
ਨੌਜਵਾਨ ਨੇ 20 ਮਾਰਚ ਨੂੰ ਆਪਣੀ ਮਾਤਾ ਦੀ ਤੇਹਰਵੀ ਰੱਖੀ ਸੀ ਜਿਸ ਵਿਚ ਕਰੀਬ 1500 ਲੋਕ ਸ਼ਾਮਿਲ ਹੋਏ ਅਤੇ ਜਿਸ ਕਾਰਨ ਇਹ ਵਾਇਰਸ ਇਨ੍ਹਾਂ ਵਿਚ ਫੈਲ ਗਿਆ
ਭੋਪਾਲ : ਮੱਧ ਪ੍ਰਦੇਸ਼ ਦੇ ਇਦੌਰ ਦੇ ਵਿਚ ਹੁਣ ਤੱਕ ਕਰੋਨਾ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਇੰਦੌਰ ਤੋਂ ਬਆਦ ਹੁਣ ਮੁਰੋਨਾ ਵਿਚ ਇਕੋ ਵਾਰ ਹੀ 10 ਲੋਕ ਕਰੋਨਾ ਦੇ ਪੌਜਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਇੰਦੌਰ ਤੋਂ ਬਾਅਦ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲਿਆਂ ਵਿਚ ਮੁਰੋਨਾ ਦੂਜੇ ਨੰਬਰ ਤੇ ਆ ਗਿਆ ਹੈ। ਦੱਸ ਦਈਏ ਇਥੋਂ ਪੂਰੇ ਜ਼ਿਲ੍ਹੇ ਵਿਚੋਂ ਭੇਜੇ 23 ਸੈਂਪਲਾਂ ਵਿਚੋਂ 10 ਲੋਕ ਕਰੋਨਾ ਪੌਜਟਿਵ ਪਾਏ ਗਏ ਹਨ।
Coronavirus
ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਦੁਬਈ ਤੋਂ ਆਏ ਇਥੇ ਇਕ ਨੌਜਵਾਨ ਦੀ 31 ਮਾਰਚ ਨੂੰ ਜਾਂਚ ਕਰਵਾਈ ਗਈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੌਜਵਾਨ ਅਤੇ ਉਸ ਦੀ ਪਤਨੀ ਦੀ ਰਿਪੋਰਟ ਪੌਜਟਿਵ ਆਈ ਹੈ। ਜਿਸ ਤੋਂ ਬਾਅਦ ਨੌਜਵਾਨ ਦੇ ਸੰਪਰਕ ਵਿਚ ਆਏ 10 ਲੋਕਾਂ ਦੀ ਰਿਪੋਰਟ ਵੀ ਹੁਣ ਪੌਜਟਿਵ ਆਈ ਹੈ।
coronavirus
ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਇਕ ਤੇਹਰਵੀਂ ਦੇ ਭੋਜਨ ਵਿਚ ਸ਼ਾਮਿਲ ਹੋਏ ਸਨ। ਇਸ ਤੋਂ ਇਲਾਵਾ 1500 ਹਰ ਲੋਕ ਵੀ ਇਸ ਭੋਜਨ ਵਿਚ ਸ਼ਾਮਿਲ ਹੋਏ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਸਬੰਧਿਤ ਲੋਕਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਨਾਲ ਸਬੰਧਿਤ ਸੈਕੜੇਂ ਲੋਕਾਂ ਦੇ ਘਰਾਂ ਨੂੰ ਸੈਨੀਟਾਈਜ਼ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਲੋਕਾਂ ਤੇ ਵੀ ਹੁਣ ਨਿਗਾਹ ਰੱਖੀ ਜਾ ਰਹੀ ਹੈ।
Coronavirus
ਉਮੀਦ ਹੈ ਕਿ ਇਨ੍ਹਾਂ ਵਿਚੋ ਵੀ ਹੋਰ ਲੋਕ ਪੌਜਟਿਵ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਨੌਜਵਾਨ ਨੇ ਦੁਬਈ ਤੋਂ ਆਉਣ ਤੋਂ ਬਾਅਦ 20 ਮਾਰਚ ਨੂੰ ਆਪਣੀ ਮਾਤਾ ਦੀ ਤੇਹਰਵੀ ਰੱਖੀ ਸੀ ਜਿਸ ਵਿਚ ਕਰੀਬ 1500 ਲੋਕ ਸ਼ਾਮਿਲ ਹੋਏ ਅਤੇ ਜਿਸ ਕਾਰਨ ਇਹ ਵਾਇਰਸ ਇਨ੍ਹਾਂ ਵਿਚ ਫੈਲ ਗਿਆ।
Doctor
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।