
ਨੀਟ ਪ੍ਰੀਖਿਆ ਸਬੰਧੀ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੜਾ ਅਤੇ ਕ੍ਰਿਪਾਨ ਧਾਰਨ ਕਰਨ ਵਾਲੇ ਐਮਬੀਬੀਐਸ ਦੇ ਸਿੱਖ ਪ੍ਰੀਖਿਆਰਥੀਆਂ ਨੂੰ ...
ਨਵੀਂ ਦਿੱਲੀ : ਨੀਟ ਪ੍ਰੀਖਿਆ ਸਬੰਧੀ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੜਾ ਅਤੇ ਕ੍ਰਿਪਾਨ ਧਾਰਨ ਕਰਨ ਵਾਲੇ ਐਮਬੀਬੀਐਸ ਦੇ ਸਿੱਖ ਪ੍ਰੀਖਿਆਰਥੀਆਂ ਨੂੰ ਤੈਅ ਸਮੇਂ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ। ਅਦਾਲਤ ਨੇ ਕਿਹਾ ਕਿ ਸੀਬੀਐਸਈ ਪੰਥ ਨਾਲ ਜੁੜੀਆਂ ਇਨ੍ਹਾਂ ਵਸਤਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਲਿਜਾਣ ਤੋਂ ਨਹੀਂ ਰੋਕ ਸਕਦੀ ਹੈ, ਜਦਕਿ ਇਨ੍ਹਾਂ ਨੂੰ ਜਹਾਜ਼ ਵਿਚ ਵੀ ਲੈ ਕੇ ਜਾਣ ਦੀ ਇਜਾਜ਼ਤ ਹੁੰਦੀ ਹੈ।
sikh Candidates must arrive examination center an hour before admission process
ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਏ.ਕੇ. ਚਾਵਲਾ ਦੀ ਬੈਂਚ ਨੇ ਸੀਬੀਐਸਈ ਦੀ ਉਸ ਦੀ ਦਲੀਲ ਨੂੰ ਖ਼ਾਰਜ ਕਰ ਦਿਤਾ ਕਿ ਇਨ੍ਹਾਂ ਵਸਤਾਂ ਸਮੇਤ ਕਿਸੇ ਤਰ੍ਹਾਂ ਦੀ ਧਾਤੂ ਨਾਲ ਬਣੇ ਸਮਾਨ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਲਿਜਾਣ ਦੀ ਮਨਾਹੀ ਹੈ। ਬੈਂਚ ਨੇ ਕਿਹਾ ਕਿ 'ਅਸਪੱਸ਼ਟ ਸ਼ੱਕ' ਦੇ ਆਧਾਰ 'ਤੇ ਤੁਸੀਂ ਪਾਬੰਦੀ ਨਹੀਂ ਲਗਾ ਸਕਦੇ ਹੋ।
sikh Candidates must arrive examination center an hour before admission process
ਬੈਂਚ ਨੇ ਕਿਹਾ ਕਿ ਅਜਿਹਾ ਅਸਪੱਸ਼ਟ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪ੍ਰੀਖਿਆ ਲਈ ਆਉਣ ਵਾਲੇ ਲੋਕ ਨਕਲ ਕਰਨਗੇ ਹੀ। ਕੀ ਇਨ੍ਹਾਂ ਵਸਤਾਂ ਦੀ ਦੁਰਵਰਤੋਂ ਦੀ ਇਕ ਵੀ ਮਿਸਾਲ ਹੈ? ਜੇਕਰ ਤੁਸੀਂ ਅਪਣੇ ਨਿਯਮਾਂ ਮੁਤਾਬਕ ਚਲੋ ਤਾਂ ਬਹੁਤ ਸਾਰੀਆਂ ਗੱਲਾਂ ਹਨ। ਨਿਯਮਾਂ ਦੀ ਇਕਸਾਰਤਾ ਮੂਰਖ਼ਤਾ ਦੀ ਹੱਦ ਵਿਚ ਨਹੀਂ ਬਦਲ ਜਾਣੀ ਚਾਹੀਦੀ।