
ਕੇਰਲ 'ਚ ਇਕ ਥਾਣੇ 'ਤੇ ਬੰਬ ਸੁੱਟਣ ਦੇ ਇਲਜ਼ਾਮ ਵਿਚ ਐਤਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਇਕ ਅਹੁਦੇਦਾਰ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਤਿਰੂਵਨੰਤਪੁਰਮ : ਕੇਰਲ 'ਚ ਇਕ ਥਾਣੇ 'ਤੇ ਬੰਬ ਸੁੱਟਣ ਦੇ ਇਲਜ਼ਾਮ ਵਿਚ ਐਤਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਇਕ ਅਹੁਦੇਦਾਰ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੇ ਮੁਤਾਬਕ, ਸਬਰੀਮਾਲਾ ਮੰਦਿਰ ਵਿਚ ਦੋ ਔਰਤਾਂ ਦੇ ਦਾਖਲ ਦੇ ਖਿਲਾਫ਼ ਹਿੰਦੂਵਾਦੀ ਸੰਗਠਨਾਂ ਨੇ ਤਿੰਨ ਜਨਵਰੀ ਨੂੰ ਬੰਦ ਦਾ ਐਲਾਨ ਕੀਤਾ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਆਰਐਸਐਸ ਦੇ ਜਿਲ੍ਹਾ ਪੱਧਰ ਅਹੁਦੇਦਾਰ ਪ੍ਰਵੀਨ ਨੇ ਸ਼੍ਰੀਜੀਤ ਦੇ ਨਾਲ ਮਿਲਕੇ ਨੇਦੁਮੰਗਾਡ ਥਾ 'ਤੇ ਬੰਬ ਸੁੱਟਿਆ। ਦੋਵਾਂ ਆਰੋਪੀਆਂ ਨੂੰ ਥੰਪਾਨੂਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਕ ਸੀਸੀਟੀਵੀ ਫੁਟੇਜ ਵਿਚ ਭਾਕਪਾ ਵਰਕਰਾਂ ਨਾਲ ਟਕਰਾਅ ਤੋਂ ਬਾਅਦ ਪ੍ਰਵੀਨ ਨੂੰ ਥਾਣੇ 'ਤੇ ਘੱਟ ਤੋਂ ਘੱਟ ਚਾਰ ਬੰਬ ਸੁਟਦੇ ਹੋਏ ਵੇਖਿਆ ਗਿਆ। ਇਸ ਤੋਂ ਬਾਅਦ ਉਸਦੇ ਖਿਲਾਫ਼ ਪੁਲਿਸ ਨੇ ਲੁਕਆਉਟ ਨੋਟਿਸ ਜਾਰੀ ਕੀਤਾ ਸੀ। ਸੁਪ੍ਰੀਮ ਕੋਰਟ ਨੇ ਪਿਛਲੇ ਸਾਲ 28 ਸਤੰਬਰ ਨੂੰ 10 ਤੋਂ 50 ਸਾਲ ਦੀਆਂ ਔਰਤਾਂ ਦੇ ਸਬਰੀਮਾਲਾ ਮੰਦਿਰ ਵਿਚ ਔਰਤਾਂ ਦੇ ਦਾਖਲੇ ਦੀ ਮਨਜ਼ੂਰੀ ਦੇ ਦਿਤੀ ਸੀ। ਇਸ ਸਾਲ ਦੋ ਜਨਵਰੀ ਨੂੰ ਸਾਦੀ ਵਰਦੀ ਵਿਚ ਚਾਰ ਪੁਲਿਸਕਰਮੀਆਂ ਦੇ ਘੇਰੇ ਵਿਚ ਕਨਕਦੁਰਗਾ (44) ਅਤੇ ਅਣੀ (42) ਨੇ ਸਬਰੀਮਾਲਾ ਮੰਦਰ ਵਿਚ ਦਾਖਲ ਕੀਤਾ ਸੀ।
ਇਸ ਤੋਂ ਨਰਾਜ਼ ਭਾਜਪਾ ਅਤੇ ਹਿੰਦੂਵਾਦੀ ਸੰਗਠਨਾਂ ਨੇ ਤਿੰਨ ਜਨਵਰੀ ਨੂੰ 12 ਘੰਟੇ ਦੇ ਬੰਦ ਦਾ ਐਲਾਨ ਕੀਤਾ ਸੀ। ਸਬਰੀਮਲਾ ਮੰਦਿਰ ਵਿਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨੇਦੁਮੰਗਦ ਪੁਲਿਸ ਥਾਣੇ 'ਤੇ ਬੰਬ ਸੁੱਟਣ ਦੇ ਮਾਮਲੇ ਵਿਚ ਕੇਰਲ ਪੁਲਿਸ ਨੇ ਆਰਐਸਐਸ ਦੇ ਜਿਲ੍ਹਾ ਦਫ਼ਤਰ ਵਿਚ ਛਾਪਾ ਮਾਰਕੇ ਵੱਡੀ ਗਿਣਤੀ ਵਿਚ ਹਥਿਆਰ ਵੀ ਜ਼ਬਤ ਕੀਤੇ ਸਨ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਕਾਫ਼ੀ ਦਿਨਾਂ ਤੋਂ ਤਲਾਸ਼ ਕਰ ਰਹੀ ਸੀ।