ਯੂਕਰੇਨ 'ਚ ਪੜ੍ਹਾਈ ਲਈ 1,319 ਵਿਦਿਆਰਥੀਆਂ ਨੇ ਬੈਂਕਾਂ ਤੋਂ ਲਿਆ ਕਰਜ਼ਾ, 121 ਕਰੋੜ ਰੁਪਏ ਬਕਾਇਆ: ਕੇਂਦਰ
Published : Apr 4, 2022, 5:02 pm IST
Updated : Apr 4, 2022, 5:02 pm IST
SHARE ARTICLE
1,319 students took loan from banks to study in Ukraine: Govt
1,319 students took loan from banks to study in Ukraine: Govt

ਲੋਕ ਸਭਾ ਵਿਚ ਵਿਜੇ ਵਸੰਤ ਅਤੇ ਰਵਨੀਤ ਸਿੰਘ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਜਾਣਕਾਰੀ ਦਿੱਤੀ।

 

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਨੂੰ ਦੱਸਿਆ ਕਿ 31 ਦਸੰਬਰ 2021 ਤੱਕ 1,319 ਵਿਦਿਆਰਥੀਆਂ ਨੇ ਯੂਕਰੇਨ 'ਚ ਪੜ੍ਹਨ ਲਈ ਸਿੱਖਿਆ ਕਰਜ਼ੇ ਲਏ ਸਨ ਅਤੇ 121.61 ਕਰੋੜ ਰੁਪਏ ਬਕਾਇਆ ਹਨ। ਲੋਕ ਸਭਾ ਵਿਚ ਵਿਜੇ ਵਸੰਤ ਅਤੇ ਰਵਨੀਤ ਸਿੰਘ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਜਾਣਕਾਰੀ ਦਿੱਤੀ।

Nirmala SitharamanNirmala Sitharaman

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਉਥੇ (ਯੂਕਰੇਨ ਵਿਚ) ਸਥਿਤੀ ਅਸਥਿਰ ਹੈ ਅਤੇ ਸਰਕਾਰ ਇਸ 'ਤੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਦੇ ਸਥਿਰ ਹੋਣ ਤੋਂ ਬਾਅਦ ਹੀ ਸੁਧਾਰਾਤਮਕ ਕਦਮਾਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਨੂੰ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਬਕਾਇਆ ਸਿੱਖਿਆ ਕਰਜ਼ਿਆਂ ਦੇ ਸਬੰਧ ਵਿਚ ਸੰਘਰਸ਼ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ।

Student LoanStudent Loan

ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਜਨਤਕ ਖੇਤਰ ਦੇ ਬੈਂਕਾਂ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਸਬੰਧਤ ਨਿੱਜੀ ਖੇਤਰ ਦੇ 21 ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਦਸੰਬਰ 2021 ਤੱਕ, 1,319 ਵਿਦਿਆਰਥੀਆਂ ਨੇ ਯੂਕਰੇਨ ਵਿਚ ਪੜ੍ਹਨ ਲਈ ਕਰਜ਼ਾ ਲਿਆ ਸੀ, ਉਹਨਾਂ ਨਾਲ ਸਬੰਧਤ 121.61 ਕਰੋੜ ਰੁਪਏ ਬਕਾਇਆ ਹਨ।

Nirmala SitharamanNirmala Sitharaman

ਵਿੱਤ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਅਨੁਸਾਰ 1 ਫਰਵਰੀ 2022 ਤੋਂ ਵਿਦਿਆਰਥੀਆਂ ਸਮੇਤ ਲਗਭਗ 22,500 ਭਾਰਤੀ ਨਾਗਰਿਕ ਯੂਕਰੇਨ ਤੋਂ ਸੁਰੱਖਿਅਤ ਭਾਰਤ ਪਰਤ ਆਏ ਹਨ। ਉਹਨਾਂ ਕਿਹਾ ਕਿ ਸਰਕਾਰ ਨੇ 'ਆਪ੍ਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ ਉਸ ਦੇ ਪੱਛਮੀ ਗੁਆਂਢੀ ਦੇਸ਼ਾਂ ਵਿਚ ਆਉਣ ਵਾਲੇ ਭਾਰਤੀਆਂ ਨੂੰ ਪਨਾਹ, ਭੋਜਨ ਅਤੇ ਡਾਕਟਰੀ ਸਹਾਇਤਾ ਦੇ ਰੂਪ ਵਿਚ ਹਰ ਸੰਭਵ ਮਦਦ ਮੁਹੱਈਆ ਕਰਵਾਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement