਂਬਰ ਵੀ ਕੇ ਸਾਰਸਵਤ ਨੇ ਕਿਹਾ ਕਿ ਐਮ 15 ਉੱਤੇ ਚੱਲ ਰਹੀ 65,000 ਕਿਲੋਮੀਟਰ ਦੀ ਸੁਣਵਾਈ ਪੂਰੀ ਹੋ ਗਈ ਹੈ। ਨੀਤੀ ਆਯੋਗ ਨੇ ਕਿਹਾ ਹੈ ਕਿ 2030 ਤਕ 15% ਮੀਥੇਨ ਈਂਧਨ ਨਾਲ ਮਿਲਾਉਣ ਨਾਲ ਇਹ 100 ਬਿਲੀਅਨ ਦੀ ਬਚਤ ਕਰ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।