
ਸੁਪਰੀਮ ਕੋਰਟ ਨੇ ਕਿਹਾ ਹੈ ਕਿ ‘ਓਵਰ ਦ ਟਾਪ’ ਯਾਨੀ OTT ਪਲੇਟਫਾਰਮਜ਼ ‘ਤੇ...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ‘ਓਵਰ ਦ ਟਾਪ’ ਯਾਨੀ OTT ਪਲੇਟਫਾਰਮਜ਼ ‘ਤੇ ਜੋ ਵੀ ਕੰਟੇਂਟ ਦਿਖਾਇਆ ਜਾਂਦਾ ਹੈ, ਉਸਦੀ ਸਕਰੀਨਿੰਗ ਹੋਣੀ ਚਾਹੀਦੀ ਹੈ, ਕਿਉਂਕਿ ਕੁਝ ਪਲੇਟਫਾਰਮਜ਼ ਉੱਤੇ ਤਾਂ ਪੋਰਨੋਗ੍ਰਾਫ਼ੀ ਵੀ ਦਿਖਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੋਸ਼ਲ ਮੀਡੀਆ ਅਤੇ ਆਨਲਾਈਨ ਸਟਰੀਮਿੰਗ ਪਲੇਟਫਾਰਮਜ਼ ਨੂੰ ਰੈਗੂਲੇਟ ਕਰਨ ਲਈ ਬਣੀ ਨਵੀਂ ਗਾਇਡਲਾਇਨਜ਼ ਸੌਂਪਣ ਨੂੰ ਕਿਹਾ ਹੈ।
high court
ਸੁਪਰੀਮ ਕੋਰਟ ਅਮੇਜਨ ਦੀ ਕਰਿਏਟਿਵ ਹੈਡ ਅਪਰਨਾ ਪਾਂਧਾ ਦੀ ਅਗਾਂਊ ਜ਼ਮਾਨਤ ਅਰਜੀ ਉੱਤੇ ਸੁਣਵਾਈ ਕਰ ਰਿਹਾ ਸੀ। ਵੈਬ ਸੀਰੀਜ ਤਾਂਡਵ ਵਿੱਚ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਹੋਣ ਅਤੇ ਪ੍ਰਧਾਨ ਮੰਤਰੀ ਵਰਗੇ ਸੰਵਿਧਾਨਕ ਅਹੁਦੇ ਦੀ ਮਾਣਹਾਨੀ ਕਰਨ ਦੇ ਆਰੋਪਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਤਿੰਨ ਸ਼ਹਿਰਾਂ ਲਖਨਊ, ਨੋਏਡਾ ਅਤੇ ਸ਼ਾਹਜਹਾਂਪੁਰ ਵਿੱਚ FIR ਦਰਜ ਹੋਈ ਸੀ।
Supreme court
ਲਖਨਊ ਵਿੱਚ ਦਰਜ FIR ਵਿੱਚ ਅਮੇਜਨ ਦੀ ਕਰਿਏਟਿਵ ਹੈਡ ਦਾ ਵੀ ਨਾਮ ਹੈ। ਇਸਦੇ ਖਿਲਾਫ ਉਨ੍ਹਾਂ ਨੇ ਇਲਾਹਾਬਾਦ ਹਾਈਕੋਰਟ ਵਿੱਚ ਅਗਾਂਊ ਜ਼ਮਾਨਤ ਅਰਜੀ ਦਿੱਤੀ ਸੀ, ਜਿਸਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਸੀ। ਇਸਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਰਜ ਕੀਤੀ। ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਟਾਲ ਦਿੱਤੀ ਗਈ ਹੈ।
Internet
ਫਿਲਮਾਂ ਦੇਖਣ ਦਾ ਟਰੇਡਿਸ਼ਨਲ ਤਰੀਕਾ ਪੁਰਾਣਾ ਹੋ ਚੁੱਕਿਆ: ਸੁਪਰੀਮ ਕੋਰਟ
ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਫਿਲਮਾਂ ਦੇਖਣ ਦਾ ਟਰੇਡਿਸ਼ਨਲ ਤਰੀਕਾ ਹੁਣ ਪੁਰਾਣਾ ਹੋ ਚੁੱਕਿਆ ਹੈ। ਲੋਕਾਂ ਦਾ ਇੰਟਰਨੈਟ ਉੱਤੇ ਫਿਲਮਾਂ ਵੇਖਣਾ ਹੁਣ ਸ਼ੌਂਕ ਬਣ ਗਿਆ ਹੈ। ਸਾਡਾ ਸਵਾਲ ਹੈ ਕਿ ਕੀ ਇਸਦੀ ਸਕਰੀਨਿੰਗ ਨਹੀਂ ਹੋਣੀ ਚਾਹੀਦੀ ਹੈ? ਇਸਤੋਂ ਪਹਿਲਾਂ ਅਮੇਜਨ ਦੀ ਕਰਿਏਟਿਵ ਹੈਡ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਅਪਰਨਾ ਪਾਂਧਾ ਅਮੇਜਨ ਵਿਚ ਨੌਕਰੀ ਕਰਦੀ ਹੈ।
Internet
ਇਸ ਮਾਮਲੇ ਵਿੱਚ ਪ੍ਰੋਡਿਊਸਰ ਅਤੇ ਅਦਾਕਾਰ ਆਰੋਪੀ ਹਨ। ਕੰਪਨੀ ਆਰੋਪੀ ਨਹੀਂ ਹੈ। ਸਿਰਫ ਪਬਲੀਸਿਟੀ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਕੇਸ ਦਰਜ ਕੀਤੇ ਜਾਂਦੇ ਹਨ।
ਅਮੇਜਨ ਉੱਤੇ ਜਨਵਰੀ ਵਿੱਚ ਰਿਲੀਜ ਹੋਈ ਸੀ ਤਾਂਡਵ
Tandav
ਸੈਫ ਅਲੀ ਖਾਨ, ਮੁਹੰਮਦ ਜੀਸ਼ਾਨ ਅਿਊਬ ਅਤੇ ਡਿੰਪਲ ਕਪਾਡੀਆ ਸਟਾਰਰ ਵੈਬ ਸੀਰੀਜ ਜਨਵਰੀ ਵਿੱਚ ਅਮੇਜਨ ਪ੍ਰਾਇਮ ਵੀਡੀਓ ਉੱਤੇ ਰਿਲੀਜ ਹੋਈ ਸੀ। ਸੀਰੀਜ ਦੇ ਕਈ ਸੀਨਜ਼ ਨੂੰ ਲੈ ਕੇ ਇਤਰਾਜ਼ ਪਾਇਆ ਗਿਆ ਸੀ। ਇਹਨਾਂ ਵਿੱਚ ਹਿੰਦੂ-ਦੇਵੀ ਦੇਵਤਿਆਂ ਦੀ ਬੇਇੱਜ਼ਤੀ, ਪੁਲਿਸ ਦੀ ਗਲਤ ਛਵੀ ਵਿਖਾਉਣ ਅਤੇ ਪ੍ਰਧਾਨ ਮੰਤਰੀ ਵਰਗੇ ਸੰਵਿਧਾਨਕ ਅਹੁਦੇ ਦੀ ਮਾਣਹਾਨੀ ਦੇ ਇਲਜ਼ਾਮ ਲੱਗੇ ਸਨ।