
ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਪੋਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਹੈ...
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਪੋਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਹੈ, ਪੂਰੀ ਦੁਨੀਆਂ ਦੀ ਨਜ਼ਰ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਜਾ ਟਿਕੀ ਹੈ। ਦੱਸ ਦਈਏ ਕਿ ਰਿਹਾਨਾ ਦੇ ਇਕ ਟਵੀਟ ਨੇ ਪੂਰੀ ਦੁਨੀਆਂ ‘ਚ ਖਲਬਲੀ ਮਚਾ ਦਿੱਤੀ, ਜਿਸਤੋਂ ਬਾਅਦ ਦੋ ਮਹੀਨੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਭਾਰਤੀ ਹਸਤੀਆਂ ਵੱਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ, ਉਨ੍ਹਾਂ ਨੇ ਬੀਤੇ ਦਿਨ ਜਮ ਕੇ ਟਵੀਟ ਕੀਤੇ ਜਿਨ੍ਹਾਂ ਵਿਚ ਕਈਂ ਬਾਲੀਵੁੱਡ ਅਦਾਕਾਰ, ਕ੍ਰਿਕਟਰ, ਨੇਤਾ ਸਾਹਮਣੇ ਆਏ ਸਨ।
Rihana
ਇਸ ਦੌਰਾਨ ਪੰਜਾਬੀ ਸਿਨੇਮਾ ਦੇ ਕਈਂ ਮਸ਼ਹੂਰ ਗਾਇਕਾਂ ਵੱਲੋਂ ਇਨ੍ਹਾਂ ਦੇ ਟਵੀਟਾਂ ਦੀ ਨਿੰਦਾ ਕੀਤੀ ਗਈ, ਜਿਸ ਵਿਚ ਰਣਜੀਤ ਬਾਵਾ ਨੇ ਅਕਸ਼ੈ ਕੁਮਾਰ ਦੇ ਟਵੀਟ ‘ਤੇ ਕਿਹਾ ‘ਅਕ੍ਰਿਤਘਣ ਲੋਕ’। ਗਾਇਕ ਜੈਜ਼ੀ ਬੀ ਨੇ ਅਦਾਕਰ ਸੁਨੀਲ ਸ਼ੈਟੀ ਨੂੰ ਕਿਹਾ, ‘ਫੇਕ ਹੀਰੋ’। ਇਸਤੋਂ ਬਾਅਦ ਗਾਇਕ ਅਮਰਿੰਦਰ ਗਿੱਲ ਨੇ ਇਨ੍ਹਾਂ ਭਾਰਤੀ ਹਸਤੀਆਂ ਬਾਰੇ ਕਿਹਾ ਕਿ ਇਨ੍ਹਾਂ ਦੇ ਚਿਹਰੇ ਨੰਗੇ ਹੋ ਕੇ ਸਾਹਮਣੇ ਆ ਚੁੱਕੇ ਹਨ। ਇਥੇ ਦੱਸ ਦਈਏ ਕਿ ਬੀਤੇ ਦਿਨ ਅਕਸ਼ੈ ਕੁਮਾਰ ਅਤੇ ਬਾਲੀਵੁੱਡ ਦੇ ਹੋਰ ਕਈਂ ਅਦਾਕਾਰਾਂ ਵੱਲੋਂ ਇਨ੍ਹਾਂ ਤਮਾਮ ਵਿਦੇਸ਼ੀ ਸੈਲੇਬ੍ਰੇਟੀਜ਼ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
Amrinder Gill Post
ਅਕਸ਼ੈ ਕੁਮਾਰ ਨੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ, ਕਿਸਾਨ ਸਾਡੇ ਦੇਸ਼ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹਰ ਸੰਭਵ ਹੱਲ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਯਤਨ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਹੜੇ ਵੀ ਦੂਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਉਤੇ ਧਿਆਨ ਨਹੀਂ ਦੇਣਾ ਚਾਹੀਦਾ। ਬਾਲੀਵੁੱਡ ਸਿਤਾਰਿਆਂ ਨੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿਚ ਬਾਹਰੀ ਲੋਕਾਂ ਨੂੰ ਅਪਣਾ ਏਜੰਡਾ ਨਹੀਂ ਚਲਾਉਣ ਦੇਣਗੇ।
Kissan
ਹੁਣ ਅਕਸੈ ਕੁਮਾਰ ਨੇ ਵੀ ਇਹ ਸੰਦੇਸ਼ ਸਮਝ ਲਿਆ ਹੈ ਅਤੇ ਇਹ ਅਪਣੇ ਵੱਲੋਂ ਵੀ ਇਹ ਅਪੀਲ ਕਰਨਾ ਚਾਹੁੰਦੇ ਹਨ ਕਿ ਇਸ ਕਿਸਾਨ ਅੰਦੋਲਨ ਨੂੰ ਇਕ ਅੰਤਰਰਾਸ਼ਟਰੀ ਮੁੱਦਾ ਨਾ ਬਣਾਇਆ ਜਾਵੇ। ਅਕਸ਼ੈ ਕੁਮਾਰ ਤੋਂ ਇਲਾਵਾ ਅਜੇ ਦੇਵਗਨ ਅਤੇ ਸੁਨੀਲ ਸ਼ੈਟੀ ਨੇ ਵੀ ਇਸ ਮੁੱਦੇ ਤੇ ਟਵੀਟ ਕੀਤਾ ਹੈ ਦੋਨੋਂ ਹੀ ਦਿਗਜ਼ ਅਦਾਕਾਰਾਂ ਨੇ ਇਕਜੱਟਤਾ ਦਾ ਸੰਦੇਸ਼ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਬਾਹਰੀ ਪ੍ਰੋਪੋਗੰਡਾ ਦੇ ਪ੍ਰਭਾਵ ‘ਚ ਨਹੀਂ ਆਉਣਾ।
Sachin Tendulkar
ਡਾਇਰੈਕਟਰ ਕਰਨ ਜੋਹਰ ਨੇ ਵੀ ਇਸ ਵਾਰ ਕਿਸਾਨੀ ਮੁੱਦੇ ਤੇ ਵਿਦੇਸ਼ੀ ਪ੍ਰੋਪੋਗੰਡਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਏਕਤਾ ਬਣਾਈ ਰੱਖਣ ਦੀ ਜਰੂਰਤ ਹੈ।