
ਟੀਕਾ ਨਿਰਮਾਤਾ ਭਾਰਤ ਬਾਇਓਟੈਕ ਨੇ ਕੋਰੋਨਾ ਵਾਇਰਸ ਨਾਲ ਲੜਨ...
ਨਵੀਂ ਦਿੱਲੀ: ਭਾਰਤ ਨੇ ਇਕ ਵਾਰ ਫਿਰ ਪੂਰੀ ਦੁਨੀਆ ਵਿਚ ਸਾਬਤ ਕਰ ਦਿੱਤਾ ਹੈ। ਜਿੱਥੇ ਚੀਨ ਅਤੇ ਅਮਰੀਕਾ ਸਮੇਤ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜਨ ਵਿਚ ਅਸਫਲ ਹੋ ਰਹੀ ਹੈ ਉੱਥੇ ਹੀ ਦੇਸ਼ ਨੇ ਆਪਣਾ ਟੀਕਾ ਤਿਆਰ ਕਰ ਲਿਆ ਹੈ। ਟੀਕੇ ਦੀ ਸਾਰੀ ਖੋਜ ਲਗਭਗ ਪੂਰੀ ਹੋ ਗਈ ਹੈ। ਜਲਦ ਹੀ ਇਹ ਟੀਕਾ ਭਾਰਤ ਸਮੇਤ ਦੁਨੀਆ ਭਰ ਦੇ ਲੋਕਾਂ ਦੀ ਜਾਨ ਬਚਾਉਣ ਵਿਚ ਮਦਦਗਾਰ ਸਾਬਤ ਹੋਏਗਾ।
File Photo
ਟੀਕਾ ਨਿਰਮਾਤਾ ਭਾਰਤ ਬਾਇਓਟੈਕ ਨੇ ਕੋਰੋਨਾ ਵਾਇਰਸ ਨਾਲ ਲੜਨ ਵਾਲੇ ਟੀਕੇ ਦਾ ਪਤਾ ਲਗਾਇਆ ਹੈ। ਕੰਪਨੀ ਦੇ ਚੇਅਰਮੈਨ ਡਾ ਕ੍ਰਿਸ਼ਨ ਅੱਲਾ ਨੇ ਕਿਹਾ ਕਿ ਦੇਸ਼ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਆਪਣੀ ਟੀਕਾ ਤਿਆਰ ਕਰ ਲਿਆ ਹੈ। ਦੇਸ਼ ਵਿਚ ਇਹ ਪਹਿਲਾ ਟੀਕਾ ਹੈ ਜੋ ਕੋਰੋਨਾ ਵਾਇਰਸ ਤੋਂ ਬਚਾਅ ਵਿਚ ਪੂਰੀ ਤਰ੍ਹਾਂ ਸਫਲ ਹੈ। ਇਸ ਟੀਕੇ ਦਾ ਨਾਮ ਕੋਰੋ-ਵੈਕ ਰੱਖਿਆ ਗਿਆ ਹੈ। ਇਹ ਵਾਇਰਸਾਂ ਤੋਂ ਬਚਾਅ ਲਈ ਨੱਕ ਵਿਚ ਪਾ ਦਿੱਤਾ ਜਾਵੇਗਾ।
File Photo
ਦਵਾਈ ਇੰਨੀ ਪ੍ਰਭਾਵਸ਼ਾਲੀ ਹੈ ਕਿ ਇਸ ਦੀ ਵਰਤੋਂ ਉਦੋਂ ਵੀ ਕੀਤੀ ਜਾ ਸਕਦੀ ਹੈ ਜਦੋਂ ਕੋਈ ਆਮ ਫਲੂ ਹੋਇਆ ਹੋਵੇ। ਡਾ: ਅੱਲਾ ਨੇ ਅੱਗੇ ਦੱਸਿਆ ਕਿ ਕੰਪਨੀ ਨੇ ਸਿੱਧੇ ਅਮਰੀਕਾ ਵਿਚ ਇਸ ਟੀਕੇ ਦਾ ਕਲੀਨਿਕਲ ਟਰਾਇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿਚ ਜਾਨਵਰ ਅਤੇ ਮਨੁੱਖੀ ਟ੍ਰਾਇਲ ਇਕੋ ਸਮੇਂ ਹੁੰਦੀਆਂ ਹਨ। ਇਸ ਕਰ ਕੇ ਟੀਕੇ ਦੀ ਸੁਰੱਖਿਆ ਦੇ ਮਾਪਦੰਡਾਂ ਨੂੰ ਪ੍ਰਵਾਨਤ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ।
File photo
ਇਕ ਵਾਰ ਜਦੋਂ ਸੁੱਰਖਿਆ ਦੇ ਮਾਪਦੰਡਾਂ ਨੂੰ ਅਮਰੀਕਾ ਵਿਚ ਪ੍ਰਵਾਨ ਕਰ ਲਿਆ ਗਿਆ ਤਾਂ ਇਹ ਟੀਕਾ ਲਾਂਚ ਕੀਤਾ ਜਾਏਗਾ। ਤੁਹਾਨੂੰ ਦੱਸ ਦੇਈਏ ਕਿ ਸਾਡੇ ਦੇਸ਼ ਦੀ ਇਹ ਕੰਪਨੀ ਦੁਨੀਆ ਦੀਆਂ ਕਈ ਵੱਡੀਆਂ ਮਹਾਂਮਾਰੀ ਬਿਮਾਰੀਆਂ ਲਈ ਅੱਵਲ ਰਹੀ ਹੈ। ਜਦੋਂ ਜ਼ੀਕਾ ਵਾਇਰਸ ਦਾ ਸੰਕਰਮ ਦੁਨੀਆ ਵਿੱਚ ਫੈਲਿਆ ਸੀ ਤਾਂ ਉਦੋਂ ਵੀ ਇੰਡੀਆ ਬਾਇਓਟੈਕ ਹੀ ਸੀ ਜਿਸ ਨੇ ਦੁਨੀਆ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪਹਿਲਾ ਟੀਕਾ ਬਣਾਇਆ ਸੀ।
File Photo
ਇਸੇ ਤਰ੍ਹਾਂ, ਇਸ ਕੰਪਨੀ ਨੇ ਐਚ 1 ਐਨ 1 ਫਲੂ ਲਈ ਸਭ ਤੋਂ ਜਲਦੀ ਟੀਕਾ ਵੀ ਤਿਆਰ ਕੀਤਾ ਸੀ। ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 10,99,080 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 59 ਹਜ਼ਾਰ ਤੋਂ ਪਾਰ ਹੋ ਗਿਆ ਹੈ। ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2567 ਤਕ ਪਹੁੰਚ ਗਈ ਹੈ ਅਤੇ 72 ਲੋਕਾਂ ਦੀ ਮੌਤ ਹੋ ਚੁੱਕੀ ਹੈ।
Corona virus
ਇਸ ਵਾਇਰਸ ਤੋਂ ਬਚਾਅ ਲਈ ਅਜੇ ਤਕ ਨਾ ਹੀ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ। ਇਸ ਵਾਇਰਸ ਤੋਂ ਬਚਣ ਲਈ ਇਕੋ-ਇਕ ਉਪਾਅ ਹੈ- ਲਾਕ ਡਾਊਨ। ਲਾਕ ਡਾਊਨ 'ਚ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ, ਕਿਉਂ ਕਿ ਇਹ ਵਾਇਰਸ ਇਕ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਇਸ ਲਈ ਵਾਇਰਸ ਤੋਂ ਬਚਣ ਲਈ ਲਾਕ ਡਾਊਨ ਹੀ ਆਖਰੀ ਉਪਾਅ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।