
ਇਸ ਦੇ ਨਾਲ ਹੀ, ਦਿੱਲੀ ਹਾਈ ਕੋਰਟ ਨੇ ਬੁੱਧਵਾਰ ਸਵੇਰੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ...
ਨਵੀਂ ਦਿੱਲੀ: ਦਿੱਲੀ ਵਿਚ ਸਾਲ 2012 ਵਿਚ ਹੋਏ ਨਿਰਭਿਆ ਗੈਂਗਰੇਪ ਅਤੇ ਹੱਤਿਆਕਾਂਡ ਮਾਮਲੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ। ਰਾਸ਼ਟਰਪਤੀ ਪਹਿਲਾਂ ਹੀ ਤਿੰਨ ਦੋਸ਼ੀਆਂ ਦੀ ਰਹਿਮ ਪਟੀਸ਼ਨ ਖਾਰਜ ਕਰ ਚੁੱਕੇ ਹਨ। ਪਵਨ ਦੀ ਰਹਿਮ ਪਟੀਸ਼ਨ ਖਾਰਜ ਹੁੰਦੇ ਹੀ ਚਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਗਏ ਹਨ।
Photo
ਇਸ ਦੇ ਨਾਲ ਹੀ, ਦਿੱਲੀ ਹਾਈ ਕੋਰਟ ਨੇ ਬੁੱਧਵਾਰ ਸਵੇਰੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐਨਐਚਆਰਸੀ) ਨੂੰ ਚਾਰੇ ਦੋਸ਼ੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਜਾਂਚ ਕਰਵਾਉਣ ਲਈ ਨਿਰਦੇਸ਼ ਮੰਗਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਸੀ ਹਰੀ ਸ਼ੰਕਰ ਦੀ ਬੈਂਚ ਨੇ ਕਿਹਾ ਕਿ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ ਕਿਉਂਕਿ ਇਸ ਨੂੰ ਪਹਿਲਾਂ ਐਨਐਚਆਰਸੀ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।
Photo
ਇਸ ਤੋਂ ਪਹਿਲਾਂ ਸੋਮਵਾਰ ਨੂੰ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ 'ਤੇ ਅਗਲੇ ਹੁਕਮਾਂ ਤੱਕ ਪਟਿਆਲਾ ਹਾਊਸ ਕੋਰਟ ਨੇ ਰੋਕ ਲਗਾ ਦਿੱਤੀ ਸੀ। ਪੁਰਾਣੇ ਮੌਤ ਦੇ ਵਾਰੰਟ ਦੇ ਅਨੁਸਾਰ, ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ ਛੇ ਵਜੇ ਫਾਂਸੀ ਦਿੱਤੀ ਜਾਣੀ ਸੀ ਅਦਾਲਤ ਦੇ ਫੈਸਲੇ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਗੌਰਤਲਬ ਹੈ ਕਿ 26-17 ਦਸੰਬਰ 2012 ਦੀ ਰਾਤ ਫਿਥਿਜਿਓਰੋਪੀ ਦੀ 23 ਸਾਲ ਵਿਦਿਆਰਥਣ ਨਾਲ ਦੱਖਣੀ ਦਿੱਲੀ ਵਿਚ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਅਤੇ ਲਗਭਗ 15 ਦਿਨ ਬਾਅਦ ਮੌਤ ਹੋ ਗਈ ਸੀ।
Photo
ਦਸ ਦਈਏ ਕਿ ਨਿਰਭਿਆ ਨਾਮ ਦਿੱਤਾ ਗਿਆ ਸੀ। ਛੇਵੇਂ ਆਰੋਪੀ ਰਾਮ ਸਿੰਘ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਕਥਿਤ ਤੌਰ ਤੇ ਤਿਹਾੜ ਜੇਲ੍ਹ ਵਿਚ ਆਤਮਹੱਤਿਆ ਕਰ ਲਈ ਸੀ। ਕਿਸ਼ੋਰ ਨੂੰ ਤਿੰਨ ਸਾਲ ਸੁਧਾਰ ਘਰ ਵਿਚ ਰੱਖਣ ਤੋਂ ਬਾਅਦ 2015 ਵਿਚ ਰਿਹਾ ਕਰ ਦਿੱਤਾ ਗਿਆ ਸੀ। ਦਸ ਦਈਏ ਕਿ ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਨੂੰ ਤੀਜੀ ਵਾਰ ਟਾਲ ਦਿੱਤਾ ਗਿਆ ਹੈ।
Photo
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਾਂਸੀ ‘ਤੇ ਅਗਲੇ ਆਦੇਸ਼ ਤਕ ਰੋਕ ਲਾਈ ਹੈ। ਦੱਸਣਯੋਗ ਹੈ ਕਿ 3 ਮਾਰਚ ਭਾਵ ਮੰਗਲਵਾਰ ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਹੋਣੀ ਸੀ, ਜਿਸ ‘ਤੇ ਕੋਰਟ ਨੇ ਰੋਕ ਲਾ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੀ ਫਾਂਸੀ ਨੂੰ 2 ਵਾਰ ਟਾਲ ਦਿੱਤਾ ਗਿਆ ਹੈ।
ਚਾਰੇ ਦੋਸ਼ੀਆਂ ਅਕਸ਼ੈ, ਮੁਕੇਸ਼, ਵਿਨੇ ਅਤੇ ਪਵਨ ਦੀ ਫਾਂਸੀ ਦਿੱਤੀ ਜਾਣੀ ਹੈ। ਕੋਰਟ ਦਾ ਕਹਿਣਾ ਸੀ ਕਿ ਇਕ ਦੋਸ਼ੀ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਅਜਿਹੇ ‘ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਪਰ ਹੁਣ ਇਹਨਾਂ ਦੋਸ਼ੀਆਂ ਕੋਲ ਬਚਣ ਦਾ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।