Bomb threat to Ram temple: ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ; ਨਵੰਬਰ ’ਚ ਦਿਤੀ ਸੀ ਧਮਕੀ
Published : Jan 4, 2024, 11:10 am IST
Updated : Jan 4, 2024, 11:10 am IST
SHARE ARTICLE
2 arrested for sending bomb threats Ayodhya Ram temple
2 arrested for sending bomb threats Ayodhya Ram temple

ਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਐਸਟੀਐਫ ਮੁਖੀ ਅਮਿਤਾਭ ਯਸ਼ ਅਤੇ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਸੀ। .

Bomb threat to Ram temple: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿਚ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਵਲੋਂ ਜਾਰੀ ਬਿਆਨ ਅਨੁਸਾਰ ਐਸਟੀਐਫ ਦੀ ਟੀਮ ਨੇ ਇਥੇ ਗੋਮਤੀ ਨਗਰ ਦੇ ਵਿਭੂਤੀ ਖੰਡ ਇਲਾਕੇ ਤੋਂ ਤਾਹਰ ਸਿੰਘ ਅਤੇ ਓਮਪ੍ਰਕਾਸ਼ ਮਿਸ਼ਰਾ ਨਾਮਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਗੋਂਡਾ ਦੇ ਰਹਿਣ ਵਾਲੇ ਹਨ।

ਬਿਆਨ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਨਵੰਬਰ 'ਚ 'ਐਟ ਦਾ ਰੇਟ ਆਫ ਆਈ ਦੇਵੇਂਦਰ ਆਫਿਸ' ਹੈਂਡਲ ਨਾਲ ਪੋਸਟ 'ਚ ਦੋਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਐਸਟੀਐਫ ਮੁਖੀ ਅਮਿਤਾਭ ਯਸ਼ ਅਤੇ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਸੀ। .

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ  alamansarikhan608@gmail.com ਅਤੇ zubairkhanisi199@gmailcom ਦੀ ਵਰਤੋਂ ਧਮਕੀ ਭਰੀਆਂ ਪੋਸਟਾਂ ਭੇਜਣ ਲਈ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹਾਂ ਮੇਲ ਆਈਡੀਜ਼ ਦੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਦਸਿਆ ਜਾ ਰਿਹਾ ਹੈ ਕਿ ਤਾਹਰ ਸਿੰਘ ਨੇ ਇਹ ਈਮੇਲ ਆਈਡੀਜ਼ ਬਣਾਈਆਂ ਅਤੇ ਓਮ ਪ੍ਰਕਾਸ਼ ਨੇ ਧਮਕੀ ਭਰੇ ਸੁਨੇਹੇ ਭੇਜੇ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਇਕ ਪੈਰਾਮੈਡੀਕਲ ਇੰਸਟੀਚਿਊਟ ਵਿਚ ਕੰਮ ਕਰਦੇ ਹਨ। ਐਸਟੀਐਫ ਮਾਮਲੇ ਦੀ ਜਾਂਚ ਕਰ ਰਹੀ ਹੈ।

 (For more Punjabi news apart from 2 arrested for sending bomb threats Ayodhya Ram temple, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Cyber Crime : ਬੰਦੇ ਨਾਲ 51 Lakh ਦੀ ਹੋਈ ਠੱਗੀ, 24 ਦਿਨ ਵੀਡੀਓ Call ਨਾਲ ਲਗਾਤਾਰ ਬੰਨ੍ਹ ਕੇ ਰੱਖਿਆ!

04 Nov 2024 1:12 PM

ਕਿਸਾਨਾਂ ਨੂੰ ਤੱਤੀਆਂ ਸੁਣਾਉਣ ਵਾਲੇ Harjit Grewal ਨੇ ਮੰਨੀ ਗਲਤੀ ਅਤੇ ਕਿਸਾਨਾਂ ਦੇ ਹੱਕ ’ਚ ਡਟਣ ਦਾ ਕਰਤਾ ਐਲਾਨ!

04 Nov 2024 1:11 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Nov 2024 11:24 AM

Amritsar ਸਭ ਤੋਂ ਪ੍ਰਦੂਸ਼ਿਤ ! Diwali ਮਗਰੋਂ ਹੋ ਗਿਆ ਬੁਰਾ ਹਾਲ, ਅਸਮਾਨ 'ਚ ਨਜ਼ਰ ਆ ਰਿਹਾ ਧੂੰਆਂ ਹੀ ਧੂੰਆਂ

03 Nov 2024 11:17 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ |

02 Nov 2024 1:17 PM
Advertisement