ਇਲਾਜ ਦੇ ਨਾਂਅ 'ਤੇ ਗਰਮ ਲੋਹੇ ਸਾੜੀ ਗਈ ਬੱਚੀ ਦੀ ਮੌਤ, ਜਾਂਚ ਲਈ ਕਬਰ 'ਚੋਂ ਕੱਢੀ ਗਈ ਲਾਸ਼ 
Published : Feb 4, 2023, 4:14 pm IST
Updated : Feb 4, 2023, 4:14 pm IST
SHARE ARTICLE
Representative Image
Representative Image

ਬਿਮਾਰ ਬੱਚੀ ਨੂੰ ਪਹਿਲਾਂ ਝੋਲ਼ਾ ਛਾਪ ਡਾਕਟਰ, ਅਤੇ ਫ਼ਿਰ ਤਾਂਤਰਿਕ ਔਰਤ ਕੋਲ ਲਿਜਾਇਆ ਗਿਆ 

 

ਸ਼ਹਿਡੋਲ - ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਵਿੱਚ ਇੱਕ ਤਾਂਤਰਿਕ ਦੁਆਰਾ ਇਲਾਜ ਦੇ ਨਾਂਅ 'ਤੇ ਗਰਮ ਲੋਹੇ ਦੀ ਰਾਡ ਨਾਲ 50 ਤੋਂ ਵੱਧ ਵਾਰ ਦਾਗ਼ੇ ਜਾਣ ਕਾਰਨ ਢਾਈ ਮਹੀਨੇ ਦੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਜਾਂਚ ਲਈ ਬੱਚੀ ਦੀ ਲਾਸ਼ ਕਬਰ ਵਿੱਚੋਂ ਬਾਹਰ ਕਢਵਾਈ।

ਜ਼ਿਲ੍ਹਾ ਕੁਲੈਕਟਰ ਵੰਦਨਾ ਵੈਦਿਆ ਨੇ ਕਿਹਾ ਕਿ ਲੜਕੀ ਦੀ ਲਾਸ਼ ਨੂੰ ਸ਼ੁੱਕਰਵਾਰ ਨੂੰ ਕਬਰ ਵਿੱਚੋਂ ਕੱਢਿਆ ਗਿਆ, ਅਤੇ ਸ਼ਨੀਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਬੱਚੀ ਦੀ ਮੌਤ ਨਿਮੋਨੀਆ ਕਾਰਨ ਹੋਈ, ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ।

ਆਦਿਵਾਸੀ ਬਹੁ-ਗਿਣਤੀ ਵਾਲੇ ਜ਼ਿਲ੍ਹੇ ਦੇ ਸਿੰਘਪੁਰ ਥਾਣਾ ਖੇਤਰ ਅਧੀਨ ਕਠੌਤੀਆ ਦੀ ਰਹਿਣ ਵਾਲੀ ਬੱਚੀ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਵਾਲੇ ਬਿਮਾਰ ਬੱਚੀ ਨੂੰ ਪਹਿਲਾਂ ਕਿਸੇ ਝੋਲ਼ਾ ਛਾਪ ਡਾਕਟਰ ਕੋਲ ਲੈ ਕੇ ਗਏ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਬਾਅਦ ਵਿੱਚ ਪਰਿਵਾਰ ਨੇ ਇੱਕ ਔਰਤ ਕੋਲ ਪਹੁੰਚ ਕੀਤੀ, ਜਿਸ ਨੇ ਬੱਚੀ ਦੇ ਇਲਾਜ ਵਾਸਤੇ ਉਸ ਦੇ ਸਰੀਰ ਨੂੰ ਗਰਮ ਲੋਹੇ ਦੀ ਰਾਡ ਨਾਲ 51 ਵਾਰ ਦਾਗ਼ਿਆ। 

ਮਾਂ ਨੇ ਦੱਸਿਆ ਕਿ ਬੱਚੀ ਦੀ ਹਾਲਤ ਵਿਗੜਨ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸ਼ਹਿਡੋਲ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਪਰਿਵਾਰ ਨੇ ਬੱਚੀ ਦੀ ਲਾਸ਼ ਨੂੰ ਦਫ਼ਨਾ ਦਿੱਤਾ। ਸਥਾਨਕ ਮੀਡੀਆ ਤੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਲਾਸ਼ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement