ਫ਼ਾਂਸੀ ਤੋਂ 3 ਦਿਨ ਪਹਿਲਾਂ ਨਿਰਭਿਆ ਦੇ ਦੋਸ਼ੀ ਅਕਸ਼ੇ ਦਾ ਨਵਾਂ ਪੈਂਤਰਾ...
Published : Feb 29, 2020, 5:52 pm IST
Updated : Mar 9, 2020, 10:41 am IST
SHARE ARTICLE
Akshay Kumar
Akshay Kumar

ਨਿਰਭਿਆ ਗੈਂਗਰੇਪ ਅਤੇ ਕਤਲ ਦੇ ਦੋਸ਼ੀ ਅਕਸ਼ੇ ਨੇ ਫ਼ਾਂਸੀ ਤੋਂ ਠੀਕ 3 ਦਿਨ ਪਹਿਲਾਂ...

ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਅਤੇ ਕਤਲ ਦੇ ਦੋਸ਼ੀ ਅਕਸ਼ੇ ਨੇ ਫ਼ਾਂਸੀ ਤੋਂ ਠੀਕ 3 ਦਿਨ ਪਹਿਲਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗੁਹਾਰ ਲਗਾਈ ਹੈ। ਦੋਸ਼ੀ ਅਕਸ਼ੇ ਨੇ ਰਾਸ਼ਟਰਪਤੀ ਦੇ ਕੋਲ ਫਿਰ ਤੋਂ ਰਹਿਮ  ਦੀ ਅਪੀਲ ਕੀਤੀ ਹੈ। ਇਸਤੋਂ ਪਹਿਲਾਂ ਇੱਕ ਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਿਰਭਿਆ ਦੇ ਦੋਸ਼ੀ ਅਕਸ਼ੇ ਦੀ ਰਹਿਮ ਅਪੀਲ ਖਾਰਜ ਚੁੱਕੇ ਹਨ।

Nirbhaya gangrape and murder case: Convicts to be hanged on March 3Nirbhaya 

ਹੁਣ ਦੋਸ਼ੀ ਅਕਸ਼ੇ ਨੇ ਨਵੀਂ ਰਹਿਮ ਅਪੀਲ ਕੀਤੀ ਹੈ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਪਹਿਲਾਂ ਦਰਜ ਕੀਤੀਆਂ ਗਈਆਂ ਰਹਿਮ ਅਪੀਲਾਂ ਵਿਚ ਸਾਰੀ ਸਚਾਈ ਨਹੀਂ ਸੀ। ਨਿਰਭਿਆ ਦੇ ਦੋਸ਼ੀ ਅਕਸ਼ੇ ਦਾ ਫ਼ਾਂਸੀ ਤੋਂ ਬਚਨ ਦਾ ਇਹ ਨਵਾਂ ਪੈਂਤਰਾ ਹੈ। ਦਰਅਸਲ, ਨਿਰਭਿਆ ਦੇ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫ਼ਾਂਸੀ ਦੇਣ ਦਾ ਡੈਥ ਵਾਰੰਟ ਜਾਰੀ ਕੀਤਾ ਜਾ ਚੁੱਕਿਆ ਹੈ।

Nirbhaya Case Nirbhaya Case

ਪਟਿਆਲਾ ਹਾਊਸ ਕੋਰਟ ਤੋਂ ਇਲਾਵਾ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਨਵਾਂ ਡੈਥ ਵਾਰੰਟ ਜਾਰੀ ਕੀਤੇ ਜਾਣ ਦੀ ਮੰਗ ਵਾਲੀ ਮੰਗ ‘ਤੇ ਇਹ ਆਦੇਸ਼ ਦਿੱਤਾ ਸੀ। ਇਸਤੋਂ ਇਲਾਵਾ ਸ਼ੁੱਕਰਵਾਰ ਨੂੰ ਨਿਰਭਿਆ  ਦੇ ਦੋਸ਼ੀ ਪਵਨ ਕੁਮਾਰ ਨੇ ਫ਼ਾਂਸੀ ਤੋਂ ਬਚਣ ਲਈ ਸੁਪ੍ਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਦਰਜ ਕੀਤੀ।

nirbhayas mother wept during the hearingNirbhayas 

ਉਸਨੇ ਆਪਣੀ ਕਿਊਰੇਟਿਵ ਪਟੀਸ਼ਨ ਵਿੱਚ ਮੌਤ ਦੀ ਸਜਾ ਨੂੰ ਉਮਰ ਕੈਦ ਸਜ਼ਾ ਵਿੱਚ ਬਦਲਨ ਦੀ ਮੰਗ ਕੀਤੀ। ਦੋਸ਼ੀ ਪਵਨ ਕੁਮਾਰ   ਦੇ ਵਕੀਲ ਏ. ਪੀ. ਸਿੰਘ ਨੇ ਦਲੀਲ ਦਿੱਤੀ ਕਿ ਦੋਸ਼ ਦੇ ਸਮੇਂ ਪਵਨ ਕੁਮਾਰ ਨਬਾਲਿਗ ਸੀ ਅਤੇ ਮੌਤ ਦੀ ਸਜਾ ਉਸਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

Nirbhaya CaseNirbhaya Case

ਦੋਸ਼ੀ ਪਵਨ ਦੀ ਕਿਊਰੇਟਿਵ ਪਟੀਸ਼ਨ ‘ਤੇ ਸੋਮਵਾਰ ਨੂੰ SC ਵਿੱਚ ਸੁਣਵਾਈ

ਦੋਸ਼ੀ ਪਵਨ ਗੁਪਤਾ ਦੀ ਕਿਊਰੇਟਿਵ ਮੰਗ ‘ਤੇ ਸੁਪਰੀਮ ਕੋਰਟ ਸੋਮਵਾਰ ਯਾਨੀ 2 ਮਾਰਚ ਨੂੰ ਸਵੇਰੇ 10.25 ਮਿੰਟ ‘ਤੇ ਸੁਣਵਾਈ ਕਰੇਗਾ। ਇਸ ਮਾਮਲੇ ਵਿੱਚ ਜਸਟੀਸ ਐਨ. ਵੀ. ਰਮੰਨਾ, ਜਸਟੀਸ ਅਰੁਣ ਮਿਸ਼ਰਾ, ਜਸਟੀਸ ਨਰੀਮਨ,  ਜਸਟੀਸ ਭਾਨੁਮਤੀ ਅਤੇ ਜਸਟੀਸ ਅਸ਼ੋਕ ਚੈਂਬਰ ਵਿੱਚ ਸੁਣਵਾਈ ਕਰਨਗੇ। ਇਸਤੋਂ ਪਹਿਲਾਂ ਸੁਪਰੀਮ ਕੋਰਟ ਦੋਸ਼ੀ ਅਕਸ਼ੇ, ਵਿਨੈ ਅਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ਖਾਰਜ ਕਰ ਚੁੱਕਿਆ ਹੈ।

Nirbhaya CaseNirbhaya Case

ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਇਨ੍ਹਾਂ ਤਿੰਨਾਂ ਦੀ ਰਹਿਮ ਅਪੀਲ ਨੂੰ ਇੱਕ ਵਾਰ ਖਾਰਜ ਕਰ ਚੁੱਕੇ ਹਨ। ਹਾਲਾਂਕਿ ਨਿਰਭਿਆ ਦੇ ਦੋਸ਼ੀ ਪਵਨ ਨੇ ਹੁਣ ਰਹਿਮ ਅਪੀਲ ਨਹੀਂ ਕੀਤੀ ਹੈ। ਨਿਰਭਿਆ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਲਈ ਤੀਜੀ ਵਾਰ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ।   ਇਸਤੋਂ ਪਹਿਲਾਂ ਦੋ ਵਾਰ ਫ਼ਾਂਸੀ ਦੀ ਸਜਾ ਟਾਲੀ ਜਾ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement