
ਕਿਸਾਨਾਂ ਨੂੰ ਕਾਨੂੰਨ ਸਮਝ ਆ ਚੁੱਕੇ ਹਨ, ਉਹ ਇਹਨਾਂ ਨੂੰ ਵਾਪਸ ਕਰਵਾ ਕੇ ਹੀ ਰਹਿਣਗੇ- ਸੰਜੇ ਸਿੰਘ
ਨਵੀਂ ਦਿੱਲੀ: ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਦੌਰਾਨ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਭਾਸ਼ਣ ਦਿੱਤਾ। ਸੰਜੇ ਸਿੰਘ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਦੁਸ਼ਯੰਤ ਕੁਮਾਰ ਦੀਆਂ ਕੁਝ ਪੰਕਤੀਆਂ ਨਾਲ ਕੀਤੀ।
Sanjay Singh
ਕੇਂਦਰ ਸਰਕਾਰ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝ ਨਹੀਂ ਆਇਆ। ਇਹ ਭਾਜਪਾ ਦੀ ਦਿੱਕਤ ਨਹੀਂ ਹੈ ਬਲਕਿ ਅਸਲ ਗੱਲ ਇਹ ਹੈ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਆ ਗਿਆ ਹੈ। ਉਹ ਹੁਣ ਇਹ ਕਾਨੂੰਨ ਵਾਪਸ ਕਰਵਾ ਕੇ ਹੀ ਰਹਿਣਗੇ।
Rajya Sabha
ਲਾਲ ਕਿਲ੍ਹੇ ਦੀ ਘਟਨਾ ‘ਤੇ ਆਪ ਆਗੂ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਈ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਨੇ ਸੱਤ ਰੂਟਾਂ ‘ਤੇ ਮਾਰਚ ਕੱਢਿਆ, ਉਹਨਾਂ ਰਾਸਤਿਆਂ ‘ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਲਾਲ ਕਿਲ੍ਹੇ ‘ਤੇ ਜਿਸ ਨੇ ਹਿੰਸਾ ਕੀਤੀ, ਉਸ ਦੀਪ ਸਿੱਧੂ ਦੀ ਫੋਟੋ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੈ, ਗ੍ਰਹਿ ਮੰਤਰੀ ਦੇ ਨਾਲ ਹੈ। ਅਜਿਹੇ ਵਿਚ ਭਾਜਪਾ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਜਵਾਬ ਦੇਣਾ ਹੋਵੇਗਾ।
Farmers Protest
ਇਸ ਦੌਰਾਨ ਸੰਜੇ ਸਿੰਘ ਨੇ ਸਰਕਾਰ ਦੇ ਬਜਟ ਦੀ ਵੀ ਅਲੋਚਨਾ ਕੀਤੀ। ਦੱਸ ਦਈਏ ਕਿ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਮੁੱਦੇ 'ਤੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਵਿਰੋਧੀ ਧਿਰਾਂ ਲਾਗਤਾਰ ਕਿਸਾਨੀ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ।