ਮੋਦੀ ਸਰਕਾਰ ਅਨਾਜ ਨੂੰ ਵੀ ਕਾਰਪੋਰੇਟਾਂ ਦੇ ‘ਬੈਰੀਗੇਟ’ ਅੰਦਰ ਬੰਦ ਕਰਨਾ ਚਾਹੁੰਦੀ ਹੈ: ਰਾਕੇਸ਼ ਟਿਕੈਤ

By : SHER SINGH

Published : Feb 2, 2021, 8:37 pm IST
Updated : Feb 2, 2021, 8:37 pm IST
SHARE ARTICLE
Rakesh Tikait
Rakesh Tikait

ਕਿਹਾ, ਕੇਂਦਰ ਨਾਲ ਗੱਲਬਾਤ ਸੰਯੁਕਤ ਮੋਰਚੇ ਦੇ ਸਮੂਹ ਆਗੂਆਂ ਦੀ ਸਹਿਮਤੀ ਨਾਲ ਹੀ ਹੋਵੇਗੀ

ਨਵੀਂ ਦਿੱਲੀ (ਸੈਸ਼ਵ ਨਾਗਰਾ) : ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨੂੰ ‘ਇਕ ਫ਼ੋਨ ਕਾਲ’ ਦੀ ਦੂਰੀ ’ਤੇ ਦੱਸ ਰਹੀ ਹੈ, ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਅੰਦਰ ਦਾਖ਼ਲੇ ਨੂੰ ਰੋਕਣ ਲਈ ਨੌਕੀਲੇ ਸਰੀਏ ਅਤੇ ਕੰਕਰੀਟ ਦੀਆਂ ਦੀਵਾਰਾਂ ਖੜ੍ਹੀਆਂ ਕਰ ਰਹੀ ਹੈ। ਸਰਕਾਰ ਦੀਆਂ ਤਿਆਰੀਆਂ ਉਸ ਦੇ ਇਰਾਦਿਆਂ ਦੀ ਗਵਾਹੀ ਭਰ ਰਹੀਆਂ ਹਨ। ਕਿਸਾਨੀ ਸੰਘਰਸ਼  ਦੇ ਖਾਸ ਚਿਹਰੇ ਵਜੋਂ ਉਭਰੇ ਕਿਸਾਨ ਆਗੂ ਰਾਕੇਸ਼ ਟਕੈਤ ਦਾ ਕਹਿਣਾ ਹੈ ਕਿ ਇਹ ਸਖ਼ਤ ਬੈਰੀਕੇਟ ਸਰਕਾਰ ਦੇ ਉਨ੍ਹਾਂ ਇਰਾਦਿਆਂ ਦੀ ਗਵਾਹੀ ਭਰਦੇ ਹਨ, ਜਿਸ ਦੇ ਤਹਿਤ ਉਹ ਅਨਾਜ ਨੂੰ ਵੀ ਆਮ ਜਨਤਾ ਦੀ ਪਹੁੰਚ ਤੋਂ ਦੂਰ ਕਰ ਕੇ ਅਪਣੇ ਕਾਰਪੋਰੇਟ ਜੋਟੀਦਾਰਾਂ ਦੇ ਬੈਰੀਗੇਟ-ਨੁਮਾ ਮਜ਼ਬੂਤ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਭੁੱਖੀ ਕੁਰਲਾਉਂਦੀ ਰਹੇਗੀ ਜਦਕਿ ਵਪਾਰੀ ਅਨਾਜ ਨੂੰ ਅਪਣੇ ਗੁਦਾਮਾਂ ਵਿਚ ਬੰਦ ਕਰ ਕੇ ਰੱਖੀ ਰੱਖੇਗਾ ਅਤੇ ਫਿਰ ਮਨਮਰਜ਼ੀ ਦੇ ਰੇਟਾਂ ’ਤੇ ਬਾਹਰ ਕੱਢੇਗਾ। 

Rakesh TikaitRakesh Tikait

ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਸਨਮਾਨ ਦੀ ਰਖਵਾਲੀ ਕਰਦਿਆਂ ਵਿਚ ਦਾ ਰਸਤਾ ਕੱਢਣ ਸਬੰਧੀ ਦਿੱਤੇ ਬਿਆਨ ਦੇ ਕੱਢੇ ਜਾ ਰਹੇ ਅਰਥਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਪ੍ਰਧਾਨ ਮੰਤਰੀ ਗੱਲਬਾਤ ਨੂੰ ਇਕ ਫ਼ੋਨ ਕਾਲ ਦੀ ਦੂਰੀ ’ਤੇ ਕਹਿ ਰਹੇ ਸਨ ਜਿਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ ਤੇ ਉਹ ਕਾਨੂੰਨ ਵਾਪਸ ਲੈਣ ਲਈ ਤਿਆਰ ਹੋ ਗਏ ਹੋਣ। ਇਸੇ ਲਈ ਅਸੀਂ ਕਿਹਾ ਸੀ ਕਿ ਅਸੀਂ ਵੀ ਗੱਲਬਾਤ ਲਈ ਤਿਆਰ ਹਾਂ ਅਤੇ  ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿਉ। 

Rakesh TikaitRakesh Tikait

ਵਿਚ ਦੇ ਰਸਤੇ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਕੁੱਝ ਨਹੀਂ ਹੈ, 31 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਜੋ ਵੀ ਫ਼ੈਸਲਾ ਕਰੇਗਾ, ਉਹੀ ਉਸ ਦੀ ਰਾਏ ਹੋਵੇਗੀ। ਭਾਜਪਾ ਨਾਲ ਬੀਤੇ ਸਮੇਂ ’ਚ ਚੰਗੇ ਸਬੰਧਾਂ ਦੇ ਸੰਦਰਭ ਵਿਚ ਵਿਚ ਦੇ ਰਸਤੇ ਦੇ ਕੀ ਮਾਇਨੇ ਹੋ ਸਕਦੇ ਹਨ, ਸਬੰਧੀ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਤੋਂ ਪਹਿਲਾਂ ਉਨ੍ਹਾਂ ਦੇ ਭਾਰਤ ਸਰਕਾਰ ਨੇ ਕਈ ਮੁੱਦਿਆਂ ’ਤੇ ਗੱਲਬਾਤ ਹੁੰਦੀ ਰਹੀ ਹੈ। ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ, ਜਦੋਂ ਕਿਸਾਨਾਂ ਦੀ ਕੋਈ ਸਮੱਸਿਆ ਹੋਵੇਗੀ ਤਾਂ ਇਨ੍ਹਾਂ ਨਾਲ ਗੱਲ ਤਾਂ ਕਰਨੀ ਹੀ ਪਵੇਗੀ। 

Rakesh TikaitRakesh Tikait

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ ਤਾਂ ਅਸੀਂ ਉਨ੍ਹਾਂ ਨਾਲ ਵੀ ਗੱਲ ਕਰਦੇ ਸਾਂ। ਪਰ ਜੋ ਵੀ ਮੁੱਖ ਮੰਤਰੀ ਹੁੰਦਾ ਹੈ, ਉਹ ਇਹੀ ਮੰਨਦਾ ਹੈ ਕਿ ਰਾਕੇਸ਼ ਟਿਕੈਤ ਸਾਡਾ ਹੈ। ਪਰ ਅਸੀਂ ਕਿਸੇ ਦੇ ਵੀ ਨਹੀਂ ਹਾਂ, ਸਰਕਾਰਾਂ ਦੀ ਜਿਹੜੀ ਵੀ ਗ਼ਲਤ ਨੀਤੀ ਹੋਵੇਗੀ, ਅਸੀਂ ਉਸ ਦਾ ਵਿਰੋਧ ਜ਼ਰੂਰ ਕਰਾਂਗੇ। ਇਸ ਲਈ ਭਾਵੇਂ ਸਾਨੂੰ ਅੰਦੋਲਨ ਵੀ ਕਰਨਾ ਪਵੇ, ਮਸਲੇ ਦੇ ਹੱਲ ਲਈ ਅਸੀਂ ਸਰਕਾਰਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਉਨ੍ਹਾਂ ਕਿਹਾ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਕਈ ਵਾਰੀ ਮਿਲੇ ਅਤੇ ਕਈ ਮਸਲਿਆਂ ਦਾ ਹੱਲ ਕਰਵਾਇਆ ਸੀ। 

Rakesh TikaitRakesh Tikait

ਅਜੋਕੇ ਅੰਦੋਲਨ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਾਂ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਨਾਲ ਗੱਲਬਾਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਸਾਡੀ ਕਿਸੇ ਨਾਲ ਕੋਈ ਗੱਲਬਾਤ ਜਾਂ ਮਿਲਣੀ ਨਹੀਂ ਹੋਈ।  ਇਸ ਅੰਦੋਲਨ ਬਾਰੇ ਜੋ ਵੀ ਗੱਲਬਾਤ ਜਾਂ ਮਿਲਣੀ ਹੋਵੇਗੀ, ਉਹ ਸਮੂਹ ਜਥੇਬੰਦੀਆਂ ਦੀ ਸਹਿਮਤੀ ਨਾਲ ਹੀ ਹੋਵੇਗੀ। ਅੱਗੇ ਦੀ ਰਣਨੀਤੀ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਸਲੇ ਦੇ ਹੱਲ ਲਈ ਪਹਿਲਾਂ ਵਾਂਗ ਹੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਪਵੇਗੀ। 

Rakesh TikaitRakesh Tikait

ਭਾਜਪਾ ਅਤੇ ਕਿਸਾਨਾਂ ਵਿਚੋਂ ਕਿਸੇ ਇਕ ਨੂੰ ਚੁਣੇ ਜਾਣ ਦੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਹਮੇਸ਼ਾ ਕਿਸਾਨ ਨੂੰ ਹੀ ਚੁਣਨਗੇੇ। ਰਹੀ ਗੱਲ ਵੋਟ ਦੇ ਅਧਿਕਾਰ ਦੀ, ਉਹ ਤੁਹਾਡਾ ਨਿੱਜੀ ਮਸਲਾ ਹੁੰਦਾ ਹੈ। ਮੇਰੀ ਘਰਵਾਲੀ ਨੇ ਕਿਸੇ ਹੋਰ ਨੂੰ ਵੋਟ ਪਾਈ ਤੇ ਮੈਂ ਕਿਸੇ ਹੋਰ ਨੂੰ। ਇਸ ਲਈ ਅਸੀਂ ਕਦੇ ਵੀ ਕਿਸੇ ਇਕ ਸਿਆਸੀ ਧਿਰ ਨਾਲ ਜੁੜਨਾ ਜਾਂ ਉਸ ਦਾ ਹੋਣਾ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਅਤੇ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਰਹਾਂਗੇ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement