
ਕ੍ਰਿਕਟਰ ਰੋਹਿਤ ਸ਼ਰਮਾ ਸਮੇਤ ਕਈਆਂ ਖਿਲਾਫ ਵਰਤ ਚੁੱਕੀ ਹੈ ਭੱਦੀ ਸ਼ਬਦਾਵਲੀ
ਮੁੰਬਈ: ਆਪਣੇ ਵਿਵਾਦਿਤ ਟਵਿੱਟਰਾਂ ਕਾਰਨ ਜਾਣੀ ਜਾਂਦੀ ਬਾਡੀਵੁੱਡ ਅਦਾਕਾਰ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੀ ਗਈਆਂ ਹਨ। ਇਸ ਦੀ ਸ਼ੁਰੂਆਤ ਟਵਿੱਟਰ ਵਲੋਂ ਉਸ ਦੇ ਕੁੱਝ ਟਵੀਟ ਡਿਲੀਟ ਕਰਨ ਤੋਂ ਬਾਅਦ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਕੰਗਨਾ ਦੇ ਵਿਵਾਦਿਤ ਟਵੀਟਾਂ ਨੂੰ ਲੈ ਕੇ ਉਸ ਖਿਲਾਫ ਚੱਲ ਰਹੀ ਲਹਿਰ ਹੋਰ ਪ੍ਰਚੰਡ ਹੋਣੀ ਸ਼ੁਰੂ ਹੋ ਗਈ ਹੈ। ਖਾਸ ਕਰ ਕੇ ਕਿਸਾਨੀ ਮੁੱਦੇ ‘ਤੇ ਕੰਗਨਾ ਵਲੋਂ ਕੀਤੇ ਜਾ ਰਹੇ ਟਵੀਟਾਂ ਨੂੰ ਲੈ ਕੇ ਉਸ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ।
kangna
ਹਰ ਮੁੱਦੇ ‘ਤੇ ਬਿਨਾਂ ਸੋਚੇ-ਸਮਝੇ ਟਵੀਟ ਕਰਨ ਦੀ ਮਾਨਸਿਕਤਾ ਤਹਿਤ ਉਸ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਵੀ ਆਪਣੀ ਲਪੇਟ ਵਿਚ ਲੈਂਦਿਆਂ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਕੰਗਨਾ ਰਣੌਤ ਨੇ ਟਵੀਟ ਵਿਚ ਕਿਹਾ ਸੀ ਕਿ ‘ਇਹ ਸਾਰੇ ਕ੍ਰਿਕਟਰਜ਼ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵਾਂਗ ਕਿਉਂ ਸੁਣਾਈ ਦੇ ਰਹੇ ਹਨ। ਕਿਸਾਨ ਅਜਿਹੇ ਕਾਨੂੰਨ ਖ਼ਿਲਾਫ਼ ਕਿਉਂ ਹੋਣਗੇ ਜੋ ਉਨ੍ਹਾਂ ਲਈ ਭਾਵੇਂ ਹੀ ਇਕ ¬ਕ੍ਰਾਂਤੀਕਾਰੀ ਕਦਮ ਦੀ ਤਰ੍ਹਾਂ ਹੈ। ਇਹ ਅੱਤਵਾਦੀ ਹਨ ਜੋ ਬਵਾਲ ਖੜ੍ਹਾ ਕਰ ਰਹੇ ਹਨ।’’ ਇਸ ਤੋਂ ਬਾਅਦ ਹੁਣ ਟਵਿੱਟਰ ਨੇ ਕੰਗਨਾ ਰਣੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ 'ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
Rohit Sharma
ਕਾਬਲੇਗੌਰ ਹੈ ਕਿ ਰੋਹਿਤ ਨੇ ਟਵੀਟ ਕੀਤਾ ਸੀ ਕਿ ‘ਜਦੋਂ ਵੀ ਅਸੀਂ ਸਾਰੇ ਇਕੱਠੇ ਖੜ੍ਹੇ ਰਹੇ ਹਾਂ ਭਾਰਤ ਹਮੇਸ਼ਾ ਤਾਕਤਵਰ ਰਿਹਾ ਹੈ ਅਤੇ ਇਕ ਹੱਲ ਕੱਢਣਾ ਇਸ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਸਾਡੇ ਦੇਸ਼ ਦੀ ਭਲਾਈ ਵਿਚ ਸਾਡੇ ਕਿਸਾਨ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਕੱਠੇ ਮਿਲ ਕੇ ਜਲਦੀ ਹੀ ਹੱਲ ਕੱਢਾਗੇ।’ ਰੋਹਿਤ ਦੇ ਇਸ ਟਵੀਟ ਤੋਂ ਕੰਗਨਾ ਭੜਕ ਗਈ ਸੀ ਅਤੇ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਵਾਲਾ ਟਵੀਟ ਕੀਤਾ ਸੀ।
Kangana Ranaut
ਦੂਜੇ ਪਾਸੇ ਕੰਗਨਾ ਦੀ ਇਤਰਾਜ਼ਯੋਗ ਟਵੀਟਾਂ ਨੂੰ ਲੈ ਕੇ ਉਸ ਖਿਲਾਫ ਹਮਲੇ ਤੇਜ਼ ਹੋ ਗਏ ਹਨ। ਬਾਹਰੀ ਲੋਕਾਂ ਵਲੋਂ ਭਾਰਤ ਦੇ ਮਾਮਲਿਆਂ ਵਿਚ ਦਖਲ ਦੇਣ ਨੂੰ ਲੈ ਕੇ ਕੰਗਨਾ ਸਮੇਤ ਕੁੱਝ ਫਿਲਮੀ ਸਟਾਰਾਂ ਅਤੇ ਕ੍ਰਿਕਟਰਾਂ ਵਲੋਂ ਦਿਤੇ ਜਾ ਰਹੇ ਬਿਆਨਾਂ ‘ਤੇ ਪ੍ਰਤੀਕਰਮ ਦਿੰਦਿਆਂ ਕ੍ਰਿਕਟਰ ਸੰਦੀਪ ਸ਼ਰਮਾ ਨੇ ਟਵੀਟ ਕੀਤਾ, ਜਿਸ ਨੂੰ ਬਾਅਦ ਵਿਚ ਹਟਾ ਲਿਆ ਗਿਆ ਹੈ।
Rihana
ਸੰਦੀਪ ਸ਼ਰਮਾ ਕਹਿੰਦੇ ਹਨ ਕਿ ‘ਰਿਹਾਨਾ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਜਾਣਾ ਚਾਹੀਦੈ। ਵਿਦੇਸ਼ ਮੰਤਰਾਲਾ ਸਮੇਤ ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ‘ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ।’’ ਇਸ ਤਰ੍ਹਾਂ ਤਾਂ ਜਰਮਨੀ ਦੇ ਬਾਹਰ ਦੇ ਲੋਕਾਂ ਨੂੰ ਉੱਥੇ ਦੇ ਜਿਊਜ ਤੇ ਹੋਏ ਅਤਿਆਚਾਰਾਂ ‘ਤੇ ਕੁੱਝ ਨਹੀਂ ਬੋਲਣਾ ਚਾਹੀਦਾ। ਪਾਕਿਸਤਾਨ ਦੇ ਬਾਹਰ ਕਿਸੇ ਨੂੰ ਵੀ ਉੱਥੇ ਦੇ ਹਿੰਦੁ , ਈਸਾਈ , ਸਿੱਖ ਤੇ ਅਹਿਮਦੀ ਮੁਸਲਮਾਨਾਂ ‘ਤੇ ਹੋ ਰਹੇ ਅਤਿਆਚਾਰਾਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ।
sandeep sharma
ਇਸੇ ਤਰ੍ਹਾਂ ਭਾਰਤ ਤੋਂ ਬਾਹਰ 1984 ਦੇ ਸਿੱਖ ਦੰਗਿਆਂ ਬਾਰੇ ਵੀ ਨਹੀਂ ਬੋਲਣਾ ਚਾਹੀਦਾ। ਅਮਰੀਕਾ ਤੋਂ ਬਾਹਰ ਉਥੇ ਦੇ ਨਸਲਵਾਦ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਚੀਨ ਵਿਚ ਮੁਸਲਮਾਨਾਂ ‘ਤੇ ਹੋ ਰਹੇ ਅਤਿਆਚਾਰਾਂ ਬਾਰੇ ਵੀ ਕਿਸੇ ਨੂੰ ਗੱਲ ਨਹੀਂ ਕਰਨੀ ਚਾਹੀਦੀ। ਸਾਉਥ ਅਫਰੀਕਾ ਵਿਚ ਬਲੈਕਸ ਦੇ ਵੋਟ ਦੇ ਅਧਿਕਾਰ ਨੂੰ ਲੈ ਕੇ ਵੀ ਲੋਕਾਂ ਨੂੰ ਨਹੀਂ ਬੋਲਣਾ ਚਾਹੀਦੈ, ਬਰਮਾ ਦੇ ਬਾਹਰ ਕਿਸੇ ਨੂੰ ਰੋਹਿੰਗਆ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਭ ਉਨ੍ਹਾਂ ਦੇਸ਼ਾਂ ਅੰਦਰੂਨੀ ਮਾਮਲਾ ਹੈ।