PSEB ਵਲੋਂ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਨੰਬਰ ਵਧਾਉਣ ਦਾ ਮੌਕਾ, ਜਾਣੋ ਕੀ ਹੈ ਇਸਦਾ ਫਾਇਦਾ
Published : Jan 4, 2021, 1:36 pm IST
Updated : Jan 4, 2021, 1:36 pm IST
SHARE ARTICLE
PSEB
PSEB

ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲਾਂ ਵਿਚ ਪਾਸ ਕਰ ਗਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ। ਬੋਰਡ ਵਲੋਂ 1970 ਤੋਂ ਲੈ ਕੇ 2018 ਤੱਕ ਦੇ ਵਿਦਿਆਰਥੀਆਂ ਨੂੰ 10ਵੀਂ-12ਵੀਂ ਦੇ ਨੰਬਰ ਵਧਾਉਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਲਈ ਪ੍ਰੀਖਿਆ ਲਈ ਸਿਲੇਬਸ 2018-20 ਵਾਲਾ ਹੀ ਰਹੇਗਾ। ਬੋਰਡ ਨੇ 50 ਸਾਲ ਪਹਿਲਾਂ ਦੇ ਵਿਦਿਆਰਥੀਆਂ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਬੋਰਡ ਨੇ ਇੱਕ ਖ਼ਾਸ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ 1970 ਤੋਂ ਲੈ ਕੇ 2003 ਤੱਕ ਦੇ ਵਿਦਿਆਰਥੀਆਂ ਨੂੰ ਖ਼ਾਸ ਮੌਕਾ ਦਿੱਤਾ ਗਿਆ ਸੀ। ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।

Students

ਇਥੇ ਕਰੋ ਅਪਲਾਈ 
ਬੋਰਡ ਦੇ ਪ੍ਰੀਖਿਆ ਨਿਯੰਤ੍ਰਕ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬੋਰਡ ਪੁੱਜ ਕੇ ਫ਼ਾਰਮ ਭਰਨਾ ਹੋਵੇ ਤੇ ਯੋਗਤਾ ਸਬੰਧੀ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ www.pseb.ac.in ਉੱਤੇ ਉਪਲਬਧ ਹਨ। Pseb release 10th,12th class date sheet

ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ 33 ਫ਼ੀਸਦੀ ਅੰਕ ਲੈਣੇ ਹੋਣਗੇ ਤੇ ਪਿਛਲੇ ਅੰਕਾਂ ਨਾਲੋਂ ਘੱਟੋ-ਘੱਟ ਇੱਕ ਅੰਕ ਵੱਧ ਲੈਣਾ ਹੋਵੇਗਾ। ਜੇ ਹੁਣ ਉਮੀਦਵਾਰ ਦੇ ਅੰਕ ਘਟ ਜਾਂਦੇ ਹਨ, ਤਾਂ ਉਹ ਨਹੀਂ, ਸਗੋਂ ਪਹਿਲਾਂ ਵਾਲੇ ਅੰਕ ਹੀ ਗਿਣੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement