
ਜ਼ਾਇਰਾ ਦਾ ਕਹਿਣਾ ਹੈ ਕਿ ਲੋਕਾਂ ਦੀ ਆਜ਼ਾਦੀ ਤੇ ਕੋਈ...
ਮੁੰਬਈ: ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀ ਜ਼ਾਇਰਾ ਵਸੀਮ ਇਕ ਵਾਰ ਫਿਰ ਤੋਂ ਸੁਰਖ਼ੀਆਂ ਵਿਚ ਹੈ। ਦਰਅਸਲ ਜ਼ਾਇਰਾ ਨੇ ਕਸ਼ਮੀਰ ਦੇ ਤਾਜ਼ਾ ਹਲਾਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਪੋਸਟ ਲਿਖੀ ਹੈ। ਉਹਨਾਂ ਨੇ ਅਪਣੀ ਪੋਸਟ ਦੁਆਰਾ ਕਈ ਗੰਭੀਰ ਸਵਾਲ ਚੁੱਕੇ ਹਨ ਅਤੇ ਲੋਕਾਂ ਨੂੰ ਕਸ਼ਮੀਰ ਦੇ ਹਲਾਤਾਂ ਤੋਂ ਰੁਬਰੂ ਕਰਵਾਇਆ ਹੈ।
Zaira Wasim
ਜ਼ਾਇਰਾ ਦਾ ਕਹਿਣਾ ਹੈ ਕਿ ਲੋਕਾਂ ਦੀ ਆਜ਼ਾਦੀ ਤੇ ਕੋਈ ਵੀ ਕਦੇ ਵੀ ਪਾਬੰਦੀ ਲਗਾ ਦਿੰਦਾ ਹੈ ਆਖਿਰ ਕਦੋਂ ਤਕ ਲੋਕਾਂ ਦੀ ਆਵਾਜ਼ ਦੱਬੀ ਰਹੇਗੀ। ਦਰਅਸਲ ਜ਼ਾਇਰਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇਕ ਪੋਸਟ ਸ਼ੇਅਰ ਕਰ ਕੇ ਅਪਣੀ ਸੋਚ ਬਿਆਨ ਕੀਤੀ ਹੈ। ਉਹਨਾਂ ਅੱਗੇ ਲਿਖਿਆ ਕਿ ਕਸ਼ਮੀਰ ਲਗਾਤਾਰ ਪਰੇਸ਼ਾਨ ਹੋ ਰਿਹਾ ਹੈ ਅਤੇ ਉਮੀਦ ਅਤੇ ਫ੍ਰਸਟ੍ਰੇਸ਼ਨ ਵਿਚਕਾਰ ਜੂਝ ਰਿਹਾ ਹੈ। ਦੁੱਖ ਅਤੇ ਨਿਰਾਸ਼ਾ ਦੌਰਾਨ ਸ਼ਾਂਤੀ ਦਾ ਝੂਠ ਫੈਲਾਇਆ ਜਾ ਰਿਹਾ ਹੈ।
Zaira Wasim
ਇੱਥੇ ਕੋਈ ਵੀ ਅਪਣੀ ਮਰਜ਼ੀ ਨਾਲ ਪਾਬੰਦੀ ਲਗਾ ਦਿੰਦਾ ਹੈ। ਉਹਨਾਂ ਨੂੰ ਅਜਿਹੇ ਹਾਲਾਤਾਂ ਵਿਚ ਕਿਉਂ ਰੱਖਿਆ ਜਾ ਰਿਹਾ ਹੈ ਉਹਨਾਂ ਤੇ ਪਾਬੰਦੀਆਂ ਹਨ ਅਤੇ ਉਹਨਾਂ ਨੂੰ ਡਿਕੇਟ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਲਿਖਿਆ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਇੰਨਾ ਆਸਾਨ ਕਿਉਂ ਹੈ। ਉਹਨਾਂ ਨੇ ਅਪਣੀ ਆਜ਼ਾਦੀ ਤੇ ਵੀ ਖੂਬ ਸਵਾਲ ਚੁੱਕੇ ਹਨ।
Zaira Wasim
ਉਹ ਬਿਨਾਂ ਡਰ ਅਤੇ ਚਿੰਤਾ ਦੇ ਆਮ ਲੋਕਾਂ ਦੀ ਤਰ੍ਹਾਂ ਕਿਉਂ ਨਹੀਂ ਰਹਿ ਸਕਦੇ। ਜ਼ਾਇਰਾ ਨੇ ਕਸ਼ਮੀਰੀਆਂ ਦੇ ਹੱਕਾਂ ਵਿਚ ਇਹ ਗੱਲਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਅਜਿਹੇ ਕਈ ਸਵਾਲ ਹਨ ਜਿਹਨਾਂ ਦਾ ਕੋਈ ਵੀ ਜਵਾਬ ਨਹੀਂ ਦੇਣਾ ਚਾਹੁੰਦਾ। ਇਹ ਸਭ ਕਦੋਂ ਤਕ ਚੱਲੇਗਾ ਇਸ ਬਾਰੇ ਕੋਈ ਨਹੀਂ ਜਾਣਦਾ।
Article 370
ਦਸ ਦਈਏ ਕਿ ਪਿਛਲੇ ਸਾਲ 2019 ਪੰਜ ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਕਈ ਬਾਲੀਵੁੱਡ ਹਸਤੀਆਂ ਨੇ ਵੀ ਅਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ ਹੁਣ ਇਸ ਕੜੀ ਤਹਿਤ ਵਸੀਮ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।