
ਜੇਕਰ ਅੱਜ ਭਾਰਤੀ ਹਵਾਈ ਫੌਜ ਕੋਲ ਰਾਫੇਲ ਲੜਾਕੂ ਜਹਾਜ ਹੁੰਦਾ, ਤਾਂ ਹਾਲਾਤ ਹੋਰ ਹੁੰਦੇ...
ਅਹਿਮਦਾਬਾਦ : ਪ੍ਰਧਾਨ ਮੰਤਰੀ ਮੋਦੀ 2 ਦਿਨਾਂ ਦੌਰੇ ਤੇ ਗੁਜਰਾਤ ਪੁੱਜੇ। ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਗੁਜਰਾਤ ਦੇ ਜਾਮਨਗਰ ‘ਚ ਪੁੱਜੇ। ਜਿੱਥੇ ਉਨ੍ਹਾਂ ਨੇ ਇਕ ਮੈਡੀਕਲ ਕਾਲਜ ਦੇ ਕੈਪਸ ‘ਚ ਹਸਪਤਾਲ ਦੀ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਮਨਗਰ ਦੇ ਪ੍ਰਦਰਸ਼ਨੀ ਮੈਦਾਨ ‘ਚ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ ਪੀ.ਐਮ ਮੋਦੀ ਨੇ ਵੀਡੀਓ ਕਾਨਫਰੈਸਿੰਗ ਰਾਹੀ ਜਾਮਨਗਰ ਅਤੇ ਬਾਂਦਰਾ ਮੁੰਬਈ ਟਰਮਿਨਸ ਦੇ ਵਿਚਕਾਰ ਚੱਲ ਰਹੀ ਹਮਸਫਰ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਕੇ ਕੇ ਰਵਾਨਾ ਕੀਤਾ।
ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਜਾਮਨਗਰ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਜਾਮਨਗਰ ਦੇ ਪ੍ਰਦਰਸ਼ਨੀ ਮੈਦਾਨ ‘ਚ ਇਕ ਜਨਸ਼ਭਾ ਨੂੰ ਸੰਬੋਧਿਤ ਕਰਦੇ ਹੋਏ ਪੀ.ਐਮ ਮੋਦੀ ਨੇ ਕਿਹਾ ਕਿ ਕਈ ਸਾਲਾਂ ਤੋਂ ਗੁਜਰਾਤ ਚ ਪਾਣੀ ਦੀ ਘਾਟ ਦਾ ਮੁੱਦਾ ਸੀ, ਇਸ ਨਾਲ ਰਾਜ ‘ਚ ਸੋਕਾ ਪੈ ਜਾਦਾ ਸੀ। ਇਹ ਇਕ ਵੱਡੀ ਸਮੱਸਿਆ ਸੀ। ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਕ ਦ੍ਰਿੜ ਸਕੰਲਪ ਦੀ ਲੋੜ ਸੀ। ਅਸੀ ਪਾਣੀ ਦੀ ਕਮੀ ਨੂੰ ਸੁਧਾਰਨ ਲਈ ਕੰਮ ਕੀਤਾ, ਖਾਸ ਤੌਰ ਤੇ ਉਨ੍ਹਾਂ ਇਲਾਕੇਆ ‘ਚ ਜਿਥੇ ਪਾਣੀ ਦੀ ਕਮੀ ਜਿਆਦਾ ਸੀ।
ਇਸ ਦੌਰਾਨ ਉਨ੍ਹਾਂ ਨੇ ਏਅਰ ਸਟਰਾਇਕ ਤੇ ਸਵਾਲ ਚੁੱਕ ਰਹੇ ਕਾਂਗਰਸੀਆਂ ਆਗੂਆ ਤੇ ਵੀ ਸ਼ਬਦੀ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਸਹਿਮਤ ਹੈ ਕਿ ਅਤਿਵਾਦ ਦਾ ਖਾਤਮਾ ਜਰੂਰੀ ਹੈ। ਮੈ ਤੁਹਾਨੂੰ ਪੁਛਣਾ ਚਾਹੁੰਦਾ ਹਾਂ ਕਿ ਫੌਜ ਜੋ ਕਹਿੰਦੀ ਹੈ ਤੁਸੀ ਉਸ ਤੇ ਭਰੋਸਾ ਨਹੀ ਕਰਦੇ? ਸਾਨੂੰ ਆਪਣੀ ਫੌਜ ਤੇ ਮਾਣ ਹੋਣਾ ਚਾਹੀਦਾ ਹੈ। ਜੇਕਰ ਅੱਜ ਭਾਰਤੀ ਹਵਾਈ ਫੌਜ ਕੋਲ ਰਾਫੇਲ ਲੜਾਕੂ ਜਹਾਜ ਹੁੰਦਾ, ਤਾਂ ਹਾਲਾਤ ਹੋਰ ਹੁੰਦੇ। ਮੈ ਕੁਝ ਨਹੀ ਕਰ ਸਕਦਾ, ਜੇਕਰ ਕੁਝ ਲੋਕਾਂ ਨੂੰ ਇਹ ਗੱਲ ਸਮਝ ਨਹੀ ਆ ਰਹੀ ਹੈ।
ਪੀ.ਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਆਉਣ ਵਾਲੀ ਚਣੌਤੀਆਂ ਤੇ ਕਾਬੂ ਪਾਉਣ ਲਈ ਸਰਚਨਾਤਮਕ ਅਤੇ ਲੰਮੇ ਸਮੇਂ ਤਕ ਅਸਰ ਪਾਉਣ ਵਾਲੇ ਉਪਰਾਲੇ ਕਰਨ ਦੀ ਲੋੜ ਹੈ। ਹੁਣ ਤਕ ਛੋਟੇ ਉਪਰਾਲਿਆਂ ਦੇ ਬਾਰੇ ‘ਚ ਸੋਚ ਕੇ ਸਮਾਂ ਬਰਬਾਦ ਕੀਤਾ ਗਿਆ ਹੈ। ਜਦ ਅਟੱਲ ਬਿਹਾਰੀ ਪ੍ਰਧਾਨ ਮੰਤਰੀ ਸੀ, ਉਸ ਸਮੇਂ ਆਦਿਵਾਸੀ ਕਮਿਊਨਿਟੀਆਂ ਵਾਸਤੇ ਅਲੱਗ ਮੰਤਰਾਲੇ ਬਣਾਇਆ ਗਿਆ ਸੀ। ਵਰਤਮਾਨ ਐਨਡੀਏ ਸਰਕਾਰ ਨੇ ਮੱਛੀ ਪਾਲਣ ਖੇਤਰ ਲਈ ਇਕ ਨਵਾਂ ਮੰਤਰਾਲੇ ਬਣਾਇਆ ਹੈ। ਐਮਐਸਐਮਈ ਖੇਤਰ ਦੇ ਲਈ ਕੇਦਰ ਸਰਕਾਰ ਦੇ ਯਤਨਾਂ ਨਾਲ ਕਈ ਨੌਜਵਾਨਾਂ ਦੀ ਮਦਦ ਮਿਲੇਗੀ।
ਕ੍ਰੇਡਿਟ ਦੀ ਕਮੀ ਕਾਰਨ, ਨੌਜਵਾਨਾ ਦੇ ਸੁਪਨੇ ਅਧੂਰੇ ਨਹੀਂ ਰਹਿਣਗੇ। ਅਸੀ ਜੀ.ਐਸ.ਟੀ ਨੂੰ ਲੋਕਾਂ ਦੇ ਅਨੁਸਾਰ ਬਣਾਇਆ ਹੈ। ਇਨ੍ਹਾਂ ਕਦਮਾਂ ਨਾਲ ਏਜੀ ਆਫ ਬਿਜਨੇਸ ਰੈਕਿੰਗ ‘ਚ ਭਾਰਤ ਦਾ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇਸ ਗੱਲ ਨਾਲ ਸਹਿਮਤ ਹੈ ਕਿ ਅਤਿਵਾਦ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਪਵੇਗਾ। ਇਹ ਸੁਭਾਵਿਕ ਹੈ ਕਿ ਸਾਨੂੰ ਸਾਰਿਆਂ ਨੂੰ ਸੁਰਖਿਆਂ ਬਲਾਂ ਉਤੇ ਭਰੋਸਾ ਤੇ ਮਾਣ ਕਰਨਾ ਚਾਹੀਦਾ ਹੈ। ਫਿਰ ਵੀ ਮੈਨੂੰ ਸਮਝ ਨਹੀ ਆ ਰਹੀ ਕਿ ਕੁਝ ਲੋਕ ਕਿਉ ਫੌਜ ਤੇ ਸਵਾਲ ਚੁੱਕ ਰਹੇ ਹਨ।
ਪੀ.ਐਮ. ਮੋਦੀ ਨੇ ਕਿਹਾ, ਸਰਦਾਰ ਸਰੋਵਰ ਡੈਮ ਨਾਲ ਗੁਜਰਾਤ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇਹ ਪ੍ਰੋਜੈਕਟ ਪਹਿਲਾ ਦੀ ਰਾਜ ਸਰਕਾਰਾਂ ਅਤੇ ਵੱਖ-ਵੱਖ ਵਿਰੋਧੀਆਂ ਦੀ ਅਣਗਹਿਲੀ ਦੇ ਕਾਰਨ ਰੁਕਿਆ ਹੋਇਆ ਸੀ ਜਿਸਨੂੰ ਹੁਣ ਭਾਜਪਾ ਨੇ ਪੂਰਾ ਕੀਤਾ ਹੈ। ਮੈ ਨਿਸ਼ਚਿਤ ਸੀ ਕਿ ਮੈ ਟੈਂਕਰ ਰਾਜ ਨੂੰ ਗੁਜਰਾਤ ਚੋਂ ਲੈ ਜਾਣ ਦੀ ਆਗਿਆ ਨਹੀ ਦੇ ਸਕਦਾ। ਉਨ੍ਹਾਂ ਨੇ ਕਿਹਾ ਕਿ ਅਸੀ ਪਾਣੀ ਦੀ ਸਮੱਸਿਆ ਨੂੰ ਲੰਮੇ ਤਕ ਝੱਲਿਆ ਹੈ। ਇਸ ਤਰ੍ਹਾਂ ਦੇ ਹਾਲਤਾਂ ਚ ਸਾਡੀ ਜਿੰਮੇਵਾਰੀ ਬਣਦੀ ਹੈ।ਕਿ ਪਾਣੀ ਦੀ ਹਰ ਬੂੰਦ ਦਾ ਸਹੀ ਇਸਤੇਮਾਲ ਕਰੀਏ।
ਇਸ ਨਾਲ ਸਾਡੇ ਰਾਜ ਅਤੇ ਆਉਣ ਵਾਲੀ ਨਸ਼ਲਾ ਨੂੰ ਫਾਇਦਾ ਹੋਵੇਗਾ। ਉਥੇ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਨੂੰ ਲੈ ਕੇ ਪੀ.ਐਮ. ਮੋਦੀ ਨੇ ਕਿਹਾ ਕਿ ਇਹ ਯੋਜਨਾ ਕਿਸਾਨਾਂ ਨੂੰ ਬਹੁਤ ਲਾਭ ਪਹੁੱਚਾਵੇਗੀ। ਇਹ ਕਿਸਾਨਾਂ ਦੇ ਕਲਿਆਣ ਲਈ ਵੱਡਾ ਕਦਮ ਹੈ। ਗੁਜਰਾਤ ਨੇ ਪਿਛਲੇ ਕਈ ਸਾਲਾਂ ਚ ਸਿਹਤ ਦੇ ਖੇਤਰ ਵਿਚ ਕ੍ਰਾਤੀ ਵੇਖੀ ਹੈ। ਆਧੁਨਿਕ ਸੁਵਿਧਾਵਾਂ ਵਾਲੇ ਹਸਪਤਾਲ ਸਾਰੇ ਰਾਜ ਵਿਚ ਸਥਾਪਿਤ ਹੋ ਰਹੇ ਹਨ। ਇਸ ਨਾਲ ਗਰੀਬਾਂ ਨੂੰ ਫਾਇਦਾ ਹੁੰਦਾ ਹੈ। ਆਯੁਸ਼ਮਾਨ ਇੰਡੀਆਂ ਦੁਨਿਆ ਦੇ ਸਭ ਤੋਂ ਵੱਡੇ ਸਿਹਤ ਪ੍ਰੋਗਰਾਮਾਂ ‘ਚੋਂ ਇਕ ਹੈ।
ਇਸ ਪਹਿਲਕਦਮੀ ਦੇ ਆਉਣ ਨਾਲ ਗਰੀਬਾਂ ਲਈ ਉਚ ਗੁਣਵਤਾ ਅਤੇ ਕਿਫਾਇਤੀ ਸਿਹਤ ਦੇਖ ਰੇਖ ਯਕੀਨੀ ਬਣਦੀ ਹੈ। ਪਾਕਿਸਤਾਨ ਤੇ ਦੂਸਰੀ ਸਫਲ ਸਰਜੀਕਲ ਸਟਰਾਇਕ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਆ ਰਹੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਜੇਤੂ ਫੌਜੀ ਕਮਾਡਰ ਵਾਗ ਹੋਇਆ। ਪ੍ਰਧਾਨਮੰਤਰੀ ਮੋਦੀ ਦਾ ਗੁਜਰਾਤ ‘ਚ ਸਾਨਦਾਰ ਸਵਾਗਤ ਕੀਤਾ ਗਿਆ। ਪੀ.ਐਮ ਦੇ ਦੌਰੇ ਦੀ ਸੁਰੂਆਤ ਜਾਮਨਗਰ ਤੋ ਹੀ ਹੋਈ। ਜਿੱਥੇ ਪੀ.ਐਮ.ਮੋਦੀ ਨੇ ਨਵੇ ਬਣੇ ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਪੀ.ਜੀ ਹੌਸਟਲ ਦਾ ਉਦਘਾਟਨ ਕੀਤਾ।
ਇਸ ਤੋਂ ਇਲਾਵਾ ਸੈਣੀ ਪ੍ਰੋਜੈਕਟ,ਮਹਾਨਗਰ ਪਾਲਿਕਾ ਜਾਮਨਗਰ ਖੇਤਰ ਵਿਕਾਸ ਅਥਾਰਟੀ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਿਤ ਵਿਭਾਗ ਦੇ ਅਲੱਗ-ਅਲੱਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪੀ.ਐਮ ਮੋਦੀ ਨੇ ਰਾਜਕੋਟ-ਕਨਾਲਸ ਡਬਲਿੰਗ ਰੇਲਵੇ ਲਾਇਨ ਪ੍ਰੋਜੈਕਟ ਦਾ ਫਾਊਡੇਸਨ ਨੀਹ ਪੱਧਰ ਅਤੇ ਬਾਂਦਰਾ-ਜਾਮਨਗਰ ਹਮਸਫਰ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਈ। ਇਸ ਤੋਂ ਬਾਅਦ ਪ੍ਰਧਾਨਮੰਤਰੀ ਅਹਿਮਦਾਬਾਦ ਦੇ ਲਈ ਰਵਾਨਾ ਹੋ ਗਏ। ਜਿੱਥੇ 3 ਵਜੇ ਅਹਿਮਦਾਬਾਦ ਦੇ ਜਾਸਪੁਰ ਵਿਚ ਓਮੀਆਧਾਮ ਕੰਪਲੈਕਸ ਦਾ ਉਦਘਾਟਨ ਕੀਤਾ।
ਪੀ.ਐਮ 1200 ਬੈਡ ਵਾਲੇ ਨਵੇ ਸਿਵਲ ਹਸਪਤਾਲ, ਨਵੇ ਕੈਂਸਰ ਹਸਪਤਾਲ ਅਤੇ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨਮੰਤਰੀ ਪਾਟਣ ਬਿੰਦੀ ਰੇਲਵੇ ਲਾਇਨ, ਆਨੰਦ ਗੋਥਰਾ ਰੇਲ ਲਾਇਨ ਡਬਲਿੰਗ ਪ੍ਰੋਜੈਕਟ,ਦਾਹੋਦ ਰੇਲਵੇ ਵਰਕਸਾਪ, ਮੋਡਰਨਾਇਜੇਸ਼ਨ ਦਾ ਉਦਘਾਟਨ ਕਰਨਗੇ। ਪੀ.ਐਮ ਮੋਦੀ ਲਗਭਗ 7.40 ਤੇ ਅਹਿਮਦਾਬਾਦ ਸਿਵਲ ਹਸਪਤਾਲ ਪਰਿਸਰ ਵਿਚ ਬੀ.ਜੇ ਮੈਡੀਕਲ ਕਾਲਜ ਵਿਚ ਲੋਥਲ ਮੈਰਾਟਾਈਮ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣਗੇ, ਇਸ ਤੋਂ ਬਾਅਦ ਨਵੇ ਸਿਵਲ ਹਸਪਤਾਲ ਦਾ ਨਿਰੀਖਣ ਕਰਨਗੇ।