
ਮੱਧ ਪ੍ਰਦੇਸ਼ ਦੇ ਧਾਮਨੋਦ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਜਾਂਚ ਲਈ ਅਪਣੀ ਪਗੜੀ ਉਤਾਰਨ ਲਈ ਕਿਹਾ ਗਿਆ।
ਮੱਧ ਪ੍ਰਦੇਸ਼: : ਮੱਧ ਪ੍ਰਦੇਸ਼ ਵਿਚ ਧਾਰ ਜ਼ਿਲ੍ਹੇ ਦੇ ਧਾਮਨੋਦ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਜਾਂਚ ਲਈ ਅਪਣੀ ਪਗੜੀ ਉਤਾਰਨ ਲਈ ਕਿਹਾ ਗਿਆ। ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਧਿਆਪਕਾ ਨੂੰ ਪ੍ਰੀਖਿਆ ਦੀ ਡਿਊਟੀ ਤੋਂ ਹਟਾ ਦਿਤਾ ਗਿਆ ਹੈ।
Photo
ਇਹ ਘਟਨਾ ਜ਼ਿਲ੍ਹਾ ਮੁੱਖ ਦਫ਼ਤਰ ਧਾਰ ਤੋਂ ਲੱਗਭਗ 55 ਕਿਲੋਮੀਟਰ ਦੂਰ ਧਾਮਨੋਦ ਕਸਬੇ ਦੇ ਪ੍ਰੀਖਿਆ ਕੇਂਦਰ ਸ਼ਾਸਕੀ ਕੰਨਿਆ ਸਕੂਲ ਵਿਚ ਸੋਮਵਾਰ ਨੂੰ ਹੋਈ। 12ਵੀਂ ਜਮਾਤ ਦੀ ਪ੍ਰੀਖਿਆ ਦੇਣ ਪਹੁੰਚੇ ਸਿੱਖ ਵਿਦਿਆਰਥੀ ਹਰਪਾਲ ਸਿੰਘ ਨੂੰ ਜਾਂਚ ਦੌਰਾਨ ਮਹਿਲਾ ਅਧਿਆਪਕਾ ਨੇ ਪੱਗ ਉਤਾਰਨ ਲਈ ਕਿਹਾ।
Photo
ਵਿਦਿਆਰਥੀ ਨੇ ਸ਼ੁਰੂ ਵਿਚ ਇਸ ਤੋਂ ਇਨਕਾਰ ਕਰ ਦਿਤਾ ਅਤੇ ਕੇਂਦਰ ਦੇ ਇੰਚਾਰਜ ਨਾਲ ਸੰਪਰਕ ਕੀਤਾ। ਇਸ 'ਤੇ ਇੰਚਾਰਜ ਨੇ ਵੀ ਉਸ ਨੂੰ ਪ੍ਰੀਖਿਆ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ। ਵਿਦਿਆਰਥੀ ਹਰਪਾਲ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਸ ਦੀ ਪਗੜੀ ਉਤਾਰ ਕੇ ਜਾਂਚ ਕੀਤੀ ਗਈ ਅਤੇ ਫਿਰ ਉਸ ਨੂੰ ਪ੍ਰੀਖਿਆ ਵਿਚ ਬੈਠਣ ਦਿਤਾ ਗਿਆ।
Photo
ਆਦਮ ਜਾਤੀ ਕਲਿਆਣ ਵਿਭਾਗ ਦੇ ਅਧਿਕਾਰੀ ਬਰਜੇਸ਼ ਪਾਂਡੇ ਨੇ ਦਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਧਿਅਪਕਾ ਮਮਤਾ ਚੌਰਸੀਆ ਨੂੰ ਪ੍ਰੀਖਿਆ ਡਿਊਟੀ ਤੋਂ ਹਟਾ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।