
ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਨੇ ਅਪਣੀ ਦਹਿਸ਼ਤ ਫੈਲਾਈ ਹੋਈ...
ਨਵੀਂ ਦਿੱਲੀ: ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਨੇ ਅਪਣੀ ਦਹਿਸ਼ਤ ਫੈਲਾਈ ਹੋਈ , ਜਿਸ ਦੇ ਚਲਦਿਆਂ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਅਤੇ ਲੋਕਾਂ ਨੂੰ ਆਪੋ ਅਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
File Photo
ਪਰ ਇੰਝ ਲਗਦਾ ਕਿ ਭਾਜਪਾ ਆਗੂਆਂ 'ਤੇ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਦੀਆਂ ਇਹ ਤਸਵੀਰਾਂ ਇਹ ਗੱਲ ਦਾ ਪ੍ਰਤੱਖ ਸਬੂਤ ਪੇਸ਼ ਕਰ ਰਹੀਆਂ ਨੇ।
File Photo
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਆਪਣੇ ਆਲੇ ਦੁਆਲੇ ਸੈਂਕੜੇ ਲੋਕਾਂ ਦੀ ਭੀੜ ਜਮ੍ਹਾਂ ਕਰੀ ਖੜ੍ਹੇ ਨੇ ਅਤੇ ਉਹ ਲੋਕਾਂ ਨੂੰ ਮਾਸਕ ਵੰਡਦੇ ਹੋਏ ਦਿਖਾਈ ਦੇ ਰਹੇ ਨੇ। ਇਹੀ ਨਹੀਂ, ਇਸ ਦੌਰਾਨ ਉਹ ਕਈ ਔਰਤਾਂ ਦੇ ਮੂੰਹਾਂ 'ਤੇ ਮਾਸਕ ਵੀ ਖ਼ੁਦ ਹੀ ਲਗਾ ਰਹੇ ਨੇ।
File Photo
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਦਿੱਲੀ ਵਿਚ ਤਬਲੀਗ਼ੀ ਜਮਾਤ ਅਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਏ ਲੋਕਾਂ ਦੇ ਇਕੱਠ ਨੂੰ ਲੈ ਕੇ ਮਾਮਲੇ ਦਰਜ ਕੀਤੇ ਜਾ ਰਹੇ ਨੇ, ਪਰ ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਖ਼ੁਦ ਲੌਕਡਾਊਨ ਦੀ ਉਲੰਘਣਾ ਕਰਕੇ ਸੈਂਕੜੇ ਲੋਕਾਂ ਨੂੰ ਸੜਕਾਂ 'ਤੇ ਜਮ੍ਹਾਂ ਕਰ ਰਹੇ ਨੇ।
File Photo
ਹੋਰ ਤਾਂ ਹੋਰ ਇਸ ਦੌਰਾਨ ਨਿਯਮਾਂ ਮੁਤਾਬਕ ਤੈਅ ਦੂਰੀ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ। ਲੋਕਾਂ ਦਾ ਕਹਿਣੈ ਕੀ ਹੁਣ ਦਿੱਲੀ ਪੁਲਿਸ ਨੂੰ ਇਹ ਸਭ ਕੁੱਝ ਨਜ਼ਰ ਨਹੀਂ ਆਉਂਦਾ?
ਜਦੋਂ ਦੇਸ਼ ਭਰ ਵਿਚ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਡੰਡੇ ਵਰਸ ਰਹੇ ਨੇ, ਪਰਚੇ ਦਰਜ ਹੋ ਰਹੇ ਨੇ ਤਾਂ ਫਿਰ ਭਾਜਪਾ ਨੇਤਾਵਾਂ ਨੂੰ ਇਹ ਛੋਟ ਕਿਉਂ ਦਿੱਤੀ ਜਾ ਰਹੀ ਹੈ। ਦਿੱਲੀ ਪੁਲਿਸ ਨੂੰ ਮਨੋਜ ਤਿਵਾੜੀ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ।