
ਕਿਹਾ ਕਿਸਾਨ ਆਗੂ ਨੇ ਕਿਹਾ ਕੇ ਦੇਸ਼ ਦੀ ਆਜਾਦੀ ਵਿੱਚ ਪੰਜਾਬ ਤੇ ਬੰਗਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਕਲਕੱਤਾ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਘੋਲ ਨੂੰ ਤੇਜ ਕਰਨ ਲਈ ਤੇ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਓੁਘਾੜਨ ਲਈ ਪੱਛਮੀ ਬੰਗਾਲ ਦੇ ਲੇਖਕਾਂ,ਕਵੀਆਂ, ਕਿਸਾਨਾਂ,ਵਿਦਿਆਰਥੀ ਕਾਰਕੁੰਨਾਂ ਵੱਲੋ ਅੱਜ ਕਲਕੱਤਾ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਬੁਲਾਰੇ ਦੇ ਤੌਰ ਤੇ ਸੰਬੋਧਨ ਕੀਤਾ।
farmer protest"ਫੋਰਮ ਟੂ ਸੇਵ ਇੰਡੀਅਨ ਕਾਨਸਟੀਟਿਓੂਸ਼ਨ ਐਂਡ ਵੈਸਟ ਬੰਗਾਲ ਫਰਾਮ ਫਾਸਿਸਟ ਫੋਰਸਸ"ਦੇ ਬੈਨਰ ਥੱਲੇ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕੇ ਦੇਸ਼ ਦੀ ਆਜਾਦੀ ਵਿੱਚ ਪੰਜਾਬ ਤੇ ਬੰਗਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅੱਜ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਨੇ ਲੜਾਈ ਸ਼ੁਰੂ ਕੀਤੀ ਜੋ ਦੇਸ਼ ਵਿੱਚ ਫੈਲ ਰਹੀ ਹੈ। ਇਸ ਵਿੱਚ ਪੱਛਮੀ ਬੰਗਾਲ ਨੂੰ ਵੀ ਵੱਡਾ ਯੋਗਦਾਨ ਪਾਓੁਣਾ ਚਾਹੀਦਾ ਹੈ।
farmer protestਓੁਹਨਾਂ ਕਿਹਾ ਕੇ ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ ਖਿਲਾਫ ਨਹੀ ਬਲਕਿ ਹਰ ਓੁਸ ਵਿਅਕਤੀ ਖਿਲਾਫ ਨੇ ਜਿਸਨੇ ਰੋਟੀ ਖਾਣੀ ਹੈ। ਇਹ ਕਾਨੂੰਨ ਜਨਤਕ ਵੰਡ ਪ੍ਰਣਾਲੀ ਰਾਹੀ ਦੇਸ਼ ਦੀ 67 ਫੀਸਦੀ ਆਬਾਦੀ ਨੂੰ ਮਿਲ ਰਹੇ ਸਸਤੇ ਰਾਸ਼ਨ ਨੂੰ ਬੰਦ ਕਰ ਦੇਣਗੇ ਜਿਸ ਨਾਲ ਕਰੋੜਾਂ ਲੋਕ ਭੁੱਖੇ ਮਰਨ ਲਈ ਮਜਬੂਰ ਹੋਣਗੇ। ਇਹ ਕਾਨੂੰਨ ਸਮੁੱਚੀ ਖੇਤੀ ਤੇ ਖੁਰਾਕ ਨੂੰ ਕਾਰਪੋਰੇਟ ਦੇ ਹੱਥ ਦੇ ਰਹੇ ਨੇ ।
farmer protestਓੁਹਨਾਂ ਕਿਹਾ ਕੇ ਮੋਦੀ ਹਕੂਮਤ ਮਸਲਾ ਹੱਲ ਕਰਨ ਦੀ ਬਜਾਇ ਲੋਕਾਂ ਦੀ ਹੱਕੀ ਆਵਾਜ ਨੂੰ ਦਬਾਓੁਣ ਤੇ ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦਾ ਭੋਗ ਪਾ ਕੇ ਫਾਸ਼ੀਵਾਦੀ ਰਾਜ ਸੱਤਾ ਸਥਾਪਿਤ ਕਰਨ ਵੱਲ ਵਧ ਰਹੀ ਹੈ। ਓੁਹਨਾਂ ਨੇ ਕਿਹਾ ਕੇ"ਮੋਦੀ ਹਕੂਮਤ ਨੇ 6 ਸਾਲਾਂ ਵਿੱਚ ਦੇਸ਼ ਵਿੱਚ ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕਰਨ ਦੇ ਨਾਲ ਹਰ ਵੱਖਰੇ ਤੇ ਵਿਰੋਧੀ ਵਿਚਾਰ ਤੇ ਪਛਾਣ ਨੂੰ ਮਲੀਆਮੇਟ ਕਰਨ ਦੇ ਰਾਹ ਤੁਰਦਿਆ ਇੱਕ ਦਹਿਸ਼ਤ ਦਾ ਬੋਲਬਾਲਾ ਸਥਾਪਤ ਕੀਤਾ ਹੈ।