
ਭਇਆ ਜੀ ਜੋਸ਼ੀ ਨੇ ਇਹ ਇਸ਼ਾਰਾ ਵੀ ਕੀਤਾ ਕਿ ਹੁਣ ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਕੇਂਦਰ ਸਰਕਾਰ ਦੇ ਆਰਡੀਨੈਂਸ ਤੋਂ ਬਿਨਾਂ ਨਹੀਂ ਹੋ ਸਕਦੀ।
ਪ੍ਰਯਾਗਰਾਜ : ਸੰਘ ਆਗੂ ਭਇਆ ਜੀ ਜੋਸ਼ੀ ਨੇ ਕੁੰਭ ਦੇ ਮੇਲੇ ਵਿਚ ਹੋਏ ਪ੍ਰੋਗਰਾਮ ਦੌਰਾਨ ਮੋਦੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਰਾਮ ਮੰਦਰ ਸਾਲ 2025 ਵਿਚ ਬਣੇਗਾ। ਉਹਨਾਂ ਕਿਹਾ ਕਿ ਅਯੁੱਧਿਆ ਵਿਚ ਸਾਲ 2025 ਵਿਚ ਜਦ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਤਾਂ ਦੇਸ਼ ਤੇਜ਼ੀ ਨਾਲ ਵਿਕਾਸ ਕਰਨ ਲਗੇਗਾ। ਉਹਨਾਂ ਮੁਤਾਬਕ ਦੇਸ਼ ਵਿਚ ਵਿਕਾਸ ਦੀ ਗਤੀ ਉਸੇ ਤਰ੍ਹਾਂ ਵਧੇਗੀ, ਜਿਸ ਤਰ੍ਹਾਂ ਸਾਲ 1952 ਵਿਚ ਸੋਮਨਾਥ ਮੰਦਰ ਬਣਨ ਤੋਂ ਬਾਅਦ ਹੋਈ ਸੀ।
Demand for Ram temple
ਇਸ ਦੇ ਨਾਲ ਹੀ ਭਇਆ ਜੀ ਜੋਸ਼ੀ ਨੇ ਇਹ ਇਸ਼ਾਰਾ ਵੀ ਕੀਤਾ ਕਿ ਹੁਣ ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਕੇਂਦਰ ਸਰਕਾਰ ਦੇ ਆਰਡੀਨੈਂਸ ਤੋਂ ਬਿਨਾਂ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਪਹਿਲਾਂ ਵੀ ਸਵਾਮੀ ਵਿਵੇਕਾਨੰਦ ਦਾ ਸਮਾਰਕ ਬਣਾਉਣ ਦੇ ਵਿਰੋਧ ਵਿਚ ਕੁਝ ਤਾਕਤਾਂ ਨੇ ਅਵਾਜ਼ ਚੁੱਕੀ ਸੀ। ਉਸ ਵੇਲ੍ਹੇ 325 ਸੰਸਦ ਮੰਤਰੀਆਂ ਨੇ ਲਿਖਤੀ ਤੌਰ 'ਤੇ ਇਸ ਸਮਾਰਕ ਨੂੰ ਬਣਾਉਣ ਲਈ ਸਦਨ ਵਿਚ ਅਪਣੀ ਸਹਿਮਤੀ ਪ੍ਰਗਟ ਕੀਤੀ ਸੀ।
Kumbh Mela
ਉਸੇ ਤਰ੍ਹਾਂ ਦੀ ਹਾਲਤ ਅੱਜ ਵੀ ਹੈ। ਸੁਰੇਸ਼ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੰਸਦ ਮੰਤਰੀਆਂ ਨੂੰ ਸ਼੍ਰੀ ਰਾਮ ਦੇ ਮੰਦਰ ਦੀ ਉਸਾਰੀ ਦੀ ਦਿਸ਼ਾ ਵਿਚ ਕੁਝ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਹੁਤ ਸਮੇਂ ਬਾਅਦ ਕੇਂਦਰ ਵਿਚ ਮੋਦੀ ਅਤੇ ਉਤਰ ਪ੍ਰਦੇਸ਼ ਵਿਚ ਯੋਗੀ ਦੀ ਸਰਕਾਰ ਹੋਣ ਨਾਲ ਕੁੰਭ ਮੇਲਾ ਬਹੁਤ ਸ਼ਾਨਦਾਰ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹੋ ਮੌਕਾ ਹੈ
PM Narendra Modi
ਜਦ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਮਤਾ ਲੈ ਕੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ। ਕੁੰਭ ਹਮੇਸ਼ਾਂ ਤੋਂ ਹੀ ਦੇਸ਼ ਅਤੇ ਦੁਨੀਆਂ ਵਿਚ ਸੱਭਿਆਚਾਰਕ ਅਤੇ ਮਸਾਜਿਕ ਬਦਲਾਅ ਦਾ ਗਵਾਹ ਰਿਹਾ ਹੈ। ਇਸ ਮੌਕੇ 'ਤੇ ਉਤਰਾਖੰਡ ਦੇ ਕੈਬਿਨਟ ਮੰਤਰੀ ਸਤਪਾਲ ਮਹਰਾਜ ਨੇ ਕਿਹਾ ਕਿ ਕੁੰਭ ਅਮਰਤਾ ਦਾ ਤਿਉਹਾਰ ਹੈ। ਇਥੋਂ ਹੀ ਅਯੁੱਧਿਆ ਵਿਚ ਰਾਮ ਮੰਦਰ ਦਾ ਮਤਾ ਲੈ ਕੇ ਤੁਰਨਾ ਚਾਹੀਦਾ ਹੈ।