
ਬੀਤੇ ਦਿਨ ਮੇਰਠ ਤੋਂ ਦਿੱਲੀ ਜਾਂਦੇ ਸਮੇਂ ਓਵੈਸੀ ਦੇ ਕਾਫ਼ਲੇ 'ਤੇ ਚੱਲੀਆਂ ਸਨ ਗੋਲੀਆਂ
ਨਵੀਂ ਦਿੱਲੀ : ਹਾਲ ਹੀ 'ਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁੱਦੀਨ ਓਵੈਸੀ ਦੀ ਗੱਡੀ 'ਤੇ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਸੁਰੱਖਿਆ ਵਰਗ ਦਾ ਮੁੱਦਾ ਚਰਚਾ ਵਿੱਚ ਆ ਗਿਆ ਹੈ। ਐਮਪੀ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ। ਦੇਸ਼ ਵਿੱਚ ਵੱਡੀਆਂ ਹਸਤੀਆਂ ਅਤੇ ਵੀਆਈਪੀਜ਼ ਨੂੰ ਉਨ੍ਹਾਂ ਦੀ ਜਾਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਖ਼ਤਰੇ ਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
Intelligence-Bureau
ਕੇਂਦਰੀ ਗ੍ਰਹਿ ਮੰਤਰਾਲਾ, ਇੰਟੈਲੀਜੈਂਸ ਬਿਊਰੋ (ਆਈ.ਬੀ.) ਦੀ ਸਲਾਹ 'ਤੇ ਹਰ ਸਾਲ ਕਈ ਮਹੱਤਵਪੂਰਨ ਲੋਕਾਂ ਦੀ ਸੁਰੱਖਿਆ ਦੀ ਸਮੀਖਿਆ ਕਰਦਾ ਹੈ ਅਤੇ ਖ਼ਤਰੇ ਦੇ ਪੱਧਰ ਦੇ ਆਧਾਰ 'ਤੇ ਸੁਰੱਖਿਆ ਸ਼੍ਰੇਣੀ ਦੇ ਪੱਧਰ ਨੂੰ ਬਦਲਦਾ ਹੈ। VVIPs ਅਤੇ VIPs ਨੂੰ ਧਮਕੀ ਦੇ ਪੱਧਰ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਪੱਧਰ ਦੀ ਸੁਰੱਖਿਆ ਦਿੱਤੀ ਜਾਂਦੀ ਹੈ।
Owaisi
ਕੇਂਦਰ ਸਰਕਾਰ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੈ ਕਿ ਕਿਹੜੇ ਨੇਤਾਵਾਂ, ਅਧਿਕਾਰੀਆਂ, ਉਦਯੋਗਪਤੀਆਂ ਅਤੇ ਸਮਾਜਿਕ ਖੇਤਰ ਦੇ ਮਹੱਤਵਪੂਰਨ ਲੋਕਾਂ ਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇ। ਇਸ ਦੇ ਲਈ ਸੁਰੱਖਿਆ ਪ੍ਰਣਾਲੀ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਐਸਪੀਜੀ ਸੁਰੱਖਿਆ, ਜ਼ੈੱਡ ਪਲੱਸ, ਜ਼ੈੱਡ, ਵਾਈ ਅਤੇ ਐਕਸ ਸ਼੍ਰੇਣੀ ਆਦਿ ਸ਼ਾਮਲ ਹਨ।
ਜ਼ੈੱਡ ਸ਼੍ਰੇਣੀ ਵਿੱਚ ਐਨਐਸਜੀ ਕਮਾਂਡੋ ਸਮੇਤ 22 ਜਵਾਨ ਹੁੰਦੇ ਹਨ ਸ਼ਾਮਲ
ਐਮਪੀ ਅਸਦੁੱਦੀਨ ਓਵੈਸੀ ਨੂੰ ਦਿੱਤੀ ਗਈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿੱਚ ਚਾਰ ਤੋਂ ਪੰਜ ਐਨਐਸਜੀ ਕਮਾਂਡੋ ਸਮੇਤ ਕੁੱਲ 22 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਸ ਵਿੱਚ ਦਿੱਲੀ ਪੁਲਿਸ, ITBP ਜਾਂ CRPF ਅਤੇ ਸਥਾਨਕ ਪੁਲਿਸ ਦੇ ਕਮਾਂਡੋ ਵੀ ਸ਼ਾਮਲ ਹਨ।