
ਅੰਜਲੀ ਦੀ ਸਹੇਲੀ ਨਿਧੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਹਾਦਸੇ ਦਾ ਕਾਰਨ ਕਾਰ ਸਵਾਰਾਂ ਦੀ ਗਲਤੀ ਦੱਸਿਆ ਹੈ।
ਨਵੀਂ ਦਿੱਲੀ: ਸੁਲਤਾਨਪੁਰੀ ਹਾਦਸੇ ਵਿਚ ਦਿੱਲੀ ਪੁਲਿਸ ਨੂੰ ਚਸ਼ਮਦੀਦ ਗਵਾਹ ਮਿਲ ਗਈ ਹੈ। ਮ੍ਰਿਤਕਾ ਦੇ ਦੋਸਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਸ ਖੁਲਾਸੇ ਤਹਿਤ ਬਲੇਨੋ ਕਾਰ 'ਚ ਸਵਾਰ 5 ਦੋਸ਼ੀਆਂ ਦੀ ਹੈਵਾਨੀਅਤ ਦਾ ਖੁਲਾਸਾ ਹੋਇਆ ਹੈ। ਪੁਲਿਸ ਨੂੰ ਮਿਲੀ ਚਸ਼ਮਦੀਦ ਗਵਾਹ ਮ੍ਰਿਤਕ ਦੀ ਦੋਸਤ ਹੈ ਜੋ ਘਟਨਾ ਦੇ ਸਮੇਂ ਮ੍ਰਿਤਕ ਦੀ ਸਕੂਟੀ 'ਤੇ ਪਿੱਛੇ ਬੈਠੀ ਸੀ ਅਤੇ ਮ੍ਰਿਤਕ ਉਸ ਨੂੰ ਘਰ ਛੱਡਣ ਜਾ ਰਹੀ ਸੀ। ਅੰਜਲੀ ਦੀ ਸਹੇਲੀ ਨਿਧੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਹਾਦਸੇ ਦਾ ਕਾਰਨ ਕਾਰ ਸਵਾਰਾਂ ਦੀ ਗਲਤੀ ਦੱਸਿਆ ਹੈ। ਹਾਲਾਂਕਿ ਉਸ ਨੇ ਅੰਜਲੀ ਦੇ ਨਸ਼ੇ 'ਚ ਹੋਣ ਦੀ ਗੱਲ ਵੀ ਕਹੀ ਹੈ।
ਇਹ ਵੀ ਪੜ੍ਹੋ: ਰਜਿਸਟਰਾਂ ਦੀ ਛਪਾਈ ’ਚ ਘਪਲਾ: 1.19 ਕਰੋੜ ’ਚ ਹੋਣੀ ਸੀ ਰਜਿਸਟਰਾਂ ਦੀ ਛਪਾਈ ਪਰ ਖਰਚੇ ਗਏ 2.73 ਕਰੋੜ ਰੁਪਏ
ਘਟਨਾ ਦੀ ਚਸ਼ਮਦੀਦ ਗਵਾਹ ਨਿਧੀ ਨੇ ਦਾਅਵਾ ਕੀਤਾ, "ਅੰਜਿਲ ਬਹੁਤ ਨਸ਼ੇ ਦੀ ਹਾਲਤ ਵਿਚ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਸਕੂਟੀ ਚਲਾਉਣ ਦੇਵੇ ਪਰ ਉਸ ਨੇ ਮੈਨੂੰ ਸਕੂਟੀ ਚਲਾਉਣ ਨਹੀਂ ਦਿੱਤੀ। ਕਾਰ ਦੇ ਟਕਰਾਉਣ ਤੋਂ ਬਾਅਦ ਮੈਂ ਇਕ ਪਾਸੇ ਡਿੱਗ ਪਈ ਅਤੇ ਉਹ ਕਾਰ ਹੇਠਾਂ ਆ ਗਈ ਅਤੇ ਫਿਰ ਉਹ ਕਾਰ ਦੇ ਹੇਠਾਂ ਕਿਸੇ ਚੀਜ਼ ਵਿਚ ਫਸ ਗਈ। ਕਾਰ ਉਸ ਨੂੰ ਘਸੀਟ ਕੇ ਲੈ ਗਈ। ਮੈਂ ਡਰ ਗਈ ਸੀ, ਇਸ ਲਈ ਮੈਂ ਚਲੀ ਗਈ ਅਤੇ ਕਿਸੇ ਨੂੰ ਨਹੀਂ ਦੱਸਿਆ।"
ਇਹ ਵੀ ਪੜ੍ਹੋ: 1500 ਕਰੋੜ ਦੀ ਧੋਖਾਧੜੀ: ਲੁਧਿਆਣਾ ਦੀ ਟੈਕਸਟਾਈਲ ਕੰਪਨੀ ਖਿਲਾਫ਼ ਮੁਹਾਲੀ ਕੋਰਟ 'ਚ CBI ਦੀ ਚਾਰਜਸ਼ੀਟ ਦਾਇਰ
ਉਸ ਨੇ ਅੱਗੇ ਕਿਹਾ ਕਿ ਉਹ ਬਹੁਤ ਡਰੀ ਹੋਈ ਸੀ ਇਸ ਲਈ ਪੁਲਿਸ ਨੂੰ ਵੀ ਨਹੀਂ ਦੱਸਿਆ। ਘਰ ਜਾ ਕੇ ਵੀ ਉਹ ਸੋਚਣ ਲੱਗੀ ਕਿ ਕੀ ਕੀਤਾ ਜਾਵੇ। ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਸੀ ਕਿ ਉਹ ਬਚ ਗਈ। ਜੇਕਰ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦੀ ਤਾਂ ਉਹ ਉਸ 'ਤੇ ਦੋਸ਼ ਲਗਾ ਦਿੰਦੇ। ਮ੍ਰਿਤਕਾ ਦੀ ਦੋਸਤ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਉਹ ਓਯੋ ਹੋਟਲ 'ਚ ਪਾਰਟੀ ਕਰਨ ਗਈ ਸੀ। ਹੋਟਲ ਵਿਚ ਉਸ ਦੇ ਨਾਲ ਹੋਰ ਦੋਸਤ ਵੀ ਸਨ। ਉਹਨਾਂ ਦੱਸਿਆ ਕਿ ਉਹਨਾਂ ਦੀ ਮੁਲਾਕਾਤ ਕਰੀਬ 10 ਦਿਨ ਪਹਿਲਾਂ ਹੋਈ ਸੀ।