ਨਿਰਭਿਆ ਕੇਸ: ਦੋਸ਼ੀ ਪਵਨ ਨੇ ਫ਼ਾਂਸੀ ਤੋਂ ਬਚਣ ਲਈ ਹੁਣ ਫਿਰ ਖੇਡਿਆ ਨਵਾਂ ਦਾਅ
Published : Feb 28, 2020, 5:52 pm IST
Updated : Feb 29, 2020, 10:27 am IST
SHARE ARTICLE
Pawan
Pawan

ਨਿਰਭਿਆ ਕੇਸ ਦੇ ਦੋਸ਼ੀਆਂ ਦੀ ਫ਼ਾਂਸੀ ‘ਚ ਲਗਾਤਾਰ ਦੇਰੀ ਦੇਖਣ ਨੂੰ ਮਿਲ...

ਨਵੀਂ ਦਿੱਲੀ: ਨਿਰਭਿਆ ਕੇਸ ਦੇ ਦੋਸ਼ੀਆਂ ਦੀ ਫ਼ਾਂਸੀ ‘ਚ ਲਗਾਤਾਰ ਦੇਰੀ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਹੁਣ ਦੋਸ਼ੀ ਪਵਨ ਗੁਪਤਾ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਮੰਗ ਦਾਖਲ ਕੀਤੀ ਹੈ। ਇਸ ਮੰਗ ਵਿੱਚ ਪਵਨ ਗੁਪਤਾ ਨੇ ਫ਼ਾਂਸੀ ਦੀ ਸਜਾ ਨੂੰ ਉਮਰਕੈਦ ਵਿੱਚ ਬਦਲਨ ਦੀ ਮੰਗ ਕੀਤੀ ਹੈ। ਦਰਅਸਲ, ਨਿਰਭਿਆ ਰੇਪ ਕੇਸ ਦੇ ਚਾਰ ਦੋਸ਼ੀਆਂ ਦੀ ਫ਼ਾਂਸੀ ਦੀ ਤਾਰੀਕ ਨਜਦੀਕ ਆ ਰਹੀ ਹੈ।

Court government Court 

ਦਿੱਲੀ ਦੀ ਇੱਕ ਅਦਾਲਤ ਨੇ ਨਵਾਂ ਡੈਥਵਾਰੰਟ ਜਾਰੀ ਕਰਦੇ ਹੋਏ 3 ਮਾਰਚ ਨੂੰ ਸਵੇਰੇ ਫ਼ਾਂਸੀ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸਤੋਂ ਪਹਿਲਾਂ ਵੀ ਡੈਥ ਵਾਰੰਟ ਜਾਰੀ ਹੋਏ ਲੇਕਿਨ ਫ਼ਾਂਸੀ ਟਲਦੀ ਰਹੀ। ਉਥੇ ਹੀ ਹੁਣ ਪਵਨ ਗੁਪਤਾ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਮੰਗ ਦਾਖਲ ਕਰ ਫ਼ਾਂਸੀ ਦੀ ਸਜਾ ਨੂੰ ਉਮਰਕੈਦ ਵਿੱਚ ਬਦਲਨ ਦੀ ਮੰਗ ਕੀਤੀ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਦੋਸ਼ੀਆਂ ਦੀਆਂ ਸਾਹਾਂ ਦੀ ਨੀਂਹ ਥੋੜ੍ਹੀ ਹੋਰ ਵੱਧ ਸਕਦੀ ਹੈ।

Supreme CourtSupreme Court

ਦਰਅਸਲ, ਦੋਸ਼ੀ ਪਵਨ ਗੁਪਤਾ ਨੇ ਹੁਣ ਤੱਕ ਸੁਪਰੀਮ ਕੋਰਟ ਵਿੱਚ ਕਿਊਰੇਵਿਟ ਮੰਗ ਨਹੀਂ ਲਗਾਈ ਸੀ ਅਤੇ ਨਾ ਹੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਹੈ। ਉਥੇ ਹੀ ਵਕੀਲ ਏਪੀ ਸਿੰਘ ਦਾ ਕਹਿਣਾ ਹੈ ਕਿ ਪਵਨ ਗੁਪਤਾ ਨੇ ਆਪਣੀ ਮੰਗ ਵਿੱਚ ਇੱਕ ਵਾਰ ਫਿਰ ਘਟਨਾ ਦੇ ਸਮੇਂ ਨਬਾਲਿਗ ਹੋਣ ਦੀ ਗੱਲ ਚੁੱਕੀ ਹੈ। ਏਪੀ ਸਿੰਘ  ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਪਵਨ 18 ਸਾਲ ਤੋਂ ਘੱਟ ਉਮਰ ਦਾ ਸੀ।  

ਤਿੰਨ ਦੋਸ਼ੀਆਂ ਦੀ ਫ਼ਾਂਸੀ ਦਾ ਰਸਤਾ ਸਾਫ਼

CourtCourt

ਦੂਜੇ ਪਾਸੇ ਇਸ ਮਾਮਲੇ ਵਿੱਚ ਕੇਸ ਦੇ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਵਿਨੈ ਕੁਮਾਰ ਸ਼ਰਮਾ, ਅਕਸ਼ੇ ਅਤੇ ਪਵਨ ਗੁਪਤਾ ਨੂੰ ਫ਼ਾਂਸੀ ਹੋਣੀ ਹੈ। ਚਾਰ ਵਿੱਚ ਤਿੰਨ ਦੋਸ਼ੀ ਮੁਕੇਸ਼, ਵਿਨੈ ਅਤੇ ਅਕਸ਼ੇ ਫ਼ਾਂਸੀ ਤੋਂ ਬਚਨ ਲਈ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਅਪੀਲ ਮੰਗ ਵੀ ਕਰ ਚੁੱਕੇ ਹਨ, ਲੇਕਿਨ ਉਹ ਖਾਰਿਜ ਹੋ ਗਈ ਹੈ। ਅਜਿਹੇ ‘ਚ ਇਨ੍ਹਾਂ ਤਿੰਨਾਂ ਦੀ ਫ਼ਾਂਸੀ ਦਾ ਰਸਤਾ ਬਿਲਕੁੱਲ ਸਾਫ਼ ਹੋ ਗਿਆ ਹੈ, ਇਨ੍ਹਾਂ ਦੇ ਕੋਲ ਹੁਣ ਕੋਈ ਵਿਕਲਪ ਨਹੀਂ ਬਚਿਆ।  

ਕੀ ਹੈ ਨਿਰਭਿਆ ਗੈਂਗਰੇਪ ਕੇਸ?

ਦਿੱਲੀ ਦੇ ਬਸੰਤ ਵਿਹਾਰ ਇਲਾਕੇ ਵਿੱਚ 16 ਦਸੰਬਰ, 2012 ਦੀ ਰਾਤ 23 ਸਾਲ ਦੀ ਪੈਰਾਮੈਡੀਕਲ ਵਿਦਿਆਰਥਣ ਨਿਰਭਿਆ ਦੇ ਨਾਲ ਚੱਲਦੀ ਬਸ ਵਿੱਚ ਖਤਰਨਾਕ ਤਰੀਕੇ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ  ਤੋਂ ਬਾਅਦ ਪੀੜਿਤਾ ਨੂੰ ਇਲਾਜ ਲਈ ਸਰਕਾਰ ਸਿੰਗਾਪੁਰ ਲੈ ਗਈ। ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਸੀ।  

Nirbhaya Case Case

ਇਸ ਘਟਨਾ ਵਿੱਚ ਦੋਸ਼ੀਆਂ ਨੇ ਪੀੜਿਤਾ ਨਿਰਭਿਆ ਦੇ ਅੰਦਰੂਨੀ ਅੰਗ ਵਿੱਚ ਲੋਹੇ ਦੀ ਰਾੜ ਤੱਕ ਪਾ ਦਿੱਤੀ ਸੀ। ਇਸ ਭਿਆਨਕ ਘਟਨਾ ਤੋਂ ਬਾਅਦ ਪੂਰ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ। ਇਸ ਘਟਨਾ ਦੀ ਚਰਚਾ ਅੰਤਰਰਾਸ਼ਟਰੀ ਪੱਧਰ ‘ਤੇ ਵੀ ਹੋਈ ਸੀ। ਉਥੇ ਹੀ ਨਿਰਭਿਆ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਕੇਸ ਦੀ ਸੁਣਵਾਈ ਦੇ ਦੌਰਾਨ ਹੀ ਖੁਦਕੁਸ਼ੀ ਕਰ ਲਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement