
ਕੰਪਨੀ ਦੇ ਤਿੰਨ ਡਾਇਰੈਕਟਰਾਂ ਸਮੇਤ ਇਸ ਦੇ ਆਡੀਟਰ ਅਤੇ ਹੋਰਾਂ ਨੂੰ ਵੀ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ।
ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ 1503.99 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਲੁਧਿਆਣਾ ਦੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ਖ਼ਿਲਾਫ਼ ਮੁਹਾਲੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਕੰਪਨੀ ਦੇ ਤਿੰਨ ਡਾਇਰੈਕਟਰਾਂ ਸਮੇਤ ਇਸ ਦੇ ਆਡੀਟਰ ਅਤੇ ਹੋਰਾਂ ਨੂੰ ਵੀ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਭੁਪਿੰਦਰ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ 2 ਸਹਾਇਕ ਨਿਰਦੇਸ਼ਕਾਂ ਦੀ ਹੋਈ ਗਵਾਹੀ, ਅਗਲੀ ਸੁਣਵਾਈ 22 ਫਰਵਰੀ ਨੂੰ
ਕੰਪਨੀ ਦੇ ਡਾਇਰੈਕਟਰਾਂ ਵਿਚ ਨੀਰਜ ਸਲੂਜਾ, ਧੀਰਜ ਸਲੂਜਾ ਅਤੇ ਨਵਨੀਤ ਗੁਪਤਾ ਸ਼ਾਮਲ ਹਨ। ਜਦਕਿ ਪਾਰਟਨਰ ਰਾਮ ਦਾਸ ਖੰਨਾ, ਦੀ ਆਡੀਟਰ ਮੈਸਰਜ਼ ਦਾਸ ਖੰਨਾ ਐਂਡ ਕੰਪਨੀ ਅਤੇ ਗਰੁੱਪ ਕੰਸਰਨਜ਼ ਮੈਸਰਜ਼ ਰਿਧਮ ਟੈਕਸਟਾਈਲ ਐਂਡ ਐਪੇਰਲਜ਼ ਪਾਰਕ ਲਿਮਟਿਡ ਅਤੇ ਮੈਸਰਜ਼ ਸਿਲਵਰਲਾਈਨ ਕਾਰਪੋਰੇਸ਼ਨ ਲਿਮਟਿਡ ਨੂੰ ਵੀ ਦੋਸ਼ੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਗਸਤ 2020 ਵਿਚ ਸੀਬੀਆਈ ਨੇ ਕਰੋੜਾਂ ਦੀ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿਚ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: 5-5 ਲੱਖ ਰੁਪਏ ਵਿਚ ਫਰਜ਼ੀ BAMS ਡਿਗਰੀ ਲੈਣ ਦੀ ਕੋਸ਼ਿਸ਼ ਦਾ ਪਰਦਾਫਾਸ਼, ਬੋਰਡ ਨੇ DGP ਨੂੰ ਕੀਤੀ ਸ਼ਿਕਾਇਤ
ਸੀਬੀਆਈ ਕੇਸ ਮੁਤਾਬਕ ਮੁਲਜ਼ਮਾਂ ਨੇ 10 ਬੈਂਕਾਂ ਦੇ ਸਮੂਹ ਨਾਲ ਇਹ ਧੋਖਾਧੜੀ ਕੀਤੀ ਸੀ। ਸੈਂਟਰਲ ਬੈਂਕ ਆਫ ਇੰਡੀਆ ਇਸ ਗਰੁੱਪ ਨੂੰ ਸੰਚਾਲਿਤ ਕਰ ਰਿਹਾ ਸੀ। ਧੋਖਾਧੜੀ ਦੀ ਰਕਮ 1530.99 ਕਰੋੜ ਦੱਸੀ ਗਈ ਸੀ। ਸ਼ਿਕਾਇਤ ਮਿਲਣ 'ਤੇ ਕੇਂਦਰੀ ਜਾਂਚ ਏਜੰਸੀ ਨੇ ਮਾਮਲਾ ਦਰਜ ਕਰ ਲਿਆ ਸੀ। ਇਲਜ਼ਾਮ ਅਨੁਸਾਰ ਮੁਲਜ਼ਮਾਂ ਨੇ ਬੈਂਕ ਕਰਜ਼ੇ ਦੀ ਵੱਡੀ ਰਕਮ ਆਪਣੀਆਂ ਸਬੰਧਤ ਪਾਰਟੀਆਂ ਵਿਚ ਲਗਾ ਦਿੱਤੀ। ਬਾਅਦ ਵਿਚ ‘ਅਡਜਸਟਮੈਂਟ ਐਂਟਰੀਆਂ’ ਦਰਜ ਕੀਤੀਆਂ ਗਈਆਂ। ਜਦਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਗੈਰ-ਨਾਮੀ ਸਪਲਾਇਰਾਂ ਤੋਂ ਮਸ਼ੀਨਰੀ ਖਰੀਦ ਕੇ ਵੱਧ ਰਕਮ ਦੇ ਚਲਾਨ ਅਤੇ ਬਿੱਲ ਦਿਖਾਏ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ CBI ਤੋਂ ਮੰਗਿਆ ਜਵਾਬ
SEL ਟੈਕਸਟਾਈਲ ਲਿਮਟਿਡ ਦੀਆਂ ਮਲੋਟ, ਨਵਾਂਸ਼ਹਿਰ, ਨੀਮਰਾਨਾ (ਰਾਜਸਥਾਨ) ਅਤੇ ਹਾਂਸੀ (ਹਿਸਾਰ) ਵਿਖੇ ਇਕਾਈਆਂ ਹਨ। ਇਹ ਉੱਨ, ਫੈਬਰਿਕ ਆਦਿ ਦੇ ਨਿਰਮਾਣ ਵਿਚ ਲੱਗੀ ਹੋਈ ਕੰਪਨੀ ਹੈ। 14 ਅਗਸਤ 2020 ਨੂੰ ਸੀਬੀਆਈ ਨੇ ਇਸ ਮਾਮਲੇ ਵਿਚ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਸੀ। ਕਈ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੇ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤੇ ਗਏ ਹਨ। ਜਾਂਚ ਦੌਰਾਨ ਸੀਬੀਆਈ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਅਤੇ ਇਕ ਨਿਰਦੇਸ਼ਕ ਨੀਰਜ ਸਲੂਜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।