ਦੇਸ਼, ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ਸੰਘਰਸ਼ : ਮਮਤਾ ਬੈਨਰਜੀ 
Published : Feb 4, 2019, 12:59 pm IST
Updated : Feb 4, 2019, 12:59 pm IST
SHARE ARTICLE
Mamata Banerjee
Mamata Banerjee

ਚਿਟਫੰਡ ਘਪਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ...

ਕੋਲਕਾਤਾ :- ਚਿਟਫੰਡ ਘਪਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਸੱਤਿਆਗ੍ਰਿਹ ਜਾਰੀ ਰੱਖੇਗੀ। ਮੁੱਖ ਮੰਤਰੀ ਕੁੱਝ ਸੀਨੀਅਰ ਮੰਤਰੀ ਅਤੇ ਪਾਰਟੀ ਦੇ ਮੈਬਰਾਂ ਦੇ ਨਾਲ ਬਿਨਾਂ ਕੁੱਝ ਖਾਦੇ ਰਾਤ ਭਰ ਅਸਥਾਈ ਮੰਚ 'ਤੇ ਬੈਠੇ ਰਹੇ। ਬੈਨਰਜੀ ਨੇ ਧਰਨਾ ਥਾਂ 'ਤੇ ਮੌਜੂਦ ਸੰਪਾਦਕਾਂ ਨੂੰ ਕਿਹਾ ਇਹ ਇਕ ਸੱਤਿਆਗ੍ਰਿਹ ਹੈ ਅਤੇ ਜਦੋਂ ਤੱਕ ਦੇਸ਼ ਸੁਰੱਖਿਅਤ ਨਹੀਂ ਹੋ ਜਾਂਦਾ ਮੈਂ ਇਸ ਨੂੰ ਜਾਰੀ ਰੱਖਾਂਗੀ।

Mamta BenerjeeMamata Banerjee

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ  ਅਤੇ ਗੁਜਰਾਤ ਦੇ ਵਿਧਾਇਕ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਸਮੇਤ ਕਈ ਨੇਤਾਵਾਂ ਦੇ ਫੋਨ ਆ ਰਹੇ ਹਨ। ਇਹ ਪੁੱਛਣ 'ਤੇ ਕਿ ਕੀ ਕੋਈ ਨੇਤਾ ਉਨ੍ਹਾਂ ਨੂੰ ਮਿਲਣ ਸ਼ਹਿਰ ਆਵੇਗਾ, ਬੈਨਰਜੀ ਨੇ ਕਿਹਾ ਮੈਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕੋਈ ਆਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਇਹ ਲੜਾਈ ਮੇਰੀ ਪਾਰਟੀ ਦੀ ਨਹੀਂ ਹੈ। ਇਹ ਮੇਰੀ ਸਰਕਾਰ ਲਈ ਹੈ।

ਇਸ ਵਿਚ ਕਈ ਜ਼ਿਲਿਆਂ ਤੋਂ ਪਾਰਟੀ ਸਮਰਥਕ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਸਮਰਥਨ 'ਚ ਨਾਹਰੇ ਲਗਾਏ। ਹਾਲਿਸ਼ਹਰ ਤੋਂ ਆਏ ਸਮਰਥਕ ਪਰਿਤੋਸ਼ ਸੇਨਗੁਪਤਾ ਨੇ ਕਿਹਾ ਕਿ ਅਸੀਂ ਸਾਡੀ ਦੀਦੀ ਦਾ ਸਮਰਥਨ ਕਰਨ ਇੱਥੇ ਆਏ ਹਾਂ। ਅਸੀਂ ਉਨ੍ਹਾਂ ਦੇ ਸਮਰਥਨ 'ਚ ਖੜੇ ਹਾਂ। ਜ਼ਿਕਰਯੋਗ ਹੈ ਕਿ ਚਿਟਫੰਡ ਮਾਮਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਰਾਜੀਵ ਕੁਮਾਰ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਮਮਤਾ ਬੈਨਰਜੀ ਐਤਵਾਰ ਸ਼ਾਮ ਧਰਨੇ 'ਤੇ ਬੈਠੀ ਸੀ।

Rahul Ghandi Rahul Ghandi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਮ ਚੰਦਰਬਾਬੂ ਨਾਇਡੂ, ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਸਹਿਤ ਕਈ ਨੇਤਾਵਾਂ ਨੇ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਨੇ ਮਮਤਾ ਨੂੰ ਫੋਨ ਕਰ ਆਪਣਾ ਸਮਰਥਨ ਦਿਤਾ ਅਤੇ ਕਿਹਾ ਕਿ ਪੂਰਾ ਵਿਰੋਧੀ ਪੱਖ ਇਕੱਠਾ ਹੈ ਅਤੇ ਉਹ ਫਾਸੀਵਾਦੀ ਤਾਕਤਾਂ ਨੂੰ ਹਰਾਏਗਾ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement